ਫਿਰੋਜ਼ਪੁਰ 16 ਅਗਸਤ 2021 75ਵੇਂ ਆਜ਼ਾਦੀ ਦਿਵਸ ਮੌਕੇ ਡਾਕ ਵਿਭਾਗ ਆਰ.ਐਮ.ਐਸ ਦੇ ਅਧਿਕਾਰੀਆਂ/ਕਰਮਚਾਰੀਆਂ ਨੇ ਦਫਤਰ ਵਿਖੇ ਰਾਸ਼ਟਰੀ ਝੰਡਾ ਲਹਿਰਾਇਆ ਅਤੇ ਦੇਸ਼ ਭਗਤਾ ਵੱਲੋਂ ਦੇਸ਼ ਲਈ ਦਿੱਤੀਆਂ ਕੁਰਬਾਨੀਆਂ ਨੂੰ ਯਾਦ ਕੀਤਾ। ਇਸ ਦੌਰਾਨ ਸਮੂਹ ਦਫਤਰੀ ਕਰਮਚਾਰੀਆਂ ਨੇ ਇੱਕ ਦੂਜੇ ਨੂੰ ਆਜ਼ਾਦੀ ਦਿਵਸ ਦੀ ਵਧਾਈ ਦਿੱਤੀ ਅਤੇ ਸ਼ਹੀਦਾਂ ਵੱਲੋਂ ਦੱਸੇ ਸੱਚਾਈ ਅਤੇ ਇਮਾਨਦਾਰੀ ਦੇ ਰਾਹ ਤੇ ਤੁਰਨ ਦਾ ਪ੍ਰਣ ਵੀ ਲਿਆ।
ਇਸ ਦੌਰਾਨ ਸੁਪਰਡੰਟ ਡਾਕ ਵਿਭਾਗ ਐਸ.ਸੀ ਸ਼ਰਮਾ ਅਤੇ ਆਫਿਸ ਸੁਪਰਵਾਈਜ਼ਰ ਹੈੱਡਕੁਆਰਟਰ ਸੰਜੈ ਖੁਰਾਨਾ ਨੇ ਕਿਹਾ ਦੇਸ਼ਭਗਤਾਂ ਦੀਆਂ ਕੁਰਬਾਨੀਆਂ ਸਦਕਾ ਹੀ ਅੱਜ ਅਸੀਂ ਇੱਕ ਆਜ਼ਾਦ ਫਿਜਾ ਦਾ ਆਨੰਦ ਮਾਨ ਰਹੇ ਹਾਂ, ਇਸ ਲਈ ਸਾਨੂੰ ਉਨ੍ਹਾਂ ਵੱਲੋਂ ਦਿੱਤੀਆਂ ਕੁਰਬਾਨੀਆਂ ਨੂੰ ਹਮੇਸ਼ਾਂ ਯਾਦ ਰੱਖਣਾ ਚਾਹੀਦਆਂ ਹੈ ਅਤੇ ਆਪਣੀ ਆਉਣ ਵਾਲੀ ਪੀੜੀ ਨੂੰ ਵੀ ਇਸ ਬਾਰੇ ਜਾਣੂ ਕਰਵਾਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਸਾਨੂੰ ਅੱਜ ਦੇ ਯੁਗ ਵਿਚ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਦੂਰ ਰਹਿ ਕੇ ਦੇਸ਼ ਦੇ ਵਿਕਾਸ ਵਿਚ ਯੋਗਦਾਨ ਪਾਉਣ ਲਈ ਹਰ ਸੰਭਵ ਯਤਨ ਕਰਨੇ ਚਾਹੀਦੇ ਹਨ।
ਇਸ ਮੌਕੇ ਦੁਸ਼ਯੰਤ ਕੁਮਾਰ, ਰੋਹਿਤ ਚਾਵਲਾ, ਸਤਨਾਮ ਸਿੰਘ, ਇੰਦਰਜੀਤ ਸਿੰਘ, ਟਿੰਕੂ, ਪਵਨੀਤ, ਗਗਨਦੀਪ ਅਤੇ ਵਿਕਾਸ ਹਾਜ਼ਰ ਸਨ।

हिंदी






