ਇਟਲੀ ਵਿੱਚ ਪੰਜਾਬੀ ਤੇ ਇਤਾਲਵੀ ਭਾਸ਼ਾ ਦਾ ਸਾਂਝਾ ਸੰਮੇਲਨ ਸਫ਼ਲਤਾ ਪੂਰਵਕ ਸੰਪਨ

Sorry, this news is not available in your requested language. Please see here.

ਇਟਲੀ 7 ਅਕਤੂਬਰ :- 

ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਮੈਡੀਕਲ ਯੂਨੀਵਰਸਿਟੀ ਪਾਰਮਾ (ਇਟਲੀ) ਨਾਲ ਮਿਲ ਕੇ ਸਾਹਿਤ, ਭਾਸ਼ਾ, ਸੰਵਾਦ, ਸੱਭਿਆਚਾਰਕ ਸੁਮੇਲ ਤੇ ਅਜੋਕੀ ਪੀੜੀ ਅਤੇ ਪੰਜਾਬੀ ਤੇ ਇਟਾਲੀਅਨ ਭਾਸ਼ਾਵਾਂ ਨੂੰ ਮੁੱਖ ਰੱਖ ਕੇ ਬਲਵਿੰਦਰ ਸਿੰਘ ਚਾਹਲ ਦੀ ਪ੍ਰਧਾਨਗੀ ਹੇਠ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਗੁਰਦਵਾਰਾ ਸਿੰਘ ਸਭਾ ਪਾਰਮਾ ਦਾ ਵੀ ਖਾਸ ਸਹਿਯੋਗ ਰਿਹਾ। ਇਸ ਸੈਮੀਨਾਰ ਵਿੱਚ ਡਾਇ, ਜਨਰਲ ਮਾਸੀਮੋ ਫਾਬੀ, ਡਾ ਦੋਲੋਰੇਸ ਰੋਲੋ, ਪ੍ਰੋ ਐਲੇਨਾ ਬਿਨਯਾਮੀ, ਡਾ ੲੈਲੀਸਾ ਵੈਤੀ, ਪ੍ਰੋ ਸਾਂਦਰੀਨੋ ਮਾਰਾ, ਪ੍ਰੋ ਚਿੰਸੀਆ ਮੇਰਲੀਨੀ, ਡਾ ਮਾਰੀਉਨ ਗਾਜਦਾ, ਕੁਲਵੰਤ ਕੌਰ ਢਿੱਲੋਂ, ਮਨਜੀਤ ਕੌਰ ਪੱਡਾ, ਕੌਂਸਲਰ ਹਰਪ੍ਰੀਤ ਸਿੰਘ, ਸਫਲ ਕਿਸਾਨ ਤੇ ਡੈਅਰੀ ਮਾਲਕ ਭੁਪਿੰਦਰ ਸਿੰਘ ਕੰਗ, ਪ੍ਰੋ ਜਸਪਾਲ ਸਿੰਘ, ਪ੍ਰੇਮਪਾਲ ਸਿੰਘ, ਦਲਜਿੰਦਰ ਰਹਿਲ, ਗੁਰਮੀਤ ਸਿੰਘ, ਵਿਦਿਆਰਥੀਆਂ ਵਿੱਚ ਰਵਨੀਤ ਕੌਰ, ਅਮੋਲਕ ਕੌਰ, ਅਮਿਤੋਜ ਸਿੰਘ, ਹਰਪ੍ਰੀਤ ਸਿੰਘ,  ਵਿਵੀਆਨਾ, ਹਰਕੀਰਤ ਸਿੰਘ ਖੱਖ ਆਦਿ ਨੇ ਸਾਹਿਤ, ਭਾਸ਼ਾ, ਸੱਭਿਆਚਾਰ, ਅਜੋਕੀ ਪੀੜੀ, ਸਾਂਝੇ ਸਮਾਜ ਅਤੇ ਆਵਾਸ ਪ੍ਰਵਾਸ ਉੱਪਰ ਖੁੱਲ ਕੇ ਆਪਣੇ ਵਿਚਾਰ ਪੇਸ਼ ਕੀਤੇ। ਇਹ ਸੈਮੀਨਾਰ ਇਸ ਗੱਲੋਂ ਵੀ ਖਾਸ ਰਿਹਾ ਕਿ ਇਸ ਵਿੱਚ ਜਿੱਥੇ ਇਟਾਲੀਅਨ, ਭਾਰਤੀ, ਬ੍ਰਿਟਿਸ਼ ਤੇ ਅਲਬਾਨੀਆ ਦੇ ਵੱਖ ਵੱਖ ਬੁਲਾਰੇ ਸ਼ਾਮਲ ਹੋਏ ਉੱਥੇ ਮੈਡੀਕਲ ਯੂਨੀਵਰਸਿਟੀ ਪਾਰਮਾ ਦੇ ਨਰਸਿੰਗ ਵਿਭਾਗ ਦੇ ਬਹੁਤ ਸਾਰੇ ਵਿਦਿਆਰਥੀਆਂ ਨੇ ਵੀ ਭਾਗ ਲਿਆ। ਇਸ ਸਮੇਂ ਪੰਜਾਬੀ ਅਤੇ ਇਟਾਲੀਅਨ ਭਾਸ਼ਾ ਦੀਆਂ ਕਵਿਤਾਵਾਂ ਵੀ ਸਾਂਝੀਆਂ ਕੀਤੀਆਂ ਗਈਆ। ਇਸ ਸਮਾਗਮ ਦਾ ਸੰਚਾਲਨ ਪ੍ਰੋ ਸਾਂਦਰੋ ਮਾਰਾ ਤੇ ਹਰਜਸਪ੍ਰੀਤ ਕੌਰ ਨੇ ਸਾਂਝੇ ਤੌਰ ਤੇ ਕੀਤਾ।

 

ਹੋਰ ਪੜ੍ਹੇਂ :-  ਸਰਕਾਰੀ ਕਾਲਜ ਰੂਪਨਗਰ ਵਿਖੇ ਜਿਨਸੀ ਸੋਸ਼ਣ ਅਤੇ ਹੈਲਪਲਾਈਨ ਬਾਰੇ ਜਾਗਰੂਕਤਾ ਸਬੰਧੀ ਇੱਕ ਰੋਜ਼ਾ ਸੈਮੀਨਾਰ