ਖੂਨ ਦੀ ਕਮੀ ਨਾਲ ਬੱਚਿਆਂ ਵਿੱਚ ਆਉਂਦਾ ਹੈ ਚਿੜਚਿੜਾਪਨ : ਸਿਵਲ ਸਰਜਨ ਸਤੀਸ ਗੋਇਲ

Sorry, this news is not available in your requested language. Please see here.

— 1 ਤੋਂ 2 ਸਾਲ ਤੱਕ ਦੇ ਬੱਚਿਆਂ ਨੂੰ ਪਿਲਾਇਆ ਗਿਆ ਪੇਟ ਦੇ ਕੀੜੇ ਮਾਰਨ ਲਈ ਸਿਰਪ

ਫਾਜ਼ਿਲਕਾ, 10 ਅਕਤੂਬਰ  (          ) ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋਂ ਮੁਕਤ ਕਰਵਾ ਕੇ ਸਿਹਤਮੰਦ ਬਣਾਉਣ ਸਬੰਧੀ ਸਿਹਤ ਵਿਭਾਗ ਵਲੋਂ ਰਾਸ਼ਟਰੀ ਡੀ ਵਾਰਮਿੰਗ ਦਿਵਸ ਤਹਿਤ 1 ਤੋਂ 2 ਸਾਲ ਤੱਕ ਦੇ ਬੱਚੇ ਜੋ ਡੋਜ ਲੈਣ ਤੋਂ ਵਾਂਝੇ ਰਹਿ ਗਏ ਸਨ, ਨੂੰ ਸਿਵਲ ਸਰਜਨ ਫਾਜ਼ਿਲਕਾ ਡਾ. ਸਤੀਸ ਕੁਮਾਰ ਗੋਇਲ ਦੀ ਅਗਵਾਈ ਵਿੱਚ ਅਲਬੈਂਡਾਜੋਲ ਸਿਰਪ ਪਿਲਾਇਆ ਗਿਆ। ਇਸ ਮੌਕੇ ਬੱਚਿਆਂ ਦੇ ਰੋਗਾਂ ਦੇ ਮਾਹਰ ਡਾ. ਰਿੰਕੂ ਚਾਵਲਾ ਵਿਸੇਸ ਤੌਰ ਤੇ ਹਾਜਰ ਰਹੇ।
ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਸਤੀਸ ਕੁਮਾਰ ਗੋਇਲ ਨੇ ਦੱਸਿਆ ਕਿ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਰਾਸ਼ਟਰੀ ਡੀ ਵਾਰਮਿੰਗ ਦਿਵਸ ਮੋਕੇ 1 ਤੋਂ 2 ਸਾਲ ਤੱਕ ਦੇ ਸਾਰੇ ਬੱਚੇ ਜੋ ਅਲਬੈਂਡਾਜੋਲ ਦੀ ਡੋਜ ਤੋਂ ਵਾਂਝੇ ਰਹਿ ਗਏ ਸਨ ਨੂੰ, ਅਲਬੈਂਡਾਜੋਲ ਸਿਰਪ ਪਿਲਾਉਣ ਦੀ ਸੁਰੂਆਤ ਕੀਤੀ ਗਈ ਹੈ। ਇਸ ਤਹਿਤ ਪੂਰੇ ਜਿਲੇ ਵਿੱਚ ਬੱਚਿਆਂ ਨੂੰ ਅਲਬੈਂਡਾਜੋਲ ਸਿਰਪ ਦੀ ਡੋਜ ਦਿੱਤੀ ਜਾਏਗੀ। ਉਹਨਾਂ ਦਸਿਆ ਕਿ ਜਿਲੇ ਦੇ ਸਾਰੇ ਸਰਕਾਰੀ, ਮਾਨਤਾ ਪ੍ਰਾਪਤ, ਪ੍ਰਾਈਵੇਟ ਸਕੂਲਾਂ, ਆਂਗਣਵਾੜੀ ਸੈਟਰਾਂ ਵਿੱਚ ਦਰਜ, ਸਲਮ ਏਰੀਆ,  ਕਿਸੇ ਕਾਰਨ ਸਕੂਲ ਨਾ ਆਉਣ ਵਾਲੇ 1 ਤੋਂ 2 ਸਾਲ ਤੱਕ ਦੇ ਬਚਿਆਂ ਨੂੰ ਇਹ ਡੋਜ ਦਿੱਤੀ ਜਾਏਗੀ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੇ ਇਸ ਉਪਰਾਲੇ ਨਾਲ ਹਜਾਰਾਂ ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋਂ ਰਾਹਤ ਮਿਲੇਗੀ, ਕਿਉਂਕਿ ਜਿਆਦਾਤਰ ਬੱਚਿਆਂ ਵਿਚ ਪੇਟ ਦੇ ਕੀੜਿਆਂ ਕਾਰਣ ਰੋਜਾਨਾਂ ਦੀ ਖੁਰਾਕ ਦੇ ਘੱਟਣ ਕਾਰਣ ਸਰੀਰਕ ਕਮਜੋਰੀ, ਖੂਨ ਦੀ ਕਮੀ ਦੇ ਨਾਲ-ਨਾਲ ਬੱਚਿਆਂ ਵਿਚ ਚਿੜ ਚਿੜਾਪਣ ਦੇਖਣ ਵਿਚ ਆਉਂਦਾ ਹੈ ਪਰ ਹੁਣ ਇਸ ਦਵਾਈ ਦੀ ਖੁਰਾਕ ਨਾਲ ਬੱਚਿਆਂ ਨੂੰ ਬਿਮਾਰੀਆਂ ਦੇ ਨਾਲ ਖੂਨ ਦੀ ਕਮੀ ਤੋ ਛੁਟਕਾਰਾ ਮਿਲੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬੀਈਈ ਹਰਮੀਤ ਸਿੰਘ, ਫਾਰਮਾਸਿਸਟ ਸੁਨੀਲ ਕੁਮਾਰ, ਏਐਨਐਮ ਕਿ੍ਰਸਨਾ ਦੇਵੀ, ਆਂਗਨਵਾੜੀ ਵਰਕਰ ਤੇ ਆਸਾ ਵਰਕਰ ਹਾਜਰ ਸਨ।