ਕੱਲ 13 ਜੁਲਾਈ ਨੂੰ ਪ੍ਰਧਾਨ ਮੰਤਰੀ ਸ਼ਰਮ ਯੋਗ ਮਾਨ-ਧਨ ਯੋਜਨਾ ਤਹਿਤ ਬੱਸ ਅੱਡੇ ਗੁਰਦਾਸਪੁਰ  ਵਿਖੇ ਵਿਸ਼ੇਸ ਕੈਂਪ ਲੱਗੇਗਾ

Sorry, this news is not available in your requested language. Please see here.

ਪ੍ਰਧਾਨ ਮੰਤਰੀ ਸ਼ਰਮ ਯੋਗ ਮਾਨ-ਧਨ ਯੋਜਨਾ ਤਹਿਤ ਕਿਰਤੀ ਵੱਧ ਤੋਂ ਵੱਧ ਰਜਿਸ਼ਟਰੇਸ਼ਨ ਕਰਵਾਉਣ

               ਗੁਰਦਾਸਪੁਰ, 12 ਜੁਲਾਈ :-  ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਰਹਿਨੁਮਾਈ ਹੇਠ ਕੱਲ 13 ਜੁਲਾਈ ਨੂੰ ਸਵੇਰੇ 9.30 ਵਜੇ ਤੋਂ ਪ੍ਰਧਾਨ ਮੰਤਰੀ ਸ਼ਰਮ ਯੋਗ ਮਾਨ-ਧਨ ਯੋਜਨਾ ਤਹਿਤ ਗੈਰ-ਸੰਗਠਿਤ ਕਿਰਤੀਆਂ ਦੀ ਈ-ਸ਼ਰਮ (e-S8R1M ) ਪੋਰਟਲ ਤੇ ਰਜਿਸ਼ਟਰੇਸ਼ਨ ਕਰਨ ਲਈ ਬੱਸ ਅੱਡਾ ਗੁਰਦਾਸਪੁਰ ਵਿਖੇ ਵਿਸ਼ੇਸ ਕੈਂਪ ਲਗਾਇਆ ਜਾਵੇਗਾ, ਜਿਸ ਵਿਚ ਕਿਰਤੀਆਂ ਦੀ ਰਜਿਸ਼ਟਰੇਸ਼ਨ ਕੀਤੀ ਗਈ।

                 ਇਹ ਜਾਣਕਾਰੀ ਦਿੰਦਿਆਂ ਡਾ ਅਮਨਦੀਪ ਕੋਰ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ ਤੇ ਜਨਰਲ)  ਗੁਰਦਾਸਪੁਰ ਨੇ ਦੱਸਿਆ ਕਿ ਪਰਧਾਨ ਮੰਤਰੀ ਸ਼ਰਮ ਯੋਗ ਮਾਨ-ਧਨ ਯੋਜਨਾ ਤਹਿਤ ਗੈਰ-ਸੰਗਠਿਤ ਕਿਰਤੀਆਂ ਦੀ ਈ-ਸ਼ਰਮ (e-S8R1M ) ਪੋਰਟਲ  ਰਜਿਸ਼ਟਰੇਸ਼ਨ ਕੀਤੀ ਜਾਵੇਗੀ।

                ਉਨਾਂ ਦੱਸਿਆ ਕਿ ਪ੍ਰਧਾਨ ਮੰਤਰੀ ਸ਼ਰਮ ਯੋਗ ਮਾਨ-ਧਨ ਯੋਜਨਾ ਤਹਿਤ ਕੋਈ ਵੀ ਕਿਰਤੀ ਜਿਵੇ ਰਿਕਸ਼ਾ ਚਾਲਕ, ਧੋਬੀ, ਰੇਹੜੀ ਲਾਉਣ ਵਾਲੇ, ਸਫਾਈ ਸੇਵਕ, ਕੱਪੜੇ ਸਿਲਾਈ ਕਰਨ ਵਾਲੇ, ਮਜ਼ਦੂਰ, ਮੋਚੀ, ਛੋਟੇ ਕਿਸਾਨ ਤੇ ਘਰੇਲੂ ਕੰਮ ਕਰਨ ਵਾਲੀਆਂ ਔਰਤਾਂ ਆਦਿ ਅਤੋ ਹੋਰ ਇਹੋ ਜਿਹੇ ਛੋਟੇ ਕਿੱਤੇ ਨਾਲ ਸਬੰਧਤ ਕਿਰਤੀ ਜਿਵੇਂ ਮਨਰੇਗਾ ਤਹਿਤ ਕੰਮ ਕਰ ਰਹੇ ਮਜਦੂਰ ਆਦਿ ਇਸ ਸਕੀਮ ਦਾ ਲਾਭ ਲੈ ਸਕਦੇ ਹਨ।

                ਵਧੀਕ ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਇਹ ਬਹੁਤ ਹੀ ਫਾਇਦੇਮੰਦ ਸਕੀਮ ਹੈ। ਕਿਰਤੀ ਲੋਕ ਇਸ ਦਾ ਵੱਧ ਤੋਂ ਵੱਧ ਫਾਇਦਾ ਲੈਣ ਅਤੇ ਆਪਣਾ ਬੁਢਾਪਾ ਜੀਵਨ ਸੁਰੱਖਿਅਤ ਕਰਨ। ਉਨਾਂ ਦੱਸਿਆ ਕਿ ਇਸ ਲਈ ਜਰੂਰੀ ਦਸਤਾਵੇਜ ਜਿਵੇ ਆਧਾਰ ਕਾਰਡ, ਬੈਂਕ ਖਾਤਾ ਪਾਸ ਬੁੱਕ ਨਾਲ ਲੈ ਕੇ ਆਇਆ ਜਾਵੇ।

 

ਹੋਰ ਪੜ੍ਹੋ :-  15 ਜੁਲਾਈ ਨੂੰ ਜਿਲ੍ਹੇ ਭਰ ਦੇ ਸਰਕਾਰੀ ਸਕੂਲਾਂ ਅੰਦਰ ਲਗਾਏ ਜਾਣਗੇ ਫਲਦਾਰ ਪੋਦੇ-ਡਿਪਟੀ ਕਮਿਸਨਰ