400 ਸਾਲਾ ਪ੍ਰਕਾਸ਼ ਪੁਰਬ ਦੇ ਸੰਬੰਧ ਵਿਚ ਕਰਵਾਇਆ ਗਿਆ ਆਨਲਾਈਨ ਕੁਇਜ਼ ਕੰਪੀਟੀਸ਼ਨ

Sorry, this news is not available in your requested language. Please see here.

ਅੰਮ੍ਰਿਤਸਰ 10 ਮਈ , 2021  ਸਰੂਪ ਰਾਣੀ ਸਰਕਾਰੀ ਕਾਲਜ (ਇ) ਅੰਮਿ੍ਰਤਸਰ ਦੇ ਪਿ੍ਰੰਸੀਪਲ ਸ੍ਰੀਮਤੀ ਜਯੋਤੀ ਬਾਲਾ ਅਤੇ ਕਾਲਜ ਕੌਂਸਲ ਡਾ ਕੁਸਮ, ਮਿਸ ਪਰਮਿੰਦਰ ਕੌਰ ਅਤੇ ਡਾ ਸੁਰਿੰਦਰ ਕੌਰ ਦੀ ਯੋਗ ਅਗਵਾਈ ਵਿੱਚ ਕਾਲਜ ਵੱਲੋਂ ਅੱਜ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਾਰ ਸੌ ਸਾਲਾ ਪ੍ਰਕਾਸ਼ ਪੁਰਬ ਦੇ ਸੰਬੰਧ ਵਿਚ ਆਨਲਾਈਨ ਕੁਇਜ਼ ਕੰਪੀਟੀਸ਼ਨ ਦਾ ਆਯੋਜਨ ਕੀਤਾ ਗਿਆ । ਇਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਜ਼ਿੰਦਗੀ, ਸਿੱਖਿਆਵਾਂ, ਫਿਲੌਸਫੀ ਅਤੇ ਸ਼ਹਾਦਤ ਦੇ ਸਬੰਧ ਵਿਚ ਆਯੋਜਿਤ ਕੀਤਾ ਗਿਆ। ਵੱਖ ਵੱਖ ਕਾਲਜਾਂ ਦੇ ਅੰਡਰ ਗਰੈਜੂਏਟ ਅਤੇ ਪੋਸਟ ਗਰੈਜੂਏਟ ਵਿਦਿਆਰਥੀਆਂ ਲਈ ਇਹ ਲਿੰਕ ਓਪਨ ਕੀਤਾ ਗਿਆ ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀਆਂ ਦੀ ਭਾਗੀਦਾਰੀ ਹੋ ਸਕੇ। ਇਸ ਕੁਇਜ਼ ਦਾ ਆਯੋਜਨ ਸਿੱਖਾਂ ਦੇ ਨੌਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਯਾਦ ਨੂੰ ਸਮਰਪਿਤ ਪਿਛਲੇ ਸਾਲ ਸੁਰੂ ਕੀਤੀਆਂ ਗਈਆਂ ਗਤੀਵਿਧੀਆਂ ਨੂੰ ਅੱਗੇ ਵਧਾਉਣ ਲਈ ਕੀਤਾ ਗਿਆ। ਲਗਪਗ ਤਿੰਨ ਸੌ ਵਿਦਿਆਰਥੀਆਂ ਨੇ ਇਸ ਵਿੱਚ ਸਫ਼ਲਤਾਪੂਰਵਕ ਹਿੱਸਾ ਲਿਆ । ਇਸ ਕੁਇਜ਼ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਇਸ ਪ੍ਰੋਗਰਾਮ ਦੇ ਆਯੋਜਕ ਡਾ ਵੰਦਨਾ ਬਜਾਜ ਅਤੇ ਪ੍ਰੋ. ਮਨਜੀਤ ਕੌਰ ਮਿਨਹਾਸ ਅਤੇ ਕਾਲਜ ਦੀ ਟੈਕਨੀਕਲ ਟੀਮ ਜਿਸ ਵਿਚ ਮਿਸਟਰ ਸ਼ਿਵਮ, ਡਾ. ਹਰਪ੍ਰੀਤ ਅਤੇ ਮਿਸਟਰ ਲਵਪ੍ਰੀਤ ਨੇ ਇਸ ਦਾ ਪ੍ਰਬੰਧ ਕੀਤਾ।