ਵਿਧਾਨ ਸਭਾ ਦੀਆਂ ਆਮ ਚੋਣਾਂ-2022 ਅਧੀਨ ਨਿਯੁਕਤ ਅਬਜਰਵਰ ਸਾਹਿਬਾਨਾਂ ਨੂੰ ਆਮ ਜਨਤਾ ਨੂੰ ਮਿਲਣ ਦਾ ਟਾਈਮ ਸਵੇਰੇ 11:00 ਵਜੇ ਤੋਂ ਦੁਪਹਿਰ 12:00 ਵਜੇ ਤੱਕ—ਜਿਲ੍ਹਾ ਚੋਣ ਅਫਸਰ

SANYAM AGARWAL
ਹੁਣ ਘਰ ਬੈਠਕੇ ਆਨ ਲਾਈਨ ਪ੍ਰਾਪਤ ਕੀਤਾ ਜਾ ਸਕਦਾ ਸੇਵਾ ਕੇਂਦਰ ਦੀਆਂ ਸੇਵਾਵਾਂ ਦਾ ਲਾਭ

Sorry, this news is not available in your requested language. Please see here.

ਪਠਾਨਕੋਟ 2 ਫਰਵਰੀ 2022 

ਵਿਧਾਨ ਸਭਾ ਦੀਆਂ ਆਮ ਚੋਣਾਂ-2022 ਨੂੰ ਮੁੱਖ ਰੱਖਦਿਆਂ ਹੋਇਆਂ ਭਾਰਤ ਚੋਣ ਕਮਿਸ਼ਨ ਵਲੋਂ ਜ਼ਿਲ੍ਹੇ ਦੇ ਤਿੰਨਾਂ ਵਿਧਾਨ ਸਭਾ ਚੋਣ ਹਲਕਿਆਂ (001-ਸੁਜਾਨਪੁਰ, 002-ਭੋਆ (ਅ.ਜ.) ਅਤੇ 003-ਪਠਾਨਕੋਟ) ਲਈ ਵੱਖ-ਵੱਖ ਅਬਜਰਵਰ ਸਾਹਿਬਾਨ ਨਿਯੁਕਤ ਕੀਤੇ ਗਏ ਹਨ, ਚੋਣਾਂ ਸਬੰਧੀ ਕਿਸੇ ਕਿਸਮ ਦੀ ਸੂਚਨਾ ਦੇਣ ਲਈ ਮਾਨਯੋਗ ਅਬਜਰਵਰ ਸਾਹਿਬਾਨਾਂ ਜੀ ਦੇ ਮੋਬਾਇਲ ਨੰਬਰਾਂ ਅਤੇ ਈਮੇਲ ਆਈ.ਡੀ. ਤੇ ਸੰਪਰਕ ਕੀਤਾ ਜਾ ਸਕਦਾ ਹੈ, ਸਾਰੇ ਅਬਜਰਵਰ ਸਾਹਿਬਾਨਾਂ ਜੀ ਦਾ ਠਹਿਰਾਓ ਸ਼ਿਮਲਾ ਪਹਾੜੀ, ਪਠਾਨਕੋਟ ਵਿਖੇ ਸਥਿਤ ਲੋਕ ਨਿਰਮਾਣ ਵਿਭਾਗ ਦੇ ਰੈਸਟ ਹਾਊਸ ਵਿੱਚ ਕੀਤਾ ਗਿਆ ਹੈ ਅਤੇ ਆਮ ਜਨਤਾ ਨੂੰ ਮਿਲਣ ਦਾ ਟਾਈਮ ਸਵੇਰੇ 11:00 ਵਜੇ ਤੋਂ ਦੁਪਹਿਰ 12:00 ਵਜੇ ਤੱਕ ਹੈ। ਇਹ ਜਾਣਕਾਰੀ ਸ਼੍ਰੀ ਸੰਯਮ ਅਗਰਵਾਲ, ਆਈ.ਏ.ਐਸ., ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ, ਪਠਾਨਕੋਟ ਵੱਲੋਂ ਦਿੱਤੀ ਗਈ।

ਹੋਰ ਪੜ੍ਹੋ :-ਧੰਨਾ ਭਗਤ ਬਿਰਧ ਆਸ਼ਰਮ ਪਟਿਆਲਾ ਵਿਖੇ ਵੋਟਰ ਜਾਗਰੂਕਤਾ ਪ੍ਰੋਗਰਾਮ

ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਚੋਣ ਹਲਕਾ 001-ਸੁਜਾਨਪੁਰ ਅਤੇ 002-ਭੋਆ (ਅ.ਜ.) ਲਈ Mr. Andra Vamsi, IAS ਕਾਡਰ ਉੱਤਰ ਪ੍ਰਦੇਸ਼ ਬੈਚ-2011ਜੀ ਨੂੰ ਜਨਰਲ ਅਬਜਰਵਰ ਨਿਯੁਕਤ ਕੀਤਾ ਗਿਆ ਹੈ, ਜਿਨ੍ਹਾਂ ਦਾ ਮੋਬਾਇਲ ਨੰ. 80545-69982 ਅਤੇ ਈਮੇਲ ਆਈ.ਡੀ. genobs.sjp.bhoa2022@gmail.com ਹੈ ਅਤੇ ਵਿਧਾਨ ਸਭਾ ਚੋਣ ਹਲਕਾ 003-ਪਠਾਨਕੋਟ ਲਈ Mr. Pravin Chindhu Darade, IAS ਕਾਡਰ ਮਹਾਂਰਾਸ਼ਟਰ, ਬੈਚ-1998 ਜੀ ਨੂੰ ਜਨਰਲ ਅਬਜਰਵਰ ਨਿਯੁਕਤ ਕੀਤਾ ਗਿਆ ਹੈ, ਜਿਨ੍ਹਾਂ ਦਾ ਮੋਬਾਇਲ ਨੰ. 78379-44569 ਅਤੇ ਈਮੇਲ ਆਈ.ਡੀ. genobs.ptk2022@gmail.com ਹੈ। ਇਸੇ ਤਰ੍ਹਾਂ ਜ਼ਿਲ੍ਹੇ ਦੇ ਤਿੰਨਾਂ ਵਿਧਾਨ ਸਭਾ ਚੋਣ ਹਲਕਿਆਂ (001-ਸੁਜਾਨਪੁਰ, 002-ਭੋਆ (ਅ.ਜ.) ਅਤੇ 003-ਪਠਾਨਕੋਟ) ਲਈ ਸ਼੍ਰੀ ਅਮਿਤ ਕੁਮਾਰ ਸੋਨੀ, ਆਈ.ਆਰ.ਐਸ., ਬੈਚ-2011 ਜੀ ਨੂੰ ਖਰਚਾ ਅਬਜਰਵਰ ਨਿਯੁਕਤ ਕੀਤਾ ਗਿਆ ਹੈ, ਜਿਨ੍ਹਾਂ ਦਾ ਮੋਬਾਇਲ ਨੰ. 80542-44569 ਅਤੇ ਈਮੇਲ ਆਈ.ਡੀ. expobs.ptk2022@gmail.com ਹੈ ਅਤੇ ਸ਼੍ਰੀ ਅਨਿਲ ਕਿਸ਼ੋਰ ਯਾਦਵ, ਆਈ.ਪੀ.ਐਸ., ਬੈਚ-1996, ਕਾਡਰ ਬਿਹਾਰ ਜੀ ਨੂੰ ਪੁਲਿਸ ਅਬਜਰਵਰ ਨਿਯੁਕਤ ਕੀਤਾ ਗਿਆ ਹੈ, ਜਿਨ੍ਹਾਂ ਦਾ ਮੋਬਾਇਲ ਨੰ. 89869-12805 ਹੈ।