ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼ ’ਚ ਅਕਾਸ਼ਦੀਪ ਦੀ ਝੋਲੀ ਸੋਨ ਤਗਮਾ

Sorry, this news is not available in your requested language. Please see here.

ਕਾਹਨੇਕੇ ਦੇ ਨੌਜਵਾਨ ਨੇ 20 ਕਿਲੋਮੀਟਰ ਰੇਸ ਵਾਕ ’ਚ ਬਣਾਇਆ ਰਿਕਾਰਡ
 
ਬਰਨਾਲਾ, 3 ਮਈ :- 
       ਜ਼ਿਲਾ ਬਰਨਾਲਾ ਦੇ ਕਾਹਨੇਕੇ ਵਾਸੀ ਅਕਾਸ਼ਦੀਪ ਸਿੰਘ ਨੇ 20 ਕਿਲੋਮੀਟਰ ਰੇੇਸ ਵਾਕ ’ਚ ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼ ਬੰਗਲੌਰ ’ਚ ਪੰਜਾਬ ਦੀ ਝੋਲੀ ਸੋਨ ਤਗਮਾ ਪਾਇਆ ਹੈ।
      ਇਹ ਜਾਣਕਾਰੀ ਦਿੰਦੇ ਹੋਏ ਜ਼ਿਲਾ ਖੇਡ ਅਫਸਰ ਬਰਨਾਲਾ ਬਲਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਖੇੇਡ ਮੰਤਰੀ ਪੰਜਾਬ ਗੁਰਮੀਤ ਸਿੰਘ ਮੀਤ ਹੇਅਰ ਦੀ ਦੇਖ-ਰੇਖ ਹੇਠ ਜ਼ਿਲਾ ਬਰਨਾਲਾ ਵਿੱਚ ਨੌਜਵਾਨਾਂ ਨੂੰ ਖੇਡਾਂ ਲਈ ਲਗਾਤਾਰ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਜਿਸ ਦੀ ਬਦੌਲਤ ਜ਼ਿਲੇ ਦੇ ਖਿਡਾਰੀ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਸੂਬੇ ਦਾ ਨਾਮ ਰੌਸ਼ਨ ਕਰ ਰਹੇ ਹਨ। ਉਨਾਂ ਦੱਸਿਆ ਕਿ ਜ਼ਿਲੇ ਦੇ ਪਿੰੰਡ ਕਾਹਨੇਕੇ ਨਾਲ ਸਬੰਧਤ ਅਕਾਸ਼ਦੀਪ ਸਿੰਘ ਪੁੱਤਰ ਗੁਰਜੰਟ ਸਿੰਘ ਨੇ ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼ 2022 ’ਚ 20 ਕਿਲੋਮੀਟਰ ਰੇਸ ਵਾਕ ’ਚ ਪੰਜਾਬ ਦੀ ਝੋਲੀ ਸੋਨ ਤਗਮਾ (ਨਵਾਂ ਰਿਕਾਰਡ 1:26:44, ਪੁਰਾਣਾ ਰਿਕਾਰਡ 1:29:51) ਪਾਇਆ ਹੈ।
 ਅਕਾਸ਼ਦੀਪ ਦੇ ਕੋਚ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਰਾਂਚੀ (ਝਾਰਖੰਡ) ਵਿਖੇ ਕਰਵਾਈ ਗਈ ‘ਓਪਨ ਨੈਸ਼ਨਲ 20 ਕਿਲੋਮੀਟਰ ਰੇਸ ਵਾਕ ਚੈਪਨੀਅਨਸ਼ਿਪ’ ਵਿਚ ਅਕਾਸ਼ਦੀਪ ਨੇ ਚਾਂਦੀ ਦਾ ਤਗ਼ਮਾ ਜਿੱਤਿਆ ਸੀ, ਜਿਸ ਮਗਰੋਂ ਅਕਾਸ਼ਦੀਪ ਨੈਸ਼ਨਲ ਕੈਂਪ ਲਈ ਚੁਣਿਆ ਗਿਆ, ਜਿੱਥੇ ਉਸ ਨੂੰ ਏਸ਼ੀਅਨ/ਕਾਮਨਵੈਲਥ ਗੇਮਜ਼ ਕੁਆਲੀਫਾਈ ਕਰਾਉਣ ਲਈ ਮੁਫਤ ਸਿਖਲਾਈ ਦਿੱਤੀ ਜਾਵੇਗੀ। ਦੱਸਣਯੋਗ ਹੈ ਕਿ ਅਕਾਸ਼ਦੀਪ ਸਿੰਘ ਨੇ ਮੁਢਲੀ ਸਿਖਲਾਈ ਬਾਬਾ ਕਾਲਾ ਮਹਿਰ ਬਹੁਮੰਤਵੀ ਸਟੇਡੀਅਮ ਵਿਖੇ ਲਈ ਹੈ।