27 ਅਕਤੂਬਰ ਨੂੰ ਲੱਗਣਗੇ ਸਾਰੀਆਂ ਤਹਿਸੀਲਾਂ ਤੇ ਸਬ ਤਹਿਸੀਲਾਂ ਵਿਚ ਮਾਲ ਵਿਭਾਗ ਨਾਲ ਸਬੰਧਤ ਕੰਮਾਂ ਲਈ ਸੁਵਿਧਾ ਕੈਂਪ

Sorry, this news is not available in your requested language. Please see here.

ਫਾਜਿ਼ਲਕਾ, 25 ਅਕਤੂਬਰ:

ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਲੋਕਾਂ ਨੂੰ ਬਿਹਤਰ ਪ੍ਰਸ਼ਾਸਨਿਕ ਸਹੁਲਤਾਂ ਮੁਹਈਆ ਕਰਵਾਉਣ ਦੇ ਉਦੇਸ਼ ਨਾਲ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਜਿ਼ਲ੍ਹਾ ਫਾਜਿ਼ਲਕਾ ਦੀਆਂ ਸਾਰੀਆਂ ਤਹਿਸੀਲਾਂ ਅਤੇ ਸਬ ਤਹਿਸੀਲਾਂ ਵਿਚ ਮਿਤੀ 27 ਅਕਤੂਬਰ 2023  ਨੂੰ ਸਵੇਰੇ 10 ਵਜੇ ਤੋਂ ਸ਼ਾਮ 3 ਵਜੇ ਤੱਕ ਮਾਲ ਵਿਭਾਗ ਨਾਲ ਸਬੰਧਤ ਕੰਮਾਂ ਲਈ ਸੁਵਿਧਾ ਕੈਂਪ ਲਗਾਏ ਜਾ ਰਹੇ ਹਨ। ਇਹ ਜਾਣਕਾਰੀ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਦਿੱਤੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇੰਨ੍ਹਾਂ ਕੈਂਪਾਂ ਦੌਰਾਨ ਲੋਕਾਂ ਨੂੰ ਇੰਤਕਾਲ, ਜਮਾਬੰਦੀਆਂ/ਗਿਰਦਾਵਰੀਆਂ ਫਰਦ ਨਾਲ ਸਬੰਧਤ ਕੰਮ, ਸਾਰੇ ਤਰਾਂ ਦੇ ਸਰਟੀਫਿਕੇਟ, ਗੈਰ ਬੋਝ ਸਰਟੀਫਿਕੇਟ (ਭਾਰ ਮੁਕਤ ਸਰਟੀਫਿਕੇਟ), ਮਾਲ ਰਿਕਾਰਡ ਤੋਂ ਕਰਜਾ ਕਲੀਅਰੈਂਸ (ਫੱਕ ਆਡ ਰਹਿਣ) ਅਤੇ ਨਾਮ/ਖਸਰਾ ਨੰਬਰ ਆਦਿ ਦੀ ਮਾਲ ਰਿਕਾਰਡ ਵਿਚ ਦਰੁਸਤੀ (ਫਰਦ ਬਦਰ) ਵਰਗੇ ਕੰਮ ਮੌਕੇ ਤੇ ਕੀਤੇ ਜਾਣਗੇ।ਇੰਨ੍ਹਾਂ ਕੈਂਪਾਂ ਵਿਚ ਸਾਰੇ ਸਬੰਧਤ ਵਿਭਾਗਾਂ ਦਾ ਸਟਾਫ ਮੌਕੇ ਪਰ ਹਾਜਰ ਰਹੇਗਾ।ਉਨ੍ਹਾਂ ਨੇ ਜਿ਼ਲ੍ਹਾ ਵਾਸੀਆਂ ਨੂੰ ਉਪਰੋਕਤ ਕੰਮਾਂ ਨਾਲ ਸਬੰਧਤ ਸੇਵਾਵਾਂ ਮੌਕੇ ਤੇ ਹੀ ਪ੍ਰਾਪਤ ਕਰਨ ਲਈ ਇੰਨ੍ਹਾਂ ਕੈਂਪਾਂ ਵਿਚ ਪੁੱਜਣ ਦਾ ਸੱਦਾ ਦਿੱਤਾ ਗਿਆ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਕੈਂਪ ਤਹਿਸੀਲ ਕੰਪਲੈਕਸ, ਫਾਜਿ਼ਲਕਾ, ਸਬ ਤਹਿਸੀਲ ਅਰਨੀਵਾਲਾ, ਤਹਿਸੀਲ ਕੰਪਲੈਕਸ ਅਬੋਹਰ, ਸਬ ਤਹਿਸੀਲ ਖੂਈਆਂ ਸਰਵਰ, ਸਬ ਤਹਿਸੀਲ ਸੀਤੋ ਗੁਨੋ ਤੇ ਤਹਿਸੀਲ ਕੰਪਲੈਕਸ ਜਲਾਲਾਬਾਦ ਵਿਖੇ ਲੱਗ ਰਹੇ ਹਨ।