—-ਵੱਡੇ ਪੱਧਰ ’ਤੇ ਸਫਾਈ ਦੇ ਨਾਲ ਆਲਾ-ਦੁਆਲਾ ਪੌਦਿਆਂ ਨਾਲ ਸ਼ਿੰਗਾਰਨ ਦੀ ਮੁਹਿੰਮ ਜਾਰੀ
ਬਰਨਾਲਾ, 30 ਅਗਸਤ
ਵਾਤਾਵਰਣ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਠਿੰਡਾ-ਸੰਗਰੂਰ ਰੋਡ ’ਤੇ ਮੋਗਾ ਬਾਈਪਾਸ, ਬਰਨਾਲਾ ਵਿਖੇ ਬਣੇ ਵਾਤਾਵਰਣ ਪਾਰਕ ਦੀ ਵੱਡੇ ਪੱਧਰ ’ਤੇ ਸਫਾਈ ਕਰ ਕੇ ਨੁਹਾਰ ਬਦਲੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਬਰਨਾਲਾ ਡਾ. ਹਰੀਸ਼ ਨਈਅਰ ਨੇ ਦੱਸਿਆ ਕਿ ਬਰਨਾਲਾ ਵਿਖੇ ਬਣੇ ਵਾਤਾਵਰਣ ਪਾਰਕ ’ਚ ਮੌਨਸੂਨ ਸੀਜ਼ਨ ਕਾਰਨ ਵੱਡੇ ਪੱਧਰੀ ’ਤੇ ਬੂਟੀ, ਘਾਹ ਆਦਿ ਉੱਗਿਆ ਹੋਇਆ ਸੀ। ਇਸ ਲਈ ਪਾਰਕ ਨੂੰ ਸੰਵਾਰਨ ਵਾਸਤੇ ਇਕ ਹਫਤੇ ਤੋਂ ਸਫਾਈ ਮੁਹਿੰਮ ਚਲਾਈ ਹੋਈ ਹੈ, ਜੋ ਅਜੇ ਆਉਦੇ ਦਿਨੀਂ ਵੀ ਜਾਰੀ ਰਹੇਗੀੇ। ਉਨਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਵੱਡੇ ਪੱਧਰ ’ਤੇ ਪਾਰਕ ਦੀ ਸਫਾਈ ਕਰਵਾਈ ਗਈ ਹੈ।
ਇਸ ਮੌਕੇ ਪਲਾਂਟੇਸ਼ਨ ਮੁਹਿੰਮ ਦੇ ਨੋਡਲ ਅਫਸਰ ਅਤੇ ਜ਼ਿਲਾ ਸਿੱਖਿਆ ਅਫਸਰ ਸਰਬਜੀਤ ਸਿੰਘ ਤੂਰ ਨੇ ਦੱਸਿਆ ਕਿ ਪਾਰਕ ਦੀ ਸਫਾਈ ਤੋਂ ਇਲਾਵਾ ਨੇੜਲੀਆਂ ਖਾਲੀ ਥਾਵਾਂ ’ਤੇ 8000 ਦੇ ਕਰੀਬ ਪੌਦੇ ਲਗਾਏ ਜਾ ਚੁੱਕੇ ਹਨ ਅਤੇ ਅਜੇ ਹੋਰ ਪੌਦੇ ਲਾਏ ਜਾਣਗੇ ਤਾਂ ਜੋ ਵਾਤਾਵਰਣ ਪਾਰਕ ਦਾ ਆਲਾ-ਦੁਆਲਾ ਵੀ ‘ਹਰੀ ਪੱਟੀ’ ਵਜੋਂ ਵਿਕਸਿਤ ਕੀਤਾ ਜਾ ਸਕੇ।

हिंदी






