ਪ੍ਰਾਪਰਟੀ ਟੈਕਸ 30 ਸਤੰਬਰ ਤੱਕ ਭਰਨ ਦੀ ਅਪੀਲ

Sorry, this news is not available in your requested language. Please see here.

 ਬਰਨਾਲਾ, 6 ਸਤੰਬਰ :-  

ਨਗਰ ਕੌਂਸਲ ਬਰਨਾਲਾ ਦੇ ਕਾਰਜਸਾਧਕ ਅਫਸਰ ਮਨਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਸ਼ਹਿਰ ਵਾਸੀ, ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਨੋਟੀਫਿਕੇਸ਼ਨ ਅਨੁਸਾਰ ਆਪਣੇ ਵਪਾਰਕ/ਇੰਡਸਟਰੀਅਲ/ਰਿਹਾਇਸ਼ੀ ਪ੍ਰਾਪਰਟੀਆਂ ਦਾ ਸਾਲ 2022-23 ਦਾ ਬਣਦਾ ਪ੍ਰਾਪਰਟੀ ਟੈਕਸ 30 ਸਤੰਬਰ 2022 ਤੱਕ ਨਗਰ ਕੌਂਸਲ ਵਿਖੇ ਜਮਾਂ ਕਰਵਾਕੇ 10 ਫੀਸਦੀ ਰਿਬੇਟ ਪ੍ਰਾਪਤ ਕਰ ਸਕਦੇ ਹਨ। ਉਨਾਂ ਦੱਸਿਆ ਕਿ ਸਮੇਂ ਸਿਰ ਪ੍ਰਾਪਰਟੀ ਟੈਕਸ ਨਾ ਭਰਨ ’ਤੇ 18 ਫੀਸਦੀ ਵਿਆਜ ਤੇ 20 ਫੀਸਦੀ ਪਨੈਲਟੀ ਨਾਲ ਟੈਕਸ ਵਸੂਲ ਕੀਤਾ ਜਾਵੇਗਾ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਹੈਲਪਲਾਈਨ ਨੰਬਰ 70092-78433 ਜਾਂ 94780-75942 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

 

ਹੋਰ ਪੜ੍ਹੋ:-
ਕਿ੍ਸ਼ੀ ਵਿਗਿਆਨ ਕੇਂਦਰ ਨੇ ਮੱਛੀ ਪਾਲਕਾਂ ਲਈ ਕੈਂਪ ਲਗਾਇਆ