ਏ.ਐਂਡ.ਐਮ ਗਰੁਪ ਆਫ ਇੰਸਟੀਚਿਊਟ ਪਠਾਨਕੋਟ ਵਿਖੇ ਲਗਾਇਆ ਗਿਆ ਰੋਜਗਾਰ ਮੇਲਾ :- ਪਲੇਸਮੈਂਟ ਅਫਸਰ।

A&M Group of Institutes Pathankot
ਏ.ਐਂਡ.ਐਮ ਗਰੁਪ ਆਫ ਇੰਸਟੀਚਿਊਟ ਪਠਾਨਕੋਟ ਵਿਖੇ ਲਗਾਇਆ ਗਿਆ ਰੋਜਗਾਰ ਮੇਲਾ :- ਪਲੇਸਮੈਂਟ ਅਫਸਰ।

Sorry, this news is not available in your requested language. Please see here.

ਪਠਾਨਕੋਟ: 14 ਮਈ 2022

ਏ.ਐਂਡ.ਐਮ ਗਰੁਪ ਆਫ ਇੰਸਟੀਚਿਊਟ ਪਠਾਨਕੋਟ  ਵਿਚ ਰੋਜਗਾਰ ਮੇਲੇ ਦਾ ਆਯੋਜਨ ਮੈਨੇਜਮੈਂਟ ਡਾਇਰੈਕਟਰ ਅਕਸੇ ਮਹਾਜਨ, ਸੋਨੂ ਮਹਾਜ਼ਨ ਟਰਸਟੀ ਮੈਂਬਰ, ਨਮਨ ਮਹਾਜਨ ਡਾਇਰੈਕਟਰ ਡਾ:ਰੇਨੂਕਾ ਮਹਾਜ਼ਨ ਮੈਨੇਜਮੈਂਟ ਡਾਇਰੈਕਟਰ  ਡਾ: ਚਾਰੂ ਸਰਮਾ ਦੀ ਰਹਿਨਮਾਈ ਵਿਚ ਰੋਜਗਾਰ ਮੇਲਾ ਆਯੋਜਿਤ ਕੀਤਾ ਗਿਆ।

ਹੋਰ ਪੜ੍ਹੋ :-ਝੋਨੇ ਦੀ ਸਿੱਧੀ ਬਿਜਾਈ ਲਈ ਪਿੰਡ ਬਦਨਪੁਰ ਬਲਾਕ ਖਰੜ ਵਿਖੇ ਲਗਾਇਆ ਗਿਆ ਟ੍ਰੇਨਿੰਗ ਕੈਂਪ

ਇਸ ਰੋਜਗਾਰ ਮੇਲੇ ਵਿਚ  ਵਿਭੂਤੀ ਸਰਮਾ  ਵਲੋਂ ਮੁੱਖ ਮਹਿਮਾਨ ਦੇ ਤੋਰ ਤੇ ਸਿਰਕਤ ਕੀਤੀ ਗਈ। ਇਸ ਰੋਜਗਾਰ ਮੇਲੇ ਦਾ ਆਰੰਭ ਦੀਪ ਪ੍ਰਜਵਲਿਤ ਕਰਕੇ ਕੀਤਾ ਗਿਆ।ਇਸ ਰੋਜਗਾਰ ਮੇਲੇ ਵਿਚ ਸੈਮਸੰਗ, ਡੀ.ਸੀ.ਬੀ ਬੈਂਕ, ਪੋਆਈਨਰ ਕੰਪਨੀ,ਮਾਰੂਤੀ ਸਜੂਕੀ ਆਦਿ ਨਾਮੀ ਕੰਪਨੀਆਂ ਦੁਆਰਾ ਭਾਗ ਲਿਆ ਗਿਆ।ਇਸ ਰੋਜਗਾਰ ਮੇਲੇ ਵਿਚ ਕੁਲ ਲਗਭਗ 400 ਦੇ ਕਰੀਬ ਬੇਰੋਜਗਾਰ ਪ੍ਰਾਰਥੀਆਂ ਨੇ ਹਿੱਸਾ ਲਿਆ ਜਿਸ ਵਿਚ 165 ਪ੍ਰਾਰਥੀਆਂ ਦੀ ਚੋਣ ਹੋਈ ।

ਇਸ ਮੋਕੇ ਪਲੇਸਮੈਂਟ ਅਫਸਰ ਰਕੇਸ ਕੁਮਾਰ  ਅਤੇ ਡਾਇਰੈਕਟਰ ਡਾ: ਚਾਰੂ ਸਰਮਾ ਨੇ ਆਏ ਹੋਏ ਪ੍ਰਾਰਥੀਆਂ ਨੂੰ  ਦੱਸਿਆ ਕਿ ਭਵਿੱਖ ਵਿਚ ਅਜਿਹੇ ਰੋਜ਼ਗਾਰ ਮੇਲੇ ਆਯੋਜਿਤ ਕਰ ਕੇ ਬੇਰੋਜ਼ਗਾਰ ਪ੍ਰਾਰਥੀਆਂ ਨੂੰ ਰੋਜ਼ਗਾਰ ਮੁਹੇਈਆ ਕਰਵਾਉਣ ਦੇ ਵੱਧ ਤੋਂ ਵੱਧ ਮੋਕੇ ਪ੍ਰਦਾਨ ਕੀਤੇ ਜਾਣਗੇ।ਉਹਨਾਂ ਨੇ ਆਏ ਹੋਏ ਪ੍ਰਾਰਥੀਆਂ ਨੂੰ ਅਪੀਲ ਕੀਤੀ ਕਿ ਸਰਕਾਰੀ ਅਤੇ ਗੈਰੀ ਸਰਕਾਰੀ ਨੋਕਰੀਆਂ ਦੀ ਜਾਣਕਾਰੀ ਲੈਣ ਲਈ www.pgrkam.com ਤੇ ਰਜਿਸਟਰ ਹੋਣ ਚਾਹੀਦਾ ਹੈ ।ਇਸ ਲਈ ਆਪਣੇ ਭੈਣ ਭਰਾ ਰਿਸ਼ਤੇਦਾਰਾਂ ਚੋ ਜੋ ਵੀ ਪੜ੍ਹੇ ਲਿਖੇ ਬੇਰੋਜਗਾਰ ਪ੍ਰਾਰਥੀ ਹਨ ਉਹਨਾਂ ਨੂੰ ਵੀ ਇਸ ਘਰ-ਘਰ ਰੋਜ਼ਾਗਰ ਪੋਰਟਲ ਤੇ ਰਜਿਸਟਰ ਹੋਣ ਲਈ ਪ੍ਰੇਰਿਤ ਕਰਨ।