ਨਵੋਦਿਆ ਵਿਦਿਆਲਿਆ ਵਿੱਚ ਸੈਸ਼ਨ 2022-23 ਲਈ 6ਵੀਂ ਅਤੇ 9ਵੀਂ ਜਮਾਤ ਲਈ ਦਾਖਲੇ ਖੁਲੇ੍ਹ

BABITA KALER
ਚਾਹ/ਦੁੱਧ ਦੀ ਕੰਟੀਨ ਅਤੇ ਸਾਈਕਲ ਸਟੈਂਡ ਦੀ ਪਾਰਕਿੰਗ ਦੇ ਠੇਕੇ ਲਈ 29 ਮਾਰਚ 2022 ਨੂੰ ਤਹਿਸੀਲ ਦਫਤਰ ਜਲਾਲਾਬਾਦ ਵਿਖੇ ਹੋਵੇਗੀ ਬੋਲੀ

Sorry, this news is not available in your requested language. Please see here.

ਵਿਦਿਆਰਥੀ ਕਰ ਸਕਦੇ ਹਨ ਆਨਲਾਈਨ ਅਪਲਾਈ

ਫਾਜ਼ਿਲਕਾ 18 ਅਕਤੂਬਰ 2021

ਨਵੋਦਿਆਂ ਵਿਦਿਆਲਿਆ ਵਿੱਚ ਵਿਦਿਅਕ ਸੈਸ਼ਨ 2022-23 ਲਈ 6ਵੀਂ ਜਮਾਤ ਵਿੱਚ ਦਾਖਲੇ ਅਤੇ ਕਲਾਸ 9ਵੀਂ ਜਮਾਤ ਵਿੱਚ ਖਾਲੀ ਸੀਟਾ ਵਿੱਚ ਦਾਖਲੇ ਲਈ ਆਨ ਲਾਈਨ ਅਰਜੀਆਂ ਲਈ ਮੰਗ ਕੀਤੀ ਗਈ ਹੈ।ਇਹ ਜਾਣਕਾਰੀ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਮੈਡਮ ਬਬੀਤਾ ਕਲੇਰ ਨੇ ਦਿੱਤੀ ਹੈ।

ਹੋਰ ਪੜ੍ਹੋ :-ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਫ਼ਸਲ ਦਾ ਦਾਣਾ-ਦਾਣਾ ਖ਼ਰੀਦਿਆ ਜਾਵੇਗਾ-ਰਵਨੀਤ ਕੌਰ

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਵੋਦਿਆਂ ਵਿਦਿਆਲਿਆ ਹਰੇਕ ਜ਼ਿਲੇ੍ਹ ਵਿੱਚ ਹੈ ਜ਼ਿਥੇ ਵਿਦਿਆਰਥੀਆਂ ਲਈ ਹੋਸਟਲ, ਮੁਫਤ ਵਿਦਿਆ, ਖਾਣ-ਪੀਣ ਅਤੇ ਰਿਹਾਇਸ਼ ਦਾ ਪ੍ਰਬੰਧ ਹੈ ਅਤੇ ਇਨ੍ਹਾਂ ਸਕੂਲਾਂ ਦੇ ਵਿਦਿਆਰਥੀ ਮਾਈਗਰੇਸ਼ਨ ਸਕੀਮ ਦੇ ਅਧੀਨ ਦੂਸਰੇ ਰਾਜਾ ਦੇ ਸਭਿਆਚਾਰਾਂ ਨੂੰ ਵੇਖਣ ਦਾ ਮੌਕਾ ਵੀ ਪ੍ਰਾਪਤ ਕਰਦੇ ਹਨ।

ਮਿਆਰੀ ਸਿੱਖਿਆ ਲਈ ਜਾਣੇ ਜਾਂਦੇ ਇਹ ਵਿਦਿਆਲਿਆ ਵਿਚ 6ਵੀਂ ਜਮਾਤ ਵਿੱਚ ਦਾਖਲੇ ਲਈ ਟੈਸਟ ਹੁੰਦਾ ਹੈ ਇਸ ਲਈ ਆਨਲਾਈਨ ਅਪਲਾਈ ਕਰਨ ਦੀ ਪ੍ਰੀਕਿਆ ਸ਼ੁਰੂ ਹੋ ਚੁੱਕੀ ਹੈ ਜੋ ਕਿ 30 ਨਵੰਬਰ 2021 ਤੱਕ ਚਲੇਗੀ।ਉਮੀਦਵਾਰ ਲਈ ਯੋਗਤਾ ਦੀ ਗੱਲ ਕਰਦਿਆ ਉਨ੍ਹਾਂ ਦੱਸਿਆ ਕਿ ਉਹ ਉਮੀਦਵਾਰ ਜਿਹੜੇ ਸੈਸ਼ਨ 2021-22 ਵਿੱਚ ਕਲਾਸ 5ਵੀਂ ਵਿੱਚ ਸਰਕਾਰੀ ਜਾਂ ਸਰਕਾਰੀ ਮਾਨਤਾ ਪ੍ਰਾਪਤ ਸਕੂਲ ਵਿੱਚ ਉਸੇ ਜ਼ਿਲੇ੍ਹ ਵਿਚ ਪੜਦੇ ਹੋਣ ਅਤੇ ਉਹ ਸੈਸ਼ਨ ਪੂਰਾ ਕਰਨ ਜਿਥੇ ਨਵੋਦਿਆਂ ਵਿਦਿਆਲਿਆ ਚੱਲ ਰਿਹਾ ਹੋਏ ਅਤੇ ਉਮੀਦਵਾਰ ਦਾਖਲਾ ਲੈਣਾ ਚਾਹੁੰਦਾ ਹੋਵੇ ਫਾਰਮ ਭਰਣ ਦੇ ਯੋਗ ਹਨ।

ਉਮੀਦਵਾਰ ਨੇ ਹਰ ਕਲਾਸ ਵਿੱਚ ਵਿਦਿਅਕ ਸੈਸ਼ਨ ਪੂਰਾ ਕੀਤਾ ਹੋਵੇ, ਤੀਜ਼ੀ ਅਤੇ ਚੌਥੀ ਜਮਾਤ ਸਰਕਾਰੀ ਜਾਂ ਸਰਕਾਰੀ ਮਾਨਤਾ ਪ੍ਰਾਪਤ ਸਕੂਲ ਵਿੱਚੋ ਪਾਸ ਕੀਤੀ ਹੋਏ ਅਤੇ ਦਾਖਲੇ ਲੈਣ ਵਾਲੇ ਬੱਚੇ ਦਾ ਜਨਮ 1 ਮਈ 2009 ਤੋ 30 ਅਪ੍ਰੈਲ 2013 ਦੇ ਵਿਚਕਾਰ(ਦੋਨੋ ਦਿਨਾ) ਸਮੇਤ ਹੋਇਆ ਹੋਵੇ। ਇਸ ਬਾਰੇ ਹੋਰ ਵਿਸਥਾਰ ਬਾਰੇ ਜਾਣਕਾਰੀ ਲਈ ਤੇ ਆਨਲਾਈਨ ਫਾਰਮ ਭਰਨ ਲਈ ਨਵੋਦਿਆ ਵਿਦਿਆਲਿਆਂ ਦੀ ਵੈਬਸਾਈਟ www.navodaya.gov.in    ਤੋਂ ਹੋਰ ਜਾਣਕਾਰੀ ਲਈ ਜਾ ਸਕਦੀ ਹੈ।ਇਸ ਦਾਖਲੇ ਲਈ ਪ੍ਰੀਖਿਆ 30 ਅਪ੍ਰੈਲ 2022 ਨੂੰ ਲਈ ਜਾਵੇਗੀ।

ਇਸ ਤੋਂ ਬਿਨ੍ਹਾਂ ਨਵੋਦਿਆ ਵਿਦਿਆਲਿਆਂ ਵਿੱਚ ਸੈਸ਼ਨ 2022-23 ਲਈ 9ਵੀਂ ਕਲਾਸ ਦੀਆਂ ਕੁਝ ਖਾਲੀ ਸੀਟਾ ਨੂੰ ਵੀ ਭਰਨ ਲਈ ਵੀ ਆਨਲਾਈਨ ਅਰਜੀਆਂ ਦੀ ਮੰਗ ਕੀਤੀ ਗਈ ਹੈ।ਇਸ ਲਈ ਆਨਲਾਈਨ ਅਰਜੀਆਂ ਭਰਨ ਦੀ ਮਿਤੀ 31 ਅਕਤੂਬਰ 2021 ਹੈ ਅਤੇ ਦਾਖਲਾ ਟੈਸਟ 9 ਅਪ੍ਰੈਲ 2022 ਨੂੰ ਹੋਵੇਗਾ।ਇਸ ਲਈ ਚਾਲੂ ਵਿਦਿਅਕ ਸੈਸ਼ਨ ਦੌਰਾਨ ਸਰਕਾਰੀ ਜਾਂ ਸਰਕਾਰੀ ਮਾਨਤਾ ਪ੍ਰਾਪਤ ਸਕੂਲਾਂ ਵਿੱਚ 8ਵੀ ਵਿੱਚ ਪੜ੍ਹਦੇ ਬੱਚੇ ਯੋਗ ਹਨ। ਇਸ ਵਿੱਚ ਦਾਖਲਾ ਲੈਣ ਵਾਲੇ ਬੱਚੇ ਦਾ ਜਨਮ 1 ਮਈ 2006 ਤੋਂ 30 ਅਪ੍ਰੈਲ 2010 ਤੱਕ ਦੇ ਵਿਚਕਾਰ ਸਮੇਤ ਦੋਨੋ ਦਿਨ ਹੋਇਆ ਹੋਵੇ।ਉਪਲਬੱਧ ਖਾਲੀ ਸੀਟਾ, ਹੋਰ ਜਾਣਕਾਰੀ ਅਤੇ ਆਨਲਾਈਨ ਅਪਲਾਈ ਲਈ ਅਤੇ ਦਾਖਲਾ ਪ੍ਰੀਖਿਆ ਦਾ ਸਲੇਬਸ ਜਾਨਣ ਲਈ ਨਵੋਦਿਆਂ ਵਿਦਿਆਲਿਆ ਦੀ ਵੈਬਸਾਈਟ www.navodaya.gov.in    ਤੇ ਵਿਸਟ ਕੀਤਾ ਜਾ ਸਕਦਾ ਹੈ।