6 ਨਵੰਬਰ ਤੋਂ 10 ਨਵੰਬਰ ਤੱਕ ਫਾਜਿ਼ਲਕਾ ਵਿਖੇ ਹੋ ਰਿਹਾ ਹੈ ਪੰਜਾਬ ਹੈਂਡੀਕਰਾਫਟ ਫੈਸਟੀਵਲ   ਦਾ ਡਿਪਟੀ ਕਮਿਸ਼ਨਰ ਨੇ ਲਿਆ ਜਾਇਜਾ

Sorry, this news is not available in your requested language. Please see here.

ਫਾਜਿ਼ਲਕਾ, 5 ਨਵੰਬਰ:

ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੈਰ ਸਪਾਟਾ ਤੇ ਸਭਿਆਚਾਰਕ ਮਾਮਲੇ ਵਿਭਾਗ ਦੇ ਮੰਤਰੀ ਅਨਮੋਲ ਗਗਨ ਮਾਨ ਦੀ ਦੇਖਰੇਖ ਵਿਚ ਫਾਜਿ਼ਲਕਾ ਵਿਚ 6 ਨਵੰਬਰ ਤੋਂ 10 ਨਵੰਬਰ ਤੱਕ ਪੰਜਾਬ ਹੈਂਡੀਕਰਾਫਟ ਫੈਸਟੀਵਲ ਕਰਵਾਇਆ ਜਾ ਰਿਹਾ ਹੈ।  ਇਹ ਮੇਲਾ ਪ੍ਰਤਾਪ ਬਾਗ ਫਾਜਿਲਕਾ ਵਿਖੇ ਹੋਵੇਗਾ। ਜਿਸ ਦਾ ਸਮਾ ਸਵੇਰੇ 11 ਵਜੇ ਰਾਤ ਦੇ 10 ਵਜੇ ਤੱਕ ਹੋਵੇਗਾ।

ਇਸ ਸਬੰਧੀ ਪ੍ਰਤਾਪ ਬਾਗ ਵਿਖੇ ਹੋਣ ਵਾਲੇ ਇਸ ਮੈਗਾ ਸ਼ੋਅ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਮੇਲੇ ਦੌਰਾਨ ਵੱਖ ਵੱਖ ਹਸਤਕਲਾਂ ਦੇ ਸਮਾਨ ਤੋਂ ਇਲਾਵਾ ਦਿਵਾਲੀ ਦੇ ਜਸ਼ਨਾਂ ਸਬੰਧੀ ਬਹੁਤ ਹੀ ਉਚ ਗੁਣਵਤਾ ਦੇ ਸਮਾਨ ਦੀਆਂ ਸਟਾਲਾਂ ਵੀ ਇਸ ਫੈਸਟੀਵਲ ਵਿਚ ਲੱਗਣਗੀਆਂ। ਉਨ੍ਹਾਂ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਤੋਂ  ਤਿਆਰੀਆ ਦਾ ਜਾਇਜਾ ਲਿਆ ਅਤੇ ਪਾਇਆ ਗਈਆ ਕਮੀਆ ਨੂੰ ਦਰੁਸਤ ਕਰਨ ਲਈ ਕਿਹਾ ਗਿਆ।ਇਸ ਮੌਕੇ ਵਿਸ਼ੇਸ਼ ਤੌ ਏਡੀਸੀ ਸ੍ਰੀ ਰਵਿੰਦਰ ਸਿੰਘ ਅਰੋੜਾ ਵੀ ਹਾਜਰ ਸਨ।

ਡਿਪਟੀ ਕਮਿਸ਼ਨਰ ਨੇ ਸਮੂਹ ਜਿ਼ਲ੍ਹਾ ਵਾਸੀਆਂ ਨੂੰ ਇਸ ਸਮਾਗਮ ਵਿਚ ਪਹੁੰਚਣ ਦਾ ਸੱਦਾ ਦਿੰਦਿਆਂ ਕਿਹਾ ਕਿ ਫਾਜਿ਼ਲਕਾ ਲਈ ਇਹ ਇਕ ਯਾਦਗਾਰੀ ਸਮਾਗਮ ਹੋਵੇਗੀ ਅਤੇ ਇਸ ਨਾਲ ਫਾਜਿ਼ਲਕਾ ਨੂੰ ਪ੍ਰਯਟਨ ਦੇ ਨਕਸ਼ੇ ਤੇ ਉਭਾਰਨ ਵਿਚ ਮਦਦ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਫਾਜਿ਼ਲਕਾ ਵਿਚ ਪ੍ਰਯਟਨ ਦੀਆਂ ਅਪਾਰ ਸੰਭਾਵਨਾਵਾਂ ਹਨ ਅਤੇ ਪੰਜਾਬ ਸਰਕਾਰ ਜਿ਼ਲ੍ਹੇ ਨੂੰ ਪ੍ਰਯਟਨ ਕੇਂਦਰ ਵਜੋਂ ਵਿਕਸਤ ਕਰਨ ਲਈ ਉਪਰਾਲੇ ਕਰ ਰਹੀ ਹੈ।ਉਨ੍ਹਾਂ ਕਿਹਾ ਕਿ 6 ਨਵੰਬਰ ਤੋਂ 10 ਨਵੰਬਰ ਤੱਕ ਕਰਵਾਏ ਪੰਜਾਬ ਹੈਂਡੀਕਰਾਫ ਫੈਸਟੀਵਲ ਵਿਖੇ ਜਿਲ੍ਹੇ ਫਾਜਿਲਕਾ ਦੇ ਸਾਰਿਆ ਐਮ.ਐਲ .ਏ ਵੱਲੋਂ ਵੀ ਸਿਰਕਤ ਕੀਤੀ ਜਾਵੇਗੀ।

ਇਸ ਮੌਕੇ ਐਸਡੀਐਮ ਮਨਦੀਪ ਕੌਰ, ਕਾਰਜ ਸਾਧਕ ਅਫ਼ਸਰ ਮੰਗਤ ਰਾਮ, ਨਾਇਬ ਤਹਿਸੀਲਦਾਰ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ, ਗ੍ਰੈਜੁਏਟ ਵੇਲਫੇਅਰ ਐਸਸੀਏਸ਼ਨ ਤੋਂ ਇੰਜੀ ਨਵਦੀਪ ਅਸੀਜਾ ਤੇ ਸਕੱਤਰ ਰੀਤੇਸ਼ ਕੁੱਕੜ ਅਤੇ ਹੋਰ ਲੋਕ ਵੀ ਹਾਜਰ ਸਨ।