ਵਧੀਕ ਡਿਪਟੀ ਕਮਿਸ਼ਨਰ ਡਾ ਅਮਨਦੀਪ ਕੋਰ ਨੇ ਗੁਰਦਾਸਪੁਰ ਸ਼ਹਿਰ ਅੰਦਰ ਤੜਕਸਾਰ ਸਫਾਈ ਵਿਵਸਥਾ ਦਾ ਲਿਆ ਜਾਇਜ਼ਾ

Sorry, this news is not available in your requested language. Please see here.

ਸ਼ਹਿਰ ਨੂੰ ਸਾਫ ਸੁਥਰਾ ਰੱਖਣ ਤੇ ਸੁੰਦਰੀਕਰਨ ਲਈ ਦਿੱਤੀਆਂ ਹਦਾਇਤਾਂ
ਗੁਰਦਾਸਪੁਰ, 20 ਮਈ  :-  ਡਾ ਅਮਨਦੀਪ ਕੌਰ, ਵਧੀਕ ਡਿਪਟੀ ਕਮਿਸ਼ਨਰ (ਜਨਰਲ/ਸ਼ਹਿਰੀ ਵਿਕਾਸ) ਗੁਰਦਾਸਪੁਰ ਵਲੋ ਅੱਜ ਤੜਕਸਾਰ ਗੁਰਦਾਸਪੁਰ ਸ਼ਹਿਰ ਦਾ ਦੌਰਾ ਕੀਤਾ ਗਿਆ ਤੇ ਨਗਰ ਕੌਸਲ ਗੁਰਦਾਸਪੁਰ ਵਲੋਂ ਸ਼ਹਿਰ ਅੰਦਰ ਸਫਾਈ ਵਿਵਸਥਾ  ਸਬੰਧ ਕੀਤੇ ਜਾ ਰਹੇ ਕਾਰਜਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨਗਰ ਕੌਸਲ ਦੇ ਅਧਿਕਾਰੀਆਂ ਨੂੰ ਸ਼ਹਿਰ ਨੂੰ ਹੋਰ ਸਾਫ ਸੁਥਰਾ ਤੇ ਸੁੰਦਰ ਬਨਾਉਣ ਲਈ  ਸਖਤ ਤਾਕੀਦ ਕੀਤੀ। ਇਸ ਮੌਕੇ ਅਸੋਕ ਕੁਮਾਰ ਈਓ ਗੁਰਦਾਸਪੁਰ ਵੀ ਮੌਜੂਦ ਸਨ।
ਇਸ ਮੌਕੇ ਗੱਲਬਾਤ ਕਰਦੇ ਹੋਏ ਵਧੀਕ ਡਿਪਟੀ ਕਮਿਸ਼ਨਰ ਡਾ ਅਮਨਦੀਪ ਕੋਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਆਦੇਸ਼ਾਂ ਤਹਿਤ ਜਿਲ੍ਹੇ ਨੂੰ ਸਾਫ ਸੁਥਰਾ ਤੇ ਸੁੰਦਰ ਬਨਾਉਣ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਨਗਰ ਨਿਗਮ ਬਟਾਲਾ ਤੇ ਸਮੂਹ ਨਗਰ ਕੌਸਲਾਂ ਵਲੋ ਵਿਸੇਸ ਸਫਾਈ ਚਲਾਇਆ ਜਾ ਰਿਹਾ ਹੈ ਤਾਂ ਜੋ ਸ਼ਹਿਰਾਂ/ਕਸਬਿਆਂ ਨੂੰ ਸਾਫ ਸੁਥਰਾ ਰੱਖਣ ਦੇ ਨਾਲ ਨਾਲ ਮੌਸਮੀ ਬਿਮਾਰੀਆਂ ਤੋਂ ਬਚਿਆ ਜਾ ਸਕੇ।
ਸਫਾਈ ਅਭਿਆਨ ਦੀ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਜਿਲ੍ਹਾ ਗੁਰਦਾਸਪੁਰ ਅੰਦਰ ਨਾਈਟ ਕਲੀਨਰ ਭਾਵ ਰਾਤ ਦੀ ਸਫਾਈ ਦਾ ਕੰਮ ਸ਼ੁਰੂ ਕੀਤਾ  ਗਿਆ ਹੈ।ਉਨ੍ਹਾਂ ਦੱਸਿਆ ਕਿ ਇਸ ਦਾ ਕਾਰਨ ਇਹ ਹੈ ਕਿ ਜੋ ਡੰਪ ਰਾਤ ਨੂੰ ਇਕੱਠਾ ਹੋ ਜਾਂਦਾ ਹੈ, ਉਸ ਨੂੰ ਚੁੱਕਣ ਵਿਚ ਸਾਨੂੰ ਸਹੂਲਤ ਮਿਲਦੀ ਹੈ ਕਿਉਂਕਿ ਫਿਰ ਦਿਨ ਵਿਚ ਉਹੀ ਕੰਮ ਇਕੱਠਾ ਕਰਨ ਲਈ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਸਖ਼ਤ ਮਿਹਨਤ ਕਰਨੀ ਪੈਂਦੀ ਹੈ, ਹੁਣ ਇਹ ਕੰਮ ਰਾਤ ਨੂੰ ਕੀਤਾ ਜਾਵੇਗਾ ਅਤੇ ਸਫ਼ਾਈ ਵੀ ਕੀਤੀ ਜਾਵੇਗੀ | ਦਿਨ ਵੇਲੇ ਉਨ੍ਹਾਂ ਦੱਸਿਆ ਕਿ ਨਗਰ ਕੌਾਸਲ ਦੇ ਅਧਿਕਾਰੀ ਰਾਤ ਅਤੇ ਸਵੇਰੇ ਦੋਵੇਂ ਵਾਰਡਾਂ ਅਤੇ ਨਗਰ ਕੌਂਸਲ ਦੇ ਵਾਰਡਾਂ ਦੀ ਸਫ਼ਾਈ ਕਰਨਗੇ, ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਸਾਨੂੰ ਐੱਨ.ਜੀ.ਟੀ. ਯਾਨੀ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵਲੋਂ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ ਕਿ ਰਾਤ ਸਮੇਂ ਵੀ ਸਫ਼ਾਈ ਦਾ ਨਿਯਮ ਯਕੀਨੀ ਬਣਾਇਆ ਜਾਵੇ।
ਉਨ੍ਹਾਂ ਸ਼ਹਿਰ ਵਾਸੀਆਂ ਨੂੰ ਗੁਰਦਾਸਪੁਰ ਸ਼ਹਿਰ ਨੂੰ ਸਾਫ ਸੁਥਰਾ ਤੇ ਸੁੰਦਰ ਰੱਖਣ ਲਈ ਸਹਿਯੋਗ ਦੀ ਅਪੀਲ ਕਰਦਿਆਂ ਕਿਹਾ ਕਿ ਸਮੂਹਿਕ ਯਤਨਾਂ ਨਾਲ ਸ਼ਹਿਰ ਨੂੰ  ਹੋਰ ਸਾਫ ਸੁਥਰਾ ਰੱਖਣ ਲਈ ਯਤਨ ਕੀਤੇ ਜਾਣਗੇ।