ਰਾਸ਼ੀ ਨਾ ਆਉਣ ਵਾਲੇ ਲਾਭਪਾਤਰੀ ਸਬੰਧਤ ਤਹਿਸੀਲ ਭਲਾਈ ਦਫਤਰ ਵਿਖੇ 15 ਜੁਲਾਈ ਤੱਕ ਕਰਨ ਪਹੁੰਚ
ਫਾਜ਼ਿਲਕਾ, 17 ਜੂਨ
ਸਰਕਾਰ ਵੱਲੋਂ ਲੋੜਵੰਦਾਂ ਦੀ ਭਲਾਈ ਲਈ ਅਨੇਕਾਂ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਸਕੀਮਾਂ ਦੀ ਲੜੀ ਤਹਿਤ ਯੋਗ ਲਾਭਪਾਤਰੀਆਂ ਵੱਲੋਂ ਲੜਕੀਆਂ ਦੇ ਵਿਆਹ ਲਈ ਸਰਕਾਰ ਵੱਲੋਂ ਚਲਾਈ ਆਸ਼ੀਰਵਾਦ ਸਕੀਮ ਤਹਿਤ ਵਿਤੀ ਸਹਾਇਤੀ ਮੁਹੱਈਆ ਕਰਵਾਈ ਜਾਂਦੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਭਲਾਈ ਅਫਸਰ ਸ. ਬਰਿੰਦਰ ਸਿੰਘ ਨੇ ਦੱਸਿਆ ਕਿ 31 ਮਾਰਚ 2021 ਤੱਕ ਫਾਰਮ ਅਪਲਾਈ ਕਰਨ ਵਾਲੇ ਲਾਭਪਾਤਰੀਆਂ ਦੇ ਖਾਤਿਆਂ ਵਿਚ ਆਸ਼ੀਰਵਾਦ ਸਕੀਮ ਤਹਿਤ ਰਾਸ਼ੀ ਆ ਚੁੱਕੀ ਹੈ।
ਵਧੇਰੇ ਜਾਣਕਾਰੀ ਦਿੰਦਿਆਂ ਤਹਿਸੀਲ ਭਲਾਈ ਅਫਸਰ ਸ੍ਰੀ ਅਸ਼ੋਕ ਕੁਮਾਰ ਨੇ ਕਿਹਾ ਕਿ ਜਿੰਨ੍ਹਾ ਲਾਭਪਾਤਰੀਆਂ ਦੇ ਖਾਤੇ ਵਿਚ ਰਾਸ਼ੀ ਨਹੀਂ ਆਈ ਉਹ ਸਬੰਧਤ ਤਹਿਸੀਲ ਭਲਾਈ ਦਫਤਰ ਵਿਖੇ ਸੰਪਰਕ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਜਿੰਨਾਂ ਲਾਭਪਾਤਰੀ ਦੀ ਰਾਸ਼ੀ ਕਿਸੇ ਕਾਰਨ ਖਾਤੇ ਵਿਚ ਨਹੀਂ ਆਈ ਤਾਂ ਉਹ ਬੈਂਕ ਦੀ ਸਟੇਟਮੈਂਟ ਤੇ ਅਪਲਾਈ ਕੀਤੀ ਅਰਜੀ ਲੈ ਕੇ ਸਬੰਧਤ ਤਹਿਸੀਲ ਭਲਾਈ ਦਫਤਰ ਵਿਖੇ 15 ਜੁਲਾਈ 2021 ਤੱਕ ਪਹੁੰਚ ਕਰਨ ਤਾਂ ਜੋ ਯੋਗ ਲਾਭਪਾਤਰੀਆਂ ਨੂੰ ਬਣਦਾ ਲਾਹਾ ਮੁਹੱਈਆ ਕਰਵਾਇਆ ਜਾ ਸਕੇ।

हिंदी






