ਬੇਸਹਾਰਾ ਪਸ਼ੂਆਂ ਨੂੰ ਸਰਕਾਰੀ ਗਉਸ਼ਾਲਾ ਵਿਖੇ ਭਿਜਵਾਉਣ ਦੀ ਮੁਹਿੰਮ ਦੇ ਦੋ ਦਿਨਾਂ ਦੌਰਾਨ ਕਰੀਬ 45 ਪਸ਼ੂਆਂ ਨੂੰ ਭੇਜਿਆ ਕੈਟਲ ਪੋਂਡ

Sorry, this news is not available in your requested language. Please see here.

ਫਾਜਿਲਕਾ, 20 ਦਸੰਬਰ :- 
ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਵੱਲੋਂ ਬੇਸਹਾਰਾ ਪਸ਼ੂਆਂ ਨੂੰ ਸਰਕਾਰੀ ਗਉਸ਼ਾਲਾ ਵਿਖੇ ਭਿਜਵਾਉਣ ਦੀ ਮੁਹਿੰਮ ਦੇ ਦੋ ਦਿਨਾਂ ਦੌਰਾਨ ਕਰੀਬ 45 ਪਸ਼ੂਆਂ ਨੂੰ ਕੈਟਲ ਪੋਂਡ ਵਿਖੇ ਭੇਜਿਆ ਗਿਆ ਹੈ। ਕੈਟਲ ਪੋਂਡ ਵਿਖੇ ਭੇਜੇ ਜਾ ਰਹੇ ਪਸ਼ੂਆਂ ਦੀ ਟੈਗਿੰਗ ਵੀ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਕੈਟਲ ਪੋਂਡ ਦੇ ਇੰਚਾਰਜ ਸੋਨੂੰ ਕੁਮਾਰ ਨੇ ਦਿੱਤੀ।
ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਦੇ ਦਿਸ਼ਾ-ਨਿਰਦੇਸ਼ਾਂ ਤੇ ਜ਼ਿਲ੍ਹਾ ਐਨੀਮਲ ਵੈਲਫੇਅਰ ਸੋਸਾਇਟੀ ਵੱਲੋਂ ਬੇਸਹਾਰਾ ਪਸ਼ੂਆਂ ਨੂੰ ਗਉਸ਼ਾਲਾ ਵਿਖੇ ਪਹੁੰਚਾਉਣ ਦੀ ਹਫਤਾਵਾਰੀ ਮੁਹਿੰਮ ਜਾਰੀ ਹੈ। ਇਸ ਮੁਹਿੰਮ ਅਧੀਨ ਸ਼ਹਿਰ ਦੇ ਵੱਖ-ਵੱਖ ਏਰੀਆ ਤੋਂ ਬੇਸਹਾਰਾ ਪਸ਼ੂਆਂ ਨੂੰ ਗਉਸ਼ਾਲਾ ਵਿਖੇ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮਦਨ ਗੋਪਾਲ ਰੋਡ, ਬਿਕਾਨੇਰੀ ਰੋਡ, ਬਾਰਡਰ ਰੋਡ, ਨਜਦੀਕ ਸੈਕਰਟ ਹਾਰਟ ਸਕੂਲ ਰੋਡ, ਜੰਡਵਾਲਾ ਖਰਤਾ ਰੋਡ ਅਤੇ ਐਮ.ਸੀ. ਕਲੋਨੀ ਤੋਂ ਬੇਸਹਾਰਾ ਪਸ਼ੂਆਂ ਨੂੰ ਚੁੱਕ ਕੇ ਗਉਸ਼ਾਲਾ ਵਿਖੇ ਭੇਜਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਸੜਕੀ ਹਾਦਸਿਆਂ ਨੂੰ ਰੋਕਣ ਅਤੇ ਕੋਈ ਵੀ ਜਾਨੀ ਮਾਲ ਨੁਕਸਾਨ ਹੋਣ ਤੋਂ ਬਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਜਿਹੇ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਅਧੀਨ ਪਸ਼ੂ ਪਾਲਣ ਵਿਭਾਗ, ਨਗਰ ਕੌਂਸਲ ਅਤੇ ਟ੍ਰੈਫਿਕ ਪੁਲਿਸ ਵੱਲੋਂ ਆਪਣਾ ਵਢਮੁਲਾ ਸਹਿਯੋਗ ਦਿੱਤਾ ਜਾ ਰਿਹਾ ਹੈ।