6 ਤੋਂ 13 ਅਪ੍ਰੈਲ ਤੱਕ ਸਰਕਾਰੀ ਆਈ.ਟੀ.ਆਈਜ਼ ‘ਚ ਲਗਾਏ ਜਾਣਗੇ ਅਪ੍ਰੈਂਟਿਸਸ਼ਿਪ ਰਜਿਸਟ੍ਰੇਸ਼ਨ ਕੈਂਪ

news makhani

Sorry, this news is not available in your requested language. Please see here.

ਪਟਿਆਲਾ, 5 ਅਪ੍ਰੈਲ 2022

ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਦੀ ਹਦਾਇਤਾਂ ਅਨੁਸਾਰ ਸਰਕਾਰੀ ਆਈ.ਟੀ.ਆਈਜ਼ ਪਟਿਆਲਾ ਵੱਲੋਂ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਟਿਆਲਾ ਦੇ ਸਹਿਯੋਗ ਨਾਲ ਐਨ.ਏ.ਪੀ.ਐਸ ਸਕੀਮ ਤਹਿਤ ਅਪ੍ਰੈਂਟਿਸ ਟ੍ਰੇਨਿੰਗ ਲਈ ਰਜਿਸਟ੍ਰੇਸ਼ਨ ਕਮ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ। ਇਨ੍ਹਾਂ ਕੈਂਪਾਂ ਵਿੱਚ ਵੱਡੇ ਉਦਯੋਗਾਂ ਅਤੇ ਨਾਮੀ ਕੰਪਨੀਆਂ ਵਿੱਚ ਪ੍ਰਾਰਥੀਆਂ ਦੀ ਅਪ੍ਰੈਂਟਿਸ ਦੀ ਟ੍ਰੇਨਿੰਗ ਵਾਸਤੇ ਰਜਿਸਟ੍ਰੇਸ਼ਨ ਕੀਤੀ ਜਾਵੇਗੀ। ਅੱਠਵੀਂ, ਦਸਵੀਂ. ਬਾਰਵੀਂ ਅਤੇ ਆਈ.ਟੀ.ਆਈ ਪਾਸ ਪ੍ਰਾਰਥੀ ਇਨਾਂ ਕੈਂਪਾਂ ਵਿੱਚ ਹਿੱਸਾ ਲੈ ਸਕਦੇ ਹਨ।  ਇਸ ਸਕੀਮ ਅਧੀਨ ਜ਼ਿਲ੍ਹੇ ਦੀਆਂ ਵੱਡੀਆਂ ਵੱਡੀਆ ਕੰਪਨੀਆਂ ਵਿੱਚ ਉਮੀਦਵਾਰਾਂ ਨੂੰ ਅਪ੍ਰੇਟਿਸਸ਼ਿਪ ਕਰਨ ਲਈ ਰਜਿਸਟਰ ਕੀਤਾ ਜਾਵੇਗਾ। ਇਸ ਟ੍ਰੇਨਿੰਗ ਦੌਰਾਨ ਉਮੀਦਵਾਰਾਂ ਨੂੰ 7000-8000 ਰੁਪਏ ਪ੍ਰਤੀ ਮਹੀਨਾ ਤੱਕ ਵਜੀਫਾ ਵੀ ਦਿੱਤਾ ਜਾਂਦਾ ਹੈ। ਅਪ੍ਰੈਟਿਸਸ਼ਿਪ ਕਰਨ ਉਪਰੰਤ ਭਾਰਤ ਸਰਕਾਰ ਵੱਲੋਂ ਸਰਟੀਫਿਕੇਟ ਦਿੱਤਾ ਜਾਂਦਾ ਹੈ ਜੋ ਕਿ ਪੂਰੇ ਵਿਸ਼ਵ ਵਿੱਚ ਮਾਨਤਾ ਪ੍ਰਾਪਤ ਹੈ।  ਅਪ੍ਰੈਟਿਸਸ਼ਿਪ ਟ੍ਰੈਨਿੰਗ ਲੈਣ ਦੇ ਇਛੁੱਕ ਪ੍ਰਾਰਥੀ ਹੇਠ ਲਿੱਖੇ ਸ਼ਡਿਉਲ ਅਨੁਸਾਰ ਸਵੇਰੇ 9*30 ਵਜੇ ਤੋਂ ਕੈਂਪਾਂ ਵਿੱਚ ਭਾਗ ਲੈ ਸਕਦੇ ਹਨ।

ਹੋਰ ਪੜ੍ਹੋ :-ਫਿਰੋਜ਼ਪੁਰ ਰੋਡ ‘ਤੇ ਐਲੀਵੇਟਿਡ ਰੋਡ ਪ੍ਰੋਜੈਕਟ ਦੇ ਨਾਲ ਲੱਗਦੇ ਸਾਰੇ ਸਲਿੱਪ ਰੋਡ ਦੀ ਕੀਤੀ ਜਾਵੇਗੀ ਮੁਰੰਮਤ – ਵਿਧਾਇਕ ਗੁਰਪ੍ਰੀਤ ਬੱਸੀ ਗੋਗੀ

ਕੈਂਪਾਂ ਸਬੰਧੀ ਜਾਣਕਾਰੀ ਦਿੰਦਿਆ ਰੋਜ਼ਗਾਰ ਅਫ਼ਸਰ ਨੇ ਦੱਸਿਆ ਕਿ 6 ਅਪ੍ਰੈਲ ਨੂੰ ਸਰਕਾਰੀ ਆਈ.ਟੀ.ਆਈ ਲੜਕੇ, ਪਟਿਆਲਾ ਤੇ ਸਰਕਾਰੀ ਆਈ.ਟੀ.ਆਈ ਲੜਕੇ, ਰਾਜਪੁਰਾ 7 ਅਪ੍ਰੈਲ ਨੂੰ ਸਰਕਾਰੀ ਆਈ.ਟੀ.ਆਈ ਇਸਤਰੀਆਂ, ਪਟਿਆਲਾ ਅਤੇ 11 ਅਪ੍ਰੈਲ ਨੂੰ ਸਰਕਾਰੀ ਆਈ.ਟੀ.ਆਈ, ਨਾਭਾ ਤੇ ਸਰਕਾਰੀ ਆਈ.ਟੀ.ਆਈ. ਲੜਕੀਆਂ, ਰਾਜਪੁਰਾ ਇਸੇ ਤਰ੍ਹਾਂ 12 ਅਪ੍ਰੈਲ ਨੂੰ ਸਰਕਾਰੀ ਆਈ.ਟੀ.ਆਈ, ਲੜਕੀਆਂ, ਸਮਾਣਾ ਤੇ ਸਰਕਾਰੀ ਸੀਨੀ. ਸਕੈਂਡਰੀ ਸਕੂਲ, ਹਰਪਾਲਪੁਰ ਅਤੇ 13 ਅਪ੍ਰੈਲ ਨੂੰ ਯੂਨੀਵਰਸਲ ਆਈ.ਟੀ.ਆਈ, ਪਾਤੜਾਂ ਵਿਖੇ ਕੈਂਪ ਲਗਾਇਆ ਜਾਵੇਗਾ।

ਜ਼ਿਲ੍ਹਾ ਰੋਜਗਾਰ ਅਫਸਰ ਸ਼੍ਰੀਮਤੀ ਸਿੰਪੀ ਸਿੰਗਲਾ ਨੇ ਨੌਜਵਾਨ ਉਮੀਦਵਾਰਾਂ ਨੂੰ ਆਪਣੀ ਯੋਗਤਾ ਦੇ ਸਾਰੇ ਸਰਟੀਫਿਕੇਟਸ ਲੈ ਕੇ ਕੈਂਪਾਂ ਵਿੱਚ ਭਾਗ ਲੈਣ ਦਾ ਸੱਦਾ ਦਿੱਤਾ।