ਪੋਸ਼ਣ ਮਹੀਨੇ ਤਹਿਤ ਡੱਬਵਾਲਾ ਬਲਾਕ ਦੇ ਆਂਗਣਵਾੜੀ ਕੇਂਦਰਾਂ ਵਿੱਚ ਅਨੀਮੀਆ ਕੈਂਪ ਲਗਾਏ ਗਏ

Sorry, this news is not available in your requested language. Please see here.

ਫਾਜ਼ਿਲਕਾ 8 ਸਤੰਬਰ :- 

ਸਿਵਲ ਸਰਜਨ ਡਾ: ਰਜਿੰਦਰ ਪਾਲ ਬੈਂਸ ਦੇ ਦਿਸ਼ਾ ਨਿਰਦੇਸ਼ਾਂ ਤੇ ਸੀਨੀਅਰ ਮੈਡੀਕਲ ਅਫਸਰ ਡਾ. ਪੰਕਜ ਚੌਹਾਨ ਦੀ ਅਗਵਾਈ ਹੇਠ ਸੀ.ਐੱਚ.ਸੀ. ਡੱਬਵਾਲਾ ਕਲਾ ਅਧੀਨ ਆਂਗਣਵਾੜੀ ਕੇਂਦਰਾਂ ਵਿੱਚ ਰਾਸ਼ਟਰੀ ਪੋਸ਼ਣ ਮਹੀਨਾ ਮੁਹਿੰਮ ਤਹਿਤ ਬੱਚਿਆਂ ਨੂੰ ਸਹੀ ਖਾਣ-ਪੀਣ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਦੌਰਾਨ ਅੱਜ ਆਂਗਣਵਾੜੀ ਸੈਂਟਰ ਆਲਮਸ਼ਾਹ, ਅਰਾਈਆਂਵਾਲਾ, ਬਾਗੇਵਾਲਾ, ਤੇਜਾ ਰੁਹੀਲਾ, ਚੱਕ ਡੱਬਵਾਲਾ, ਟਾਹਲੀ ਵਾਲਾ ਬੋਦਲਾ ਉਡੀਆਂ, ਝੋਟਿਆਂਵਾਲੀ, ਬੁਰਜ ਹਨੂੰਮਾਨਗੜ੍ਹ ਵਿਖੇ ਸਿਹਤ ਵਿਭਾਗ ਦੀ ਟੀਮ ਵੱਲੋਂ ਡਿਜੀਟਲ ਹੀਮੋਗਲੋਬਿਨ ਮੀਟਰ ਰਾਹੀਂ ਅਨੀਮੀਆ ਕੈਂਪ ਦਾ ਆਯੋਜਨ ਕੀਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਮਾਸ ਮੀਡੀਆ ਇੰਚਾਰਜ ਦਿਵੇਸ਼ ਕੁਮਾਰ ਕੁਮਾਰ ਨੇ ਦੱਸਿਆ ਕਿ ਇਸ ਮਹੀਨੇ ਦੌਰਾਨ ਬਲਾਕ ਡੱਬਵਾਲਾ ਕਲਾ ਅਧੀਨ ਪੈਂਦੇ ਸਾਰੇ 24 ਸਿਹਤ ਤੇ ਤੰਦਰੁਸਤੀ ਕੇਂਦਰਾਂ ਵਿੱਚ 9 ਮਹੀਨਿਆਂ ਦੀਆਂ ਗਰਭਵਤੀ ਔਰਤਾਂ ਅਤੇ ਛੋਟੇ ਬੱਚਿਆਂ ਨੂੰ ਉਨ੍ਹਾਂ ਦੀਆਂ ਖਾਣ ਪੀਣ ਦੀਆਂ ਸਹੀ ਆਦਤਾਂ ਬਾਰੇ ਦੱਸਿਆ ਜਾ ਰਿਹਾ ਹੈ। ਇਸ ਦੇ ਲਈ ਪਿੰਡ ਅਤੇ ਸੈਨੀਟੇਸ਼ਨ ਕਮੇਟੀ ਦੀ ਮੀਟਿੰਗ ਆਸ਼ਾ ਵਰਕਰਾਂ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਹੈ ਅਤੇ ਹਰ ਸਾਲ 30 ਸਤੰਬਰ ਤੱਕ ਰਾਸ਼ਟਰੀ ਪੋਸ਼ਣ ਮਹੀਨਾ ਮਨਾਇਆ ਜਾਂਦਾ ਹੈ, ਜਿਸ ਵਿੱਚ ਗਰਭਵਤੀ ਔਰਤਾਂ ਅਤੇ ਕਿਸ਼ੋਰ ਲੜਕੀਆਂ ਨੂੰ ਖਾਣ-ਪੀਣ ਸਬੰਧੀ ਜਾਗਰੂਕ ਕੀਤਾ ਜਾਂਦਾ ਹੈ।

ਮਹੀਨੇ ਦੌਰਾਨ ਸਿਹਤ ਸਟਾਫ ਵੱਲੋਂ ਕਿਸ਼ੋਰ ਬੱਚਿਆਂ ਵਿੱਚ ਅਨੀਮੀਆ ਟੈਸਟ ਲਈ ਕੈਂਪ ਲਗਾ ਕੇ ਆਂਗਣਵਾੜੀ ਕੇਂਦਰਾਂ ਅਤੇ ਸਕੂਲਾਂ ਵਿੱਚ ਆਈਐਫਏ ਅਤੇ ਐਲਬੈਂਡਾਜ਼ੋਲ ਦੀਆਂ ਗੋਲੀਆਂ ਵੀ ਵੰਡੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਸੰਤੁਲਿਤ ਖੁਰਾਕ ਅਤੇ ਨਿੱਜੀ ਸਫਾਈ ਬਾਰੇ ਵੀ ਜਾਗਰੂਕ ਕੀਤਾ ਜਾ ਰਿਹਾ ਹੈ। ਟੀਮ ਵੱਲੋਂ 212 ਬੱਚਿਆਂ ਦੀ ਜਾਂਚ ਕਰਨ ਉਪਰੰਤ ਇਨ੍ਹਾਂ ਵਿੱਚੋਂ 164 ਬੱਚਿਆਂ ਦੇ ਖੂਨ ਦੀ ਜਾਂਚ ਵੀ ਕੀਤੀ ਗਈ। ਜਿਨ੍ਹਾਂ ਬੱਚਿਆਂ ਦਾ ਐਚ.ਬੀ. ਘੱਟ ਪਾਇਆ ਗਿਆ ਉਨ੍ਹਾਂ ਨੂੰ ਮੌਕੇ ‘ਤੇ ਹੀ ਆਇਰਨ ਦਾ ਸਿਰਪ ਪਿਲਾਇਆ ਗਿਆ ਅਤੇ ਖੁਰਾਕ ਸਬੰਧੀ ਜਾਗਰੂਕ ਕੀਤਾ ਗਿਆ |

ਉਨ੍ਹਾਂ ਦੱਸਿਆ ਕਿ ਅਨੀਮੀਆ ਵਾਲੇ ਬੱਚੇ ਥਕਾਵਟ, ਸੁਸਤੀ, ਪੜ੍ਹਾਈ ਵਿੱਚ ਦਿਲ ਦੀ ਕਮੀ, ਕਮਜ਼ੋਰੀ, ਭੁੱਖ ਨਾ ਲੱਗਣਾ, ਦਿਲ ਦੀ ਧੜਕਣ ਵਧਣ ਅਤੇ ਹੋਰ ਸਮੱਸਿਆਵਾਂ ਤੋਂ ਪੀੜਤ ਹਨ। ਸਬ-ਸੈਂਟਰ ‘ਤੇ ਕੰਮ ਕਰ ਰਹੀਆ ਏ.ਐਨ.ਐਮ ਅਤੇ ਆਸ਼ਾ ਵਰਕਰਾਂ ਦਾ ਲਗਾਤਾਰ ਗਰਭਵਤੀ ਔਰਤਾਂ ਨਾਲ ਤਾਲਮੇਲ ਹੁੰਦਾ ਹੈ।

ਡਾ: ਪੰਕਜ ਨੇ ਦੱਸਿਆ ਕਿ ਨਵਜੰਮੇ ਬੱਚੇ ਲਈ ਮਾਂ ਦਾ ਦੁੱਧ ਪਹਿਲੇ 6 ਮਹੀਨੇ ਕਾਫੀ ਹੁੰਦਾ ਹੈ, ਜਿਸ ਲਈ ਉਪਰੋਂ ਪਾਣੀ ਦੀ ਲੋੜ ਨਹੀਂ ਹੁੰਦੀ। ਇਸ ਤੋਂ ਬਾਅਦ ਬੱਚੇ ਨੂੰ ਦੁੱਧ ਦੇ ਨਾਲ ਪੌਸ਼ਟਿਕ ਭੋਜਨ ਦੇਣਾ ਚਾਹੀਦਾ ਹੈ। ਜਿਸ ਨਾਲ ਬੱਚੇ ਦਾ ਮਾਨਸਿਕ ਅਤੇ ਸਰੀਰਕ ਵਿਕਾਸ ਦੋਵੇਂ ਹੀ ਵਧੀਆ ਹੋਣਗੇ।

ਇਸ ਮੌਕੇ ਡਾ: ਅਸ਼ੀਸ਼ ਗਰੋਵਰ ਬੀ.ਈ.ਈ ਦਿਵੇਸ਼ ਕੁਮਾਰ, ਏ.ਐਨ.ਐਮ.ਸੀ ਸੀ.ਐਚ.ਓ., ਆਸ਼ਾ ਫੈਸੀਲੀਟੇਟਰ ਗਰੁੱਪ ਆਸ਼ਾ ਵਰਕਰ, ਆਂਗਣਵਾੜੀ ਵਰਕਰ ਹਾਜ਼ਰ ਸਨ |

 

ਹੋਰ ਪੜ੍ਹੋ :- ਪੰਜਾਬ ਪੁਲਿਸ ਦੇ ਸਾਈਬਰ ਸੈੱਲ  ਨੂੰ ਵਟਸਐਪ ਦੀ ਫ਼ਰਜ਼ੀ ਵਰਤੋਂ ਕਰਨ ਵਾਲੇ ਮਾਮਲੇ ਦੀ  ਗੁੱਥੀ ਨੂੰ ਸੁਲਝਾਉਣ ਲਈ  ਮਿਲਿਆ ਪਹਿਲਾ ਇਨਾਮ