ਅੱਠਵਾਂ ਅੰਤਰਰਾਸ਼ਟਰੀ ਯੋਗ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ-ਡਾ ਰਵੀ ਡੂਮਰਾ

Sorry, this news is not available in your requested language. Please see here.

ਜਲਾਲਾਬਾਦ 21 ਜੂਨ :-  

                ਡਾਇਰੈਕਟਰ ਆਫ ਆਯੁਰਵੇਦ ਪੰਜਾਬ ਦੇ ਹੁਕਮਾਂ ਅਨੁਸਾਰ ਅਤੇ ਡਿਪਟੀ ਕਮਿਸ਼ਨਰ ਡਾ ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਡਾ ਰਵੀ ਡੂਮਰਾ ਦੀ ਦੇਖਰੇਖ ਹੇਠ ਸ਼ਿਵ ਭਵਨ ਜਲਾਲਾਬਾਦ ਵਿਖੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ।

          ਇਸ ਸਬੰਧੀ ਡਾ ਵਿਕਾਂਤ ਕੁਮਾਰ ਨੇ ਦੱਸਿਆ ਕਿ ਯੋਗ ਸਾਡੀ ਜ਼ਿੰਦਗੀ ਦੀ ਇੱਕ ਅਹਿਮ ਹਿੱਸਾ ਹੈ। ਜਿਸ ਨੂੰ ਅਸੀ ਭੁੱਲਦੇ ਜਾ ਰਹੇ ਹਾਂ। ਉਨ੍ਹਾ ਕਿਹਾ ਕਿ ਸਾਡੀ ਬਜ਼ਰੁਗ ਯੋਗ ਨਾਲ ਆਪਣੇ ਸਰੀਰ ਨੂੰ ਤੰਦਰੁਸਤ ਰੱਖਦੇ ਸਨ। ਯੋਗ ਨਾਲ ਸਰੀਰ ਵਿੱਚ ਨਵੀ ਊਰਜਾ ਪੈਦਾ ਹੁੰਦੀ ਹੈ। ਯੋਗ ਦਿਵਸ ਸਬੰਧੀ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ।

                ਡਾ. ਵਿਕਾਂਤ ਨੇ ਦੱਸਿਆ ਕਿ ਯੋਗ ਕਰਨ ਲਈ ਕਾਫ਼ੀ ਲੋਕਾਂ ਨੇ ਇਸ ਵਿੱਚ ਭਾਗ ਲਿਆ। ਉਨ੍ਹਾਂ ਦੱਸਿਆ ਕਿ ਯੋਗਾ ਨੂੰ ਆਪਣੀ ਜ਼ਿੰਦਗੀ ਵਿਚ ਅਪਣਾਉਣ ਨਾਲ  ਬਹੁਤ ਸਾਰੀਆਂ  ਸ਼ਰੀਰਕ ਅਤੇ ਦਿਮਾਗੀ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਅੱਜਕਲ੍ਹ ਦੀ ਭੱਜ ਦੌੜ ਵਾਲੀ ਜ਼ਿੰਦਗੀ ਵਿੱਚ ਯੋਗਾ ਵਰਦਾਨ ਸਾਬਿਤ ਹੋ ਰਿਹਾ ਹੈ।

                ਇਸ ਸਬੰਧੀ ਡਾ. ਵਿਕਾਂਤ ਨੇ ਆਨੰਦ ਯੋਗ ਸੁਸਾਇਟੀ ਜਲਾਲਾਬਾਦ, ਆਰਟ ਆਫ ਲੀਵਿੰਗ ਜਲਾਲਾਬਾਦ ਅਤੇ ਨਿੰਮਾ ਟੀਮ ਜਲਾਲਾਬਾਦ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।

 

ਹੋਰ ਪੜ੍ਹੋ :-  ਅਜਾਦੀ ਕਾ ਅੰਮ੍ਰਿਤ ਮਹੋਤਸਵ ਤਹਿਤ 8ਵਾਂ ਕੌਮਾਂਤਰੀ ਯੋਗ ਦਿਵਸ ਮਨਾਇਆ