5ਜੀ ਟੈਕਨਾਲੋਜੀ ਨਾਲ ਕੋਵਿਡ-19 ਦੇ ਫੈਲਣ ਦਾ ਨਹੀਂ ਹੈ ਕੋਈ ਸਬੰਧ, ਦੇਸ਼ ਵਿਚ ਅਜੇ ਨਹੀਂ ਹੋਈ ਟੈਸਟਿੰਗ ਸ਼ੁਰੂ-ਡਿਪਟੀ ਕਮਿਸ਼ਨਰ

Mr. Arvind Pal Singh Sandhu
Mr. Arvind Pal Singh Sandhu

Sorry, this news is not available in your requested language. Please see here.

ਫਾਜ਼ਿਲਕਾ, 13 ਜੁਲਾਈ 2021
ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਸੂਚਨਾ ਮੰਤਰਾਲੇ ਦੇ ਦੂਰ ਸੰਚਾਰ ਵਿਭਾਗ ਨੇ ਜਾਣਕਾਰੀ ਦਿੰਦਿਆਂ ਸਪਸ਼ਟ ਕੀਤਾ ਹੈ ਕਿ 5ਜੀ ਟੈਕਨਾਲੋਜੀ ਅਤੇ ਕੋਵਿਡ-19 ਦੇ ਫੈਲਣ ਦਾ ਕੋਈ ਆਪਸੀ ਸਬੰਧ ਨਹੀਂ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਵਿਚ ਫੈਲਾਈ ਗਈ ਗਲਤ ਜਾਣਕਾਰੀ ਅਤੇ ਅਫਾਵਾਹਾਂ ਤੋਂ ਸੁਚੇਤ ਰਿਹਾ ਜਾਵੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਦੂਰ ਸੰਚਾਰ ਵਿਭਾਗ ਦੇ ਧਿਆਨ ਵਿਚ ਆਇਆ ਹੈ ਕਿ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ `ਤੇ ਕਈ ਗੁੰਮਰਾਹਕੁਨ ਸੰਦੇਸ਼ ਵੇਖੇ ਜਾ ਰਹੇ ਹਨ ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਕਰੋਨਾ ਵਾਇਰਸ ਦੀ ਦੂਜੀ ਲਹਿਰ 5ਜੀ ਮੋਬਾਈਲ ਟਾਵਰਾਂ ਦੇ ਪ੍ਰੀਖਣ ਕਰਕੇ ਹੋਈ ਹੈ।ਉਨ੍ਹਾਂ ਕਿਹਾ ਕਿ ਸੰਦੇਸ਼ ਬਿਲਕੁਲ ਗਲਤ ਹਨ, ਇਸ ਦਾ ਕੋਵਿਡ ਨਾਲ ਕੋਈ ਵਾਸਤਾ ਨਹੀਂ।ਉਨ੍ਹਾਂ ਕਿਹਾ ਕਿ 5ਜੀ ਟੈਕਨਾਲੋਜੀ ਨੂੰ ਕੋਵਿਡ-19 ਮਹਾਂਮਾਰੀ ਨਾਲ ਜ਼ੋੜਨ ਦੇ ਦਾਅਵੇ ਝੁਠੇ ਹਨ ਅਤੇ ਇਸਦਾ ਕੋਈ ਵਿਗਿਆਨਕ ਆਧਾਰ ਨਹੀਂ ਹੈ।
ਉਨ੍ਹਾਂ ਦੱਸਿਆ ਕਿ 5ਜੀ ਨੈਟਵਰਕ ਦਾ ਪ੍ਰੀਖਣ ਭਾਰਤ ਵਿਚ ਕਿਤੇ ਵੀ ਸ਼ੁਰੂ ਨਹੀਂ ਹੋਇਆ।5ਜੀ ਨੈਟਵਰਕ ਦੇ ਟਰਾਇਲ ਭਾਰਤ ਵਿਚ ਕੋਵਿਡ ਦਾ ਕਾਰਨ ਹੋਣ ਸਬੰਧੀ ਦਾਅਵੇ ਬਿਲਕੁਲ ਬੇਬੁਨਿਆਦ ਅਤੇ ਝੂਠੇ ਹਨ।ਉਨ੍ਹਾ ਕਿਹਾ ਕਿ ਮੋਬਾਈਲ ਟਾਵਰ ਨਾਨ-ਆਇਨਾਈਜਿੰਗ ਰੇਡੀਓ ਫ੍ਰੀਕੁਐਂਸੀ ਦਾ ਨਿਕਾਸ ਕਰਦੇ ਹਨ ਜਿਨ੍ਹਾਂ ਵਿਚ ਸ਼ਕਤੀ ਘਟ ਹੁੰਦੀ ਹੈ ਅਤੇ ਮਨੁੱਖਾਂ ਸਮੇਤ ਜੀਵਿਤ ਸੈਲਾਂ ਨੂੰ ਕਿਸੇ ਕਿਸਮ ਦਾ ਨੁਕਸਾਨ ਪਹੁੰਚਾਉਣ ਲਈ ਅਯੋਗ ਹਨ।