26 ਮਈ ਕਿਸਾਨ ਵਿਰੋਧ ਦਿਵਸ ਨੂੰ ਬਸਪਾ ਦਾ ਸਮਰਥਨ – ਜਸਵੀਰ ਸਿੰਘ ਗੜ੍ਹੀ

Sorry, this news is not available in your requested language. Please see here.

ਅੰਦੋਲਨ ਦੇ ਸਮਰਥਨ ਵਿਚ ਬਸਪਾ ਵਰਕਰ ਘਰਾਂ ਤੇ ਕਾਲੇ ਝੰਡੇ ਲਹਿਰਾਉਣ
ਜਲੰਧਰ 25 ਮਈ
ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜੀ ਨੇ ਸੂਬਾ ਦਫ਼ਤਰ ਤੋਂ ਜਾਰੀ ਪ੍ਰੈਸ ਨੋਟ ਵਿੱਚ ਕਿਹਾ ਹੈ  ਕਿ ਬਸਪਾ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਨੇ ਕਿਸਾਨ ਅੰਦੋਲਨ ਤਹਿਤ 26 ਮਈ ਨੂੰ ਦੇਸ਼ ਵਿਆਪੀ ਵਿਰੋਧ ਦਿਵਸ ਦਾ ਸਮਰਥਨ ਕੀਤਾ ਹੈ ਬਹੁਜਨ ਸਮਾਜ ਪਾਰਟੀ ਦੇ ਵਰਕਰ ਅਤੇ ਲੀਡਰਸ਼ਿਪ ਕਿਸਾਨ ਅੰਦੋਲਨ ਦੇ ਸੱਦੇ ਤਹਿਤ  ਵਿਰੋਧ ਦਿਵਸ ਨੂੰ ਸਫਲ ਬਨਾਉਣਗੇ।
ਸਰਦਾਰ ਗੜ੍ਹੀ ਨੇ ਕਿਹਾ ਕਿ ਬਸਪਾ ਵਰਕਰ ਤੇ ਲੀਡਰਸ਼ਿਪ 26 ਮਈ ਨੂੰ ਕਿਸਾਨ ਅੰਦੋਲਨ ਦੇ ਛੇ ਮਹੀਨੇ ਪੂਰੇ ਹੋਣ ਤੇ ਆਪਣੇ ਘਰਾਂ ਉਪਰ ਭਾਰਤੀ ਜਨਤਾ ਪਾਰਟੀ, ਮੋਦੀ ਸਰਕਾਰ ਖਿਲਾਫ਼ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਦੇ ਵਿਰੋਧ ਵਿਚ ਕਾਲੇ ਝੰਡੇ ਲਹਿਰਾਉਣਗੇ। ਉਨ੍ਹਾਂ ਨਾਲ ਇਹ ਵੀ ਕਿਹਾ ਬਸਪਾ ਵਰਕਰ ਤੇ ਲੀਡਰਸ਼ਿਪ ਪੰਜਾਬ ਵਿਚ ਰਵਾਇਤੀ ਪਾਰਟੀਆਂ ਨੂੰ ਭਾਂਜ ਦੇਣ ਲਈ ਬਸਪਾ ਸੰਗਠਨ ਨੂੰ ਚੁਸਤ ਦਰੁਸਤ ਕਰਨ ਹਿੱਤ ਸੈਕਟਰ ਤੇ ਬੂਥ ਕਮੇਟੀਆਂ ਨੂੰ ਲਾਮਬੰਦ ਕਰਨ।