ਵੱਖ ਵੱਖ ਬੈਕਾ ਵਲੋਂ 25 ਕਰੋੜ ਦੇ ਸੈਂਕਸ਼ਨ ਲੈਟਰ ਵੰਡੇ ਗਏ : ਐਲ.ਡੀ.ਐਮ ਕੇਵਲ ਕਲਸੀ

Sorry, this news is not available in your requested language. Please see here.

  ਗੁਰਦਾਸਪੁਰ , 9 ਜੂਨ :-  ਗੁਰਦਾਸਪੁਰ ਦੇ ਐਲ.ਡੀ.ਐਮ ਕੇਵਲ ਕਲਸੀ ਦੀ ਅਗਵਾਈ ਵਿਚ  ਵਿਸ਼ੇਸ਼ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਵਜੋਂ   ਡਾ. ਅਮਨਦੀਪ ਕੌਰ ਵਧੀਕ ਡਿਪਟੀ ਕਮਿਸ਼ਨਰ    (  (ਜ) ਸ਼ਹਿਰੀ ਵਿਕਾਸ )ਸ਼ਾਮਿਲ ਹੋਏ। ਇਸ ਸਮਾਰੋਹ ਵਿਚ ਲਗਭਗ 25 ਬੈੰਕਾ ਦੇ ਅਧਿਕਾਰੀ ਅਤੇ ਉੱਚ ਅਧਿਕਾਰੀ ਵਲੋਂ ਸ਼ਿਰਕਤ ਕੀਤੀ ਗਈ। ਇਸ ਵਿਸ਼ੇਸ਼ ਸਮਾਰੋਹ ਵਿਚ ਪੰਜਾਬ ਐਂਡ ਸਿੰਧ ਬੈਂਕ ਦੇ ਜੋਨਲ ਮੈਨੇਜਰ ਸ. ਰਛਪਾਲ ਸਿੰਘ, ਨਾਬਾਰਡ ਦੇ ਬੀ.ਡੀ.ਐਮ ਸ. ਜਸਕੀਰਤ ਸਿੰਘ ਅੰਮ੍ਰਿਤਸਰ ਤੋਂ ਅਤੇ ਫੰਕਸ਼ਨਲ ਮੈਨੇਜਰ ਸ. ਪਰਮਜੀਤ ਸਿੰਘ ਡੀ.ਆਈ.ਸੀ ਬਟਾਲਾ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਸਨ।

                   ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ: ਅਮਨਦੀਪ ਕੌਰ ਨੇ ਬੈਂਕਾਂ ਨੂੰ ਲੋੜਵੰਦ ਵਿਅਕਤੀਆਂ ਨੂੰ ਪਹਿਲ ਦੇ ਅਧਾਰ ਤੇ ਲੋਨ ਮੁਹੱਈਆ ਕਰਾਉਣ ਲਈ ਕਿਹਾ ਤਾਂ ਜੋ ਲੋਕ ਆਪਣਾ ਕੰਮ ਕਾਜ ਸਥਾਪਿਤ ਕਰ ਸਕਣ ਅਤੇ ਆਪਣੀਆਂ ਮੁੱਢਲੀਆਂ ਜਰੂਰਤਾਂ/ ਸਵੈ ਰੋਜਗਾਰ ਕਰ ਸਕਣ।

                                  ਪ੍ਰੋਗਰਾਮ ਵਿਚ ਵੱਖ ਵੱਖ ਅਧਿਕਾਰੀਆਂ ਵਲੋਂ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਵਲੋਂ ਬੈਂਕਾਂ ਵਿਚ ਲੋਕਾਂ ਲਈ ਬਣੀਆਂ ਸਕੀਮਾਂ ਵੱਲੋਂ ਦੱਸਿਆ ਗਿਆ ਅਤੇ ਲੋਕਾਂ ਨੂੰ ਆਪਣੇ ਕੰਮਾਂ ਨੂੰ ਕਾਮਯਾਬ ਕਰਨ ਲਈ ਕਰਜ਼ੇ ਲੈਣ ਦੀ ਸਲਾਹ ਦਿੱਤੀ ਗਈ। ਸਾਰੇ ਅਧਿਕਾਰੀਆਂ ਵਲੋਂ ਨਾਲ ਦੀ ਨਾਲ ਕਿ ਬੈਕਾਂ ਦੇ ਕਰਜੇ ਨੂੰ ਸਮੇਂ ਸਿਰ ਵਾਪਿਸ ਕਰਨ ਲਈ ਸਲਾਹ ਅਤੇ ਹਦਾਇਤ ਕੀਤੀ ਗਈ। ਬੈਕਾਂ ਦੇ ਅਧਿਕਾਰੀਆਂ ਵਲੋਂ ਦੱਸਿਆ ਗਿਆ ਕਿ ਬੈਕਾ ਵਿਚ ਜਮਾਂ ਪੈਸਾ ਤੁਹਾਡਾ ਹੈ, ਤੁਹਾਡੇ ਆਪਣੇ ਲੋਕਾ ਦਾ ਹੈ, ਬੈੰਕ ਵੀ ਤੁਹਾਡੇ ਲਈ ਬਣੇ ਹੋਏ ਹਨ। ਬੈੰਕ ਤੁਹਾਨੂੰ ਹਰ ਤਰਾਂ ਦੇ ਕਰਜੇ ਦੇਣ ਲਈ ਵਚਨਬੱਧ ਹੈ ਬਸ਼ਰਤੇ ਡਿਫਾਲਟਰ ਹੋਣ ਦੀ ਮਾਨਸਿਕਤਾ ਨੂੰ ਛੱਡਣਾ ਪਵੇਗਾ। ਇਸ ਲਈ ਤੁਸੀਂ ਬੈਕਾਂ ਤੋਂ ਵੱਧ ਤੋਂ ਵੱਧ ਕਰਜੇ ਲੈ ਕੇ ਸਵੈ ਰੁਜਗਾਰ ਚਲਾ ਸਕਦੇ ਹੋ। ਇਸ ਸਮਾਰੋਹ ਦੇ ਵਿਚ ਮੌਕੇ ਤੇ ਵੱਖ ਵੱਖ ਬੈਂਕਾ ਵਲੋਂ 205 ਸੈਂਕਸ਼ਨ ਲੈਟਰ ਵੀ ਜਾਰੀ ਕੀਤੇ ਗਏ ਜਿੰਨਾਂ ਦੀ ਕੁੱਲ ਰਕਮ ਲਗਭਗ 25 ਕਰੋੜ ਹੈ। ਇਹ ਸਾਰੇ ਸੈਂਕਸ਼ਨ ਲੈਟਰ ਏ.ਡੀ.ਸੀ ਡਾ. ਅਮਨਦੀਪ ਕੌਰ ਦੀ ਹਾਜਰੀ ਵਿਚ ਬੈਕਾ ਦੇ ਅਧਿਕਾਰੀਆਂ ਵਲੋਂ ਗ੍ਰਾਹਕਾ ਨੂੰ ਦਿੱਤੇ ਗਏ।

                                ਇਸ ਮੌਕੇ ਏ.ਡੀ.ਸੀ ਗੁਰਦਾਸਪੁਰ ਵਲੋਂ ਬੈਕਾ  ਦੀਆਂ ਸਕੀਮਾ ਦੇ ਨਾਲ ਨਾਲ ਤਿੰਨ ਹੋਰ ਪ੍ਰੋਗਰਾਮ ਬਾਰੇ ਦੱਸਿਆ ਗਿਆ ਜਿੰਨਾਂ ਵਿਚ ਮੁੱਖ ਤੌਰ ਤੇ ਝੋਨੇ ਦੀ ਸਿਧੀ ਬਿਜਾਈ, ਨਸ਼ੇ ਦੇ ਮਰੀਜ਼ਾ ਦਾ ਮੁੜ ਵਸੇਬਾ ਅਤੇ ਸੁਕਾ ਤੇ ਗਿੱਲਾ ਕੂੜੇ ਦਾ ਰੱਖ ਰਖਾਵ ਦੇ ਬਾਰੇ ਲੋਕਾਂ ਨੂੰ ਵਿਸ਼ੇਸ਼ ਤੌਰ ਤੇ ਜਾਣੂ ਕਰਵਾਇਆ ਗਿਆ।  ਪ੍ਰੋਗਰਾਮ ਵਿਚ ਸੈਲਫ ਹੈਲਪ ਦੇ ਵੱਖ ਵੱਖ ਗਰੁੱਪਾਂ ਵਲੋਂ ਆਪਣੀਆਂ ਬਣਾਈਆਂ ਹੋਈਆਂ ਵਸਤੂਆਂ ਅਤੇ ਖਾਣ ਪੀਣ ਦੀਆਂ ਚੀਜਾਂ ਦੀ ਨੁਮਾਇਸ਼ ਲਗਾਈ ਗਈ ਜਿਸ ਵਿਚ ਆਏ ਹੋਏ ਲੋਕਾ ਨੇ ਭਾਰੀ ਖਰੀਦਦਾਰ ਕੀਤੀ ।

                   ਦੱਸਣਯੋਗ ਹੈ ਕਿ ਜਿਲਾ ਲੀਡ ਮੈਨੇਜਰ ਸ਼੍ਰੀ ਕੇਵਲ ਕਲਸੀ   ਨੇ ਇਕ ਹਫਤੇ ਪਹਿਲਾਂ ਹੀ ਗੁਰਦਾਸਪੁਰ ਵਿਖੇ ਜੁਆਇੰਨ ਕੀਤਾ ਹੈ। ਇਸ ਪ੍ਰੋਗਰਾਮ ਨੂੰ ਸਫਲ ਕਰਨ ਲਈ ਜੀਅ ਤੋੜ ਮਿਹਨਤ ਕੀਤੀ ਤੇ ਬਹੁਤ ਹੀ ਸਫਲ ਪ੍ਰੋਗਰਾਮ ਕਰਵਾਇਆ ਜਿਸ ਦਾ ਆਮ ਲੋਕਾਂ ਨੂੰ ਬਹੁਤ ਫਾਇਦਾ ਹੋਇਆ ਹੈ ਤੇ ਬੈਕਾਂ ਨੂੰ ਵੀ ਲੋਕਾਂ ਦੇ ਨਾਲ ਆਪਣਾ ਵਿਵਹਾਰ ਠੀਕ ਰੱਖਣ ਲਈ ਹਦਾਇਤ ਜਾਰੀ ਕੀਤੀ।

 

ਹੋਰ ਪੜ੍ਹੋ :-  ਸਮਰ ਕੈਂਪਾਂ ਦੌਰਾਨ ਵਿਦਿਆਰਥੀਆਂ ਵੱਲੋਂ ਵੋਟ ਜਾਗਰੂਕਤਾ ਮੁਹਿੰੰਮ ਜਾਰੀ