ਇੰਡਸਟਰੀਜ਼ ਐਸੋਸੀਏਸ਼ਨਾਂ ਵੱਲੋਂ ਲਗਾਏ ਖੂਨਦਾਨ ਕੈਂਪ ’ਚ 86 ਵਿਅਕਤੀਆਂ ਨੇ ਕੀਤਾ ਖੂਨਦਾਨ

Sorry, this news is not available in your requested language. Please see here.

ਪਟਿਆਲਾ, 28 ਮਈ :-

ਸਥਾਨਕ ਫੋਕਲ ਪੁਆਇੰਟ ਦੇ ਚੈਂਬਰ ਹਾਲ ਵਿਖੇ ਪਟਿਆਲਾ ਦੀਆਂ ਸਮੂਹ ਇੰਡਸਟਰੀਜ਼ ਐਸੋਸੀਏਸ਼ਨ ਨੇ ਐਨ.ਜੀ.ਓ ਨਿਸ਼ਚੈ ਦੇ ਸਹਿਯੋਗ ਨਾਲ ਥੈਲੇਸੀਮਿਕ ਬੱਚਿਆਂ ਲਈ ਖੂਨਦਾਨ ਕੈਂਪ ਲਗਾਇਆ।
ਇਸ ਮੌਕੇ ਸਰਕਾਰੀ ਰਜਿੰਦਰਾ ਹਸਪਤਾਲ ਬਲੱਡ ਬੈਂਕ ਦੀ ਟੀਮ ਨੇ 86 ਯੂਨਿਟ ਖੂਨ ਇਕੱਤਰ ਕੀਤਾ ਜੋ ਕਿ ਥੈਲੇਸੀਮੀਆ ਦੇ ਬੱਚਿਆਂ ਲਈ ਵਰਤਿਆ ਜਾਵੇਗਾ, ਜਿਨ੍ਹਾਂ ਨੂੰ ਹਮੇਸ਼ਾ ਖੂਨ ਦੀ ਲੋੜ ਹੁੰਦੀ ਹੈ।
ਇਸ ਮੌਕੇ ਪਟਿਆਲਾ ਚੈਂਬਰ ਆਫ਼ ਇੰਡਸਟਰੀਜ਼ ਤੋਂ ਹਰਮਿੰਦਰ ਸਿੰਘ, ਅਸ਼ਵਨੀ ਗਰਗ,  ਵਿਕਰਮ ਗੋਇਲ, ਨਰੇਸ਼ ਗੁਪਤਾ, ਹਰਿੰਦਰ ਲਾਂਬਾ, ਜੈ ਨਰਾਇਣ ਗੋਇਲ, ਪਟਿਆਲਾ ਇੰਡਸਟਰੀਜ਼ ਐਸੋਸੀਏਸ਼ਨ ਤੋਂ ਪਰਵੇਸ਼ ਮੰਗਲਾ, ਫੋਕਲ ਪੁਆਇੰਟ ਇੰਡਸਟਰੀਜ਼ ਐਸੋਸੀਏਸ਼ਨ ਤੋਂ ਰੋਹਿਤ ਬਾਂਸਲ, ਅਸ਼ਵਨੀ ਗੁਪਤਾ, ਆਦਰਸ਼ ਪਾਲ ਸੋਢੀ, ਸਮਾਲ ਸਕੇਲ ਇੰਡਸਟਰੀਜ਼ ਐਸੋਸੀਏਸ਼ਨ ਤੋਂ ਅਰੁਣ, ਬਾਵਾ, ਨਵਲਜੀਤ ਇਸ ਨੇਕ ਮੁਹਿੰਮ ਵਿੱਚ ਸ਼ਾਮਲ ਹੋਏ। ਇਸ ਕੈਂਪ ਨੂੰ ਸਫਲ ਬਣਾਉਣ ਲਈ ਐਨ.ਜੀ.ਓ ਨਿਸ਼ਚੈ ਦੇ ਗੁਰਮੀਤ ਸਿੰਘ ਨੇ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ।