ਡੇਂਗੂ ਦੇ ਫੈਲਾਓ ਨੂੰ ਰੋਕਣ ਲਈ ਸਾਰੇ ਵਿਭਾਗ ਚੌਕਸੀ ਰੱਖਣ  :  ਡਿਪਟੀ ਕਮਿਸ਼ਨਰ

Sorry, this news is not available in your requested language. Please see here.

ਪ੍ਰਾਈਵੇਟ ਹਸਪਤਾਲਾਂ ਅਤੇ ਲੈਬੋਰੇਟਰੀਆਂ ਨੂੰ ਡੇਂਗੂ ਮਰੀਜਾਂ ਦੀ ਸੂਚਨਾਂ ਸਿਹਤ ਵਿਭਾਗ ਨੂੰ ਰੋਜਾਨਾਂ ਦੇਣ ਦੇ ਹੁਕਮ
ਸਰਕਾਰੀ ਹਸਪਤਾਲਾਂ ਵਿਚ ਡੇਂਗੂ ਦੇ ਟੈਸਟ ਅਤੇ ਇਲਾਜ ਮੁਫ਼ਤ

 ਫਾਜਿ਼ਲਕਾ,  9  ਨਵੰਬਰ :-  ਡਿਪਟੀ ਕਮਿਸ਼ਨਰ ਡਾ: ਹਿਮਾਂਸੂ ਅਗਰਵਾਲ ਆਈਏਐਸ ਨੇ ਅੱਜ ਇੱਥੇ ਡੇਂਗੂ ਰੋਕਥਾਮ ਸਬੰਧੀ ਟਾਸਕ ਫੋਰਸ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਾਰੇ ਵਿਭਾਗਾਂ ਨੂੰ ਡੇਂਗੂ ਦੇ ਫੈਲਾਓ ਨੂੰ ਰੋਕਣ ਲਈ ਪ੍ਰਬੰਧ ਕਰਨ ਨੂੰ ਤਰਜੀਹ ਦੇਣ ਦੇ ਹੁਕਮ ਦਿੱਤੇ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪ੍ਰਾਈਵੇਟ ਹਸਪਤਾਲ ਅਤੇ ਲੈਬੋਰੇਟਰੀਆਂ ਡੇਂਗੂ ਕੇਸਾਂ ਸਬੰਧੀ ਰੋਜਾਨਾਂ ਤੌਰ ਤੇ ਸੂਚਨਾ ਲਾਜਮੀ ਤੌਰ ਤੇ ਸਿਵਲ ਸਰਜਨ ਦਫ਼ਤਰ ਫਾਜ਼ਿਲਕਾ ਨੂੰ ਮੁਹਈਆ ਕਰਵਾਉਣਗੇ।
ਡਿਪਟੀ ਕਮਿਸ਼ਨਰ ਨੇ ਹਾਟ ਸਪਾਟ ਖੇਤਰਾਂ ਵਿਚ ਫੌਗਿੰਗ ਕਰਨ, ਪੰਚਾਇਤ ਸੰਮਤੀਆਂ ਵਿਚ ਫੌਗਿੰਗ ਮਸ਼ੀਨਾਂ ਦੀ ਖਰੀਦ ਕਰਨ, ਲਾਰਵਾ ਮਿਲਣ ਤੇ ਅਣਗਹਿਲੀ ਕਰਨ ਵਾਲੇ ਦਾ ਚਲਾਨ ਕਰਨ, ਪਾਣੀ ਖੜਾ ਨਾ ਹੋਣ ਦੇਣ ਦੇ ਹੁਕਮ ਵੀ ਸਬੰਧਤ ਵਿਭਾਗਾਂ ਨੂੰ ਮੀਟਿੰਗ ਦੌਰਾਨ ਦਿੱਤੇ। ਉਨ੍ਹਾਂ ਨੇ ਬੱਸ ਅੱਡਿਆਂ, ਕਬਾੜ ਦੀ ਦੁਕਾਨਾਂ ਆਦਿ ਥਾਂਵਾਂ ਤੇ ਪਾਣੀ ਨਾ ਰੁਕਣ ਦੇਣ ਦੀ ਹਦਾਇਤ ਕੀਤੀ।
ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਡੇਂਗੂ ਦੇ ਟੈਸਟ ਅਬੋਹਰ ਅਤੇ ਫਾਜ਼ਿਲਕਾ ਦੇ ਸਰਕਾਰੀ ਹਸਪਤਾਲਾਂ ਵਿਚ ਮੁਫ਼ਤ ਹੁੰਦੇ ਹਨ ਅਤੇ ਸਰਕਾਰੀ ਲੈਬ ਦਾ ਟੈਸਟ ਹੀ ਸਹੀ ਟੈਸਟ ਹੈ ਇਸ ਲਈ ਲੋਕ ਸਰਕਾਰੀ ਹਸਪਤਾਲ ਤੋਂ ਡੈਂਗੂ ਦੇ ਲੱਛਣ ਵਿਖਾਈ ਦੇਣ ਦੇ ਟੈਸਟ ਕਰਵਾਉਣ। ਇਸੇ ਤਰਾਂ ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ ਵਿਚ ਡੇਂਗੂ ਦਾ ਇਲਾਜ ਵੀ ਬਿਲਕੁਲ ਮੁਫ਼ਤ ਹੈ ਅਤੇ ਅਬੋਹਰ, ਫਾਜ਼ਿਲਕਾ ਅਤੇ ਜਲਾਲਾਬਾਦ ਦੇ ਸਰਕਾਰੀ ਹਸਪਤਾਲਾਂ ਵਿਚ ਵਿਸੇਸ਼ ਡੇਂਗੂ ਵਾਰਡ ਵੀ ਬਣਾਏ ਗਏ ਹਨ।
ਸਿਵਲ ਸਰਜਨ ਡਾ: ਸ਼ਤੀਸ ਗੋਇਲ ਨੇ ਦੱਸਿਆ ਕਿ ਇਸ ਵੇਲੇ ਤੱਕ ਜ਼ਿਲ੍ਹੇ ਵਿਚ ਇਸ ਸਾਲ ਹਾਲੇ ਤੱਕ ਡੇਂਗੂ ਦੇ 150 ਕੇਸ ਮਿਲੇ ਹਨ ਜ਼ੋ ਕਿ ਪਿੱਛਲੇ ਸਾਲਾਂ ਦੇ ਮੁਕਾਬਲੇ ਘੱਟ ਹਨ ਪਰ ਇਹ ਡੇਂਗੂ ਦੇ ਫੈਲਾਅ ਲਈ ਬਹੁਤ ਢੁਕਵਾਂ ਸਮਾਂ ਹੈ, ਇਸ ਲਈ ਵਧੇਰੇ ਸਾਵਧਾਨੀ ਦੀ ਜਰੂਰਤ ਹੈ। ਵਿਭਾਗ ਦੇ 40 ਬਰੀਡਿੰਗ ਚੈਕਰ ਜ਼ਿਲ੍ਹੇ ਵਿਚ ਡੇਂਗੂ ਦੇ ਲਾਰਵੇ ਦਾ ਪਤਾ ਲਗਾਉਣ ਲਈ ਤਾਇਨਾਤ ਕੀਤੇ ਗਏ ਹਨ।
ਜ਼ਿਲ੍ਹਾ ਐਪਾਡੈਮੋਲੋਜਿਸਟ ਡਾ: ਸੁਨੀਤਾ ਨੇ ਦੱਸਿਆ ਕਿ ਡੇਂਗੂ ਦਾ ਮੱਛਰ ਕੇਵਲ ਦਿਨ ਵੇਲੇ ਕੱਟਦਾ ਹੈ ਅਤੇ ਇਹ ਸਾਫ ਪਾਣੀ ਤੇ ਪਲਦਾ ਹੈ ਇਸ ਲਈ ਸਾਰੇ ਲੋਕ ਆਪਣੇ ਘਰਾਂ ਦੇ ਅੰਦਰ ਜਾਂ ਨੇੜੇ ਸਾਫ ਪਾਣੀ ਖੜਾ ਨਾ ਹੋਣ ਦੇਣ। ਉਨ੍ਹਾਂ ਨੇ ਕਿਹਾ ਕਿ ਡੈਂਗੂ ਦੇ ਲੱਛਣ ਵਿਖਾਈ ਦੇਣ ਤਾਂ ਤੁਰੰਤ ਡਾਕਟਰੀ ਇਲਾਜ ਕਰਵਾਓ।
ਬਾਕਸ ਲਈ ਪ੍ਰਸਤਾਵਿਤ
ਡੇਂਗੂ ਦੇ ਲੱਛਣ
ਤੇਜ਼ ਬੁਖਾਰ, ਸਿਰ ਦਰਦ, ਅੱਖਾਂ ਦੇ ਪਿੱਛਲੇ ਹਿੱਸੇ ਵਿਚ ਦਰਦ, ਮਾਸ ਪੇਸ਼ੀਆਂ ਅਤੇ ਜ਼ੋੜਾਂ ਵਿਚ ਦਰਦ, ਜੀ ਕੱਚਾ ਹੋਣਾ, ਉਲਟੀਆਂ ਆਉਣਾ, ਥਕਾਵਟ ਮਹਿਸੂਸ ਹੋਣਾ, ਚਮੜੀ ਤੇ ਦਾਣੇ ਅਤੇ ਹਾਲਤ ਖਰਾਬ ਹੋਣ ਤੇ ਨੱਕ, ਮੂੰਹ ਅਤੇ ਮਸੂੜੀਆਂ ਵਿਚ ਖੂਨ ਵਗਣਾ।