ਬਲਾਕ ਡੱਬਵਾਲਾ ਵਿਖੇ ਸਿਹਤ ਵਿਭਾਗ ਵੱਲੋਂ ਡੇਂਗੂ ਰੋਕਥਾਮ ਮੁਹਿੰਮ ਤਹਿਤ ਗਤੀਵਿਧੀਆਂ ਜਾਰੀ

Sorry, this news is not available in your requested language. Please see here.

ਫਾਜ਼ਿਲਕਾ, 28 ਅਕਤੂਬਰ :- 

ਸਿਵਲ ਸਰਜਨ ਡਾ. ਸਤੀਸ਼ ਗੋਇਲ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਸੀ ਐੱਚ ਸੀ ਡੱਬਵਾਲਾ ਕਲਾ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਪੰਕਜ ਚੌਹਾਨ ਦੀ ਅਗਵਾਈ ਵਿੱਚ ਚਲਾਈ ਜਾ ਰਹੀ ਡੇਂਗੂ ਰੋਕਥਾਮ ਮੁਹਿੰਮ ਤਹਿਤ ਸਿਹਤ ਕਰਮਚਾਰੀ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ।  ਬਲਾਕ ਡੱਬਵਾਲਾ ‘ਚ ਸ਼ੁੱਕਰਵਾਰ ਨੂੰ ਡ੍ਰਾਈ-ਡੇ-ਫ੍ਰਾਈ-ਡੇ ਤਹਿਤ ਗਤੀਵਿਧੀ ਕੀਤੀ ਗਈ। ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਡੇਂਗੂ ਮੱਛਰਾਂ ਦੀ ਰੋਕਥਾਮ ਬਾਰੇ ਜਾਗਰੂਕ ਕੀਤਾ ਅਤੇ ਘਰ ਦੇ ਅੰਦਰ ਪਾਣੀ ਭਰਨ ਵਾਲੀ ਚੀਜਾਂ ਅਤੇ ਸਥਾਨਾਂ ਦੀ ਸਫਾਈ ਕਰਵਾਈ।

ਐਸਐਮਓ ਡਾ. ਪੰਕਜ ਚੌਹਾਨ ਨੇ ਦੱਸਿਆ ਕਿ ਤਾਪਮਾਨ ‘ਚ ਗਿਰਾਵਟ ਕਾਰਨ ਮੱਛਰਾਂ ਦੀ ਗਿਣਤੀ ‘ਚ ਇਜ਼ਾਫਾ ਹੁੰਦਾ ਹੈ। ਬਲਾਕ ਵਿਚ ਡੇਂਗੂ ਦੇ ਕੁਲ 4 ਕੇਸ ਰਿਪੋਰਟ ਹੋਏ ਹੈ। ਇਹ ਇਸ ਲਈ ਵਿਭਾਗ ਲੋਕਾਂ ਨੂੰ ਆਲੇ ਦੁਆਲੇ ਨੂੰ ਸਾਫ਼ ਰੱਖਣ ਅਤੇ ਮੱਛਰਾਂ ਤੋਂ ਬਚਣ ਦੇ ਉਪਾਅ ਕਰਨ ਲਈ ਪ੍ਰੇਰਿਤ ਕਰ ਰਿਹਾ ਹੈ। ਲੋਕਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਪਾਣੀ ਘਰਾਂ, ਛੱਤਾਂ, ਆਲੇ ਦੁਆਲੇ, ਦਫਤਰਾਂ ਆਦਿ ਵਿੱਚ ਇੱਕ ਹਫ਼ਤੇ ਤੋਂ ਵੱਧ ਸਮੇਂ ਲਈ ਕਿਤੇ ਵੀ ਖੜ੍ਹਾ ਨਾ ਹੋਵੇ।

ਐਸਐਮਓ ਨੇ ਕਿਹਾ ਕਿ ਬੱਚਿਆਂ ਨੂੰ ਅਜਿਹੇ ਕੱਪੜੇ ਪਾਉਣੇ ਚਾਹੀਦੇ ਹਨ, ਤਾਂ ਜੋ ਉਨ੍ਹਾਂ ਦੇ ਹੱਥ ਅਤੇ ਪੈਰ ਪੂਰੀ ਤਰ੍ਹਾਂ ਢਕੇ ਰਹਿਣ। ਬਾਹਰ ਜਾਣ ਵੇਲੇ ਚੱਪਲਾਂ ਦੀ ਬਜਾਏ ਬੂਟ ਪਹਿਨਾਏ ਜਾਣ। ਡੇਂਗੂ ਮੱਛਰ ਸਵੇਰੇ ਅਤੇ ਸ਼ਾਮ ਨੂੰ ਕੱਟਦਾ ਹੈ। ਇਸ ਲਈ ਜੇ ਸੰਭਵ ਹੋਵੇ ਤਾਂ ਬੱਚਿਆਂ ਨੂੰ ਇਸ ਸਮੇਂ ਘਰ ਤੋਂ ਬਾਹਰ ਨਾ ਜਾਣ ਦਿੱਤਾ ਜਾਵੇ। ਬੁਖਾਰ ਹੋਣ ਦੀ ਸਥਿਤੀ ਵਿੱਚ, ਤੁਰੰਤ ਡਾਕਟਰ ਨੂੰ ਮਿਲ ਕੇ ਖੂਨ ਦੀ ਜਾਂਚ ਕਰਵਾਈ ਜਾਵੇ।

ਉਹਨਾ ਦੱਸਿਆ ਕਿ ਪਿੰਡਾਂ ‘ਚ ਡੇਂਗੂ ਮੱਛਰਾਂ ਦੇ ਖਾਤਮੇ ਲਈ ਵਿਭਾਗ ਵੱਲੋਂ ਵੀ ਉਪਰਾਲੇ ਕੀਤੇ ਜਾ ਰਹੇ ਹਨ। ਹੈਲਥ ਸੁਪਰਵਾਈਜ਼ਰ ਵਿਜੈ ਕੁਮਾਰ, ਸੁਰਿੰਦਰ ਮੱਕੜ ਅਤੇ ਕੰਵਲਜੀਤ ਸਿੰਘ ਬਰਾੜ ਵੱਲੋ ਸੀਐਚਸੀ ਡੱਬਵਾਲਾ ਕਲਾ ਦੀ ਹੈਚਰੀ ਤੋਂ ਗੰਬੂਜ਼ੀਆ ਮੱਛੀਆਂ ਲਿਆ ਕੇ ਇਲਾਕੇ ਦੇ ਵੱਡੇ ਛੱਪੜਾਂ ਵਿੱਚ ਪਾਈਆਂ ਗਈਆਂ ਹਨ। ਇਹ ਮੱਛੀਆਂ ਬਹੁਤ ਤੇਜੀ ਦੇ ਨਾਲ ਆਪਣੀ ਗਿਣਤੀ ਵਧਾਉਂਦੀਆਂ ਹਨ ਅਤੇ ਮੱਛਰਾਂ ਦਾ ਲਾਰਵਾ ਖਾਂਦੀਆਂ ਹਨ। ਉਨ੍ਹਾਂ ਕਿਹਾ ਕਿ ਲੋਕ ‘ਹਰ ਇਤਵਾਰ, ਡੇਂਗੂ ‘ਤੇ ਵਾਰ’ ਮੁਹਿੰਮ ਤਹਿਤ ਹਰ ਐਤਵਾਰ ਨੂੰ ਦਸ ਮਿੰਟ ਦਾ ਸਮਾਂ ਕੱਢ ਕੇ ਆਪਣੇ ਘਰਾਂ ‘ਚ ਵੀ ਸਫਾਈ ਕਰਨ ਤਾਂ ਜੋ ਮੱਛਰਾਂ ਦਾ ਲਾਰਵਾ ਨਾ ਪੈਦਾ ਹੋ ਸਕੇ।

 

ਹੋਰ ਪੜ੍ਹੋ :- ਪੰਜਾਬ ਵਿੱਚ ਜਾਇਦਾਦ ਮਾਲਕਾਂ ਨੂੰ 15 ਦਿਨਾਂ ਵਿੱਚ ਮਿਲੇਗੀ ਐਨ.ਓ.ਸੀ