–73ਵੀਂ ਸੀਨੀਅਰ ਨੈਸ਼ਨਲ ਬਾਸਕਟਬਾਲ ਚੈਂਪੀਅਨਸ਼ਿਪ ਵਿੱਚ ਤਗਮੇ ਜਿੱਤਣ ਵਾਲੇ ਧਨੌਲਾ ਦੇ ਖਿਡਾਰੀਆਂ ਦਾ ਕਲੱਬ ਵੱਲੋਂ ਸਨਮਾਨ

Sorry, this news is not available in your requested language. Please see here.

ਧਨੌਲਾ, 18 ਦਸੰਬਰ:

ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਧਨੌਲਾ ਵੱਲੋਂ ਲੁਧਿਆਣਾ ਵਿਖੇ ਹੋਈ 73ਵੀਂ ਸੀਨੀਅਰ ਨੈਸ਼ਨਲ ਬਾਸਕਟਬਾਲ ਚੈਂਪੀਅਨਸ਼ਿਪ ਵਿੱਚੋਂ ਚਾਂਦੀ ਅਤੇ ਕਾਂਸੀ ਦਾ ਤਗਮਾ ਜਿੱਤਣ ਵਾਲੇ ਧਨੌਲਾ ਦੇ ਦੋ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ। ਕਲੱਬ ਦੇ ਜਨਰਲ ਸਕੱਤਰ ਸਿਮਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਧਨੌਲਾ ਦੇ ਵਸਨੀਕ ਖਿਡਾਰੀ ਹਰਵਿੰਦਰ ਸਿੰਘ ਕਾਹਲੋਂ ਨੇ ਭਾਰਤੀ ਰੇਲਵੇ ਦੀ ਪ੍ਰਤਿਨਿਧਤਾ ਕਰਦਿਆਂ ਆਪਣੀ ਟੀਮ ਲਈ ਚਾਂਦੀ ਦਾ ਤਗਮਾ ਅਤੇ ਉੱਪਜੀਤ ਸਿੰਘ ਵਾਲੀਆ ਨੇ ਪੰਜਾਬ  ਦੀ ਟੀਮ ਵੱਲੋਂ ਖੇਡਦਿਆਂ ਇਸ ਚੈਂਪੀਅਨਸ਼ਿਪ ਵਿੱਚ ਤੀਜਾ ਸਥਾਨ ਹਾਸਲ ਕਰਕੇ ਕਾਂਸੀ ਦਾ ਤਗਮਾ ਜਿੱਤਿਆ ਹੈ। ਸ਼ਹੀਦ ਭਗਤ ਸਿੰਘ ਕਲੱਬ ਧਨੌਲਾ ਦੇ ਪ੍ਰਧਾਨ ਮਹਿਮਾ ਸਿੰਘ ਢਿੱਲੋਂ ਅਤੇ ਕਲੱਬ ਅਹੁਦੇਦਾਰਾਂ ਨੇ ਤਗਮਾ ਜੇਤੂ ਖਿਡਾਰੀਆਂ ਦਾ ਸਨਮਾਨ ਕਰਦਿਆਂ ਉਮੀਦ ਕੀਤੀ ਕਿ ਇਹ ਖਿਡਾਰੀ ਭਵਿੱਖ ਵਿੱਚ ਵੀ ਹੋਰ ਵੱਡੀਆਂ ਪ੍ਰਾਪਤੀਆਂ ਕਰਕੇ ਧਨੌਲਾ ਦਾ ਨਾਮ ਪੂਰੀ ਦੁਨੀਆ ਵਿੱਚ ਰੌਸ਼ਨ ਕਰਨਗੇ। ਇਸ ਮੌਕੇ ਗੁਰਦੁਆਰਾ ਰਾਮਸਰ ਦੇ ਪ੍ਰਧਾਨ ਸੁਖਰਾਜ ਸਿੰਘ ਪੰਧੇਰ, ਸੀਨੀਅਰ ਮੀਤ ਪ੍ਰਧਾਨ ਜਾਗਰ ਸਿੰਘ ਢਿੱਲੋਂ, ਲਖਵੀਰ ਸਿੰਘ ਨਹਿਲ, ਗੁਰਵਿੰਦਰ, ਸਿੰਘ ਕੋਚ, ਭਗਵੰਤ ਸਿੰਘ ਪੰਧੇਰ, ਅਟੱਲ ਕੁਮਾਰ ਗੌੜ, ਖਿਡਾਰੀਆਂ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਬਾਸਕਟਬਾਲ ਖਿਡਾਰੀ ਅਤੇ ਪਤਵੰਤੇ ਮੌਜੂਦ ਸਨ।