ਬਦਜ਼ੁਬਾਨੀ ਦੀ ਸਿਖ਼ਰ ਹੈ ਮੁੱਖ ਮੰਤਰੀ ਚੰਨੀ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਕਾਲ਼ਾ ਅੰਗਰੇਜ਼ ਕਹਿਣਾ: ਰਾਘਵ ਚੱਢਾ

RAGHAV CHADHA
ਈਵੀਐਮ ਮਸ਼ੀਨਾਂ ਦੀ ਸੁਰੱਖਿਆ ਯਕੀਨੀ ਬਣਾਵੇ ਚੋਣ ਕਮਿਸ਼ਨ : ਰਾਘਵ ਚੱਢਾ

Sorry, this news is not available in your requested language. Please see here.

ਅਰਵਿੰਦ ਕੇਜਰੀਵਾਲ ਨੂੰ ਕਾਲ਼ਾ ਅੰਗਰੇਜ਼ ਕਹਿ ਕੇ ਪੰਜਾਬ ਦੇ ਲੋਕਾਂ ਦਾ ਅਪਮਾਨ ਕਰ ਰਹੇ ਹਨ ਮੁੱਖ ਮੰਤਰੀ ਚੰਨੀ: ਰਾਘਵ ਚੱਢਾ

ਚੰਡੀਗੜ੍ਹ, 1 ਦਸੰਬਰ 2021

ਆਮ ਆਦਮੀ ਪਾਰਟੀ (ਆਪ) ਦੇ ਕੌਮੀ ਬੁਲਾਰੇ, ਦਿੱਲੀ ਤੋਂ ਵਿਧਾਇਕ ਅਤੇ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਆਮ ਆਦਮੀ ਪਾਰਟੀ ਦੇ ਸੁਪਰੀਮੋਂ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ‘ਕਾਲ਼ਾ ਅੰਗਰੇਜ਼’ ਕਹੇ ਜਾਣ ਦਾ ਸਖ਼ਤ ਨੋਟਿਸ ਲੈਂਦੇ ਹੋਏ ਕਿਹਾ ਕਿ ਇੱਕ ਜ਼ਿੰਮੇਵਾਰ ਕੁਰਸੀ ’ਤੇ ਬੈਠ ਕੇ ਮੁੱਖ ਮੰਤਰੀ ਚੰਨੀ ਨੇ ਬਦਜ਼ੁਬਾਨੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ, ਜੋ ਸ਼ਰਮ ਵਾਲੀ ਗੱਲ ਹੈ।

ਹੋਰ ਪੜ੍ਹੋ :-ਲੋਕ ਸਭਾ ‘ਚ ਨੌਜਵਾਨਾਂ ਦੀ ਆਵਾਜ਼ ਬਣੇ ਭਗਵੰਤ ਮਾਨ, ਚੁਕਿਆ ਨੌਜਵਾਨਾਂ ਦੀ ਫੌਜ ‘ਚ ਭਰਤੀ ਦਾ ਮੁੱਦਾ

ਬੁੱਧਵਾਰ ਨੂੰ ਜਾਰੀ ਬਿਆਨ ਅਤੇ ਵੀਡੀਓ ਰਾਹੀਂ ਰਾਘਵ ਚੱਢਾ ਨੇ ਕਿਹਾ ਕਿ ਪੰਜਾਬ ਦੇ ਲੋਕ ਅਰਵਿੰਦ ਕੇਜਰੀਵਾਲ ਨੂੰ ਅਥਾਹ ਪਿਆਰ ਕਰਦੇ ਹਨ। ਚੰਨੀ ਨੇ ਲੋਕਾਂ ਦੇ ਹਰਮਨ ਪਿਆਰੇ ਆਗੂ ਅਰਵਿੰਦ ਕੇਜਰੀਵਾਲ ਨੂੰ ਅੱਜ ‘ਕਾਲ਼ਾ ਅੰਗਰੇਜ਼’ ਕਿਹਾ ਹੈ। ਇਸ ਤੋਂ ਪਹਿਲਾ ਵੀ ਉਹ (ਚੰਨੀ ਅਤੇ ਕਾਂਗਰਸੀ) ਅਰਵਿੰਦ ਕੇਜਰੀਵਾਲ ਨੂੰ ਰੋਜ਼ ਗਾਲਾਂ ਕੱਢਦੇ ਹਨ। ਲੋਕਾਂ ਦੇ ਹੀਰੋ ਲਈ ਅਜਿਹੀ ਹੇਠਲੇ ਦਰਜ਼ੇ ਦੀ ਭਾਸ਼ਾ ਵਰਤ ਕੇ ਚੰਨੀ ਅਤੇ ਉਸ ਦੇ ਸਾਥੀ ਪੰਜਾਬੀਆਂ ਸਮੇਤ ਉਨ੍ਹਾਂ ਸਾਰੇ ਲੋਕਾਂ ਦਾ ਅਪਮਾਨ ਕਰ ਰਹੇ ਹਨ, ਅਰਵਿੰਦ ਕੇਜਰੀਵਾਲ ਨੂੰ ਇੱਕ ਲੋਕ ਹਿਤੈਸ਼ੀ ਆਗੂ ਵਜੋਂ ਪਸੰਦ ਕਰਦੇ ਹਨ।

ਰਾਘਵ ਚੱਢਾ ਨੇ ਕਿਹਾ, ‘‘ਅੱਜ ਤੁਸੀਂ ਕਾਲ਼ਾ ਅੰਗਰੇਜ਼ ਕਹਿ ਰਹੇ ਹੋ, ਕੱਲ਼ ਤੁਸੀਂ ਕਹਿੰਦੇ ਸੀ, ਕੇਜਰੀਵਾਲ ਦੇ ਕੱਪੜੇ ਮਾੜੇ ਹਨ। ਜੋ ਸਖ਼ਸ਼ (ਕੇਜਰੀਵਾਲ) ਪੰਜਾਬ ’ਚ ਬਿਹਤਰੀਨ ਸਿੱਖਿਆ ਦੇਣਾ, ਮੁਫ਼ਤ ਅਤੇ ਵਧੀਆ ਸਿਹਤ ਸੇਵਾਵਾਂ, ਘਰ- ਘਰ ਮੁਫ਼ਤ ਅਤੇ ਨਿਰਵਿਘਨ ਬਿਜਲੀ, ਸਪਲਾਈ ਦੇਣ ਅਤੇ ਮਹਿਲਾਵਾਂ ਨੂੰ ਪ੍ਰਤੀ ਮਹੀਨਾ ਇੱਕ ਹਜ਼ਾਰ ਰੁਪਏ ਆਰਥਿਕ ਮਦਦ ਦੇਣ ਦੀਆਂ ਗੱਲਾਂ ਕਰ ਰਿਹਾ ਹੈ, ਮੁੱਖ ਮੰਤਰੀ ਚੰਨੀ ਕਦੇ ਉਸ ਦੇ ਸਾਦੇ ਪਹਿਰਾਵੇ ਅਤੇ ਕਦੇ ਉਸ ਦੇ ਰੰਗ ਉਤੇ ਘਟੀਆ ਅੰਦਾਜ਼ ’ਚ ਟਿੱਪਣੀਆਂ ਕਰ ਰਹੇ ਹਨ, ਇਹ ਮੰਦਭਾਗਾ ਹੈ।’’

ਰਾਘਵ ਚੱਢਾ ਨੇ ਕਿਹਾ ਕਿ ਕੇਜਰੀਵਾਲ ਦੇ ਕੱਪੜਿਆਂ ਅਤੇ ਰੰਗ ’ਤੇ ਟਿੱਪਣੀਆਂ ਕਰਨ ਦੀ ਬਜਾਏ ਮੁੱਖ ਮੰਤਰੀ ਚੰਨੀ ਨੂੰ ਪੰਜਾਬ ਦੇ ਤਰਸਯੋਗ ਅਤੇ ਮਾੜੇ ਹਲਾਤ ਕਿਉਂ ਨਹੀਂ ਨਜ਼ਰ ਆ ਰਹੇ?

ਰਾਘਵ ਚੱਢਾ ਅਨੁਸਾਰ, ‘‘ਕਾਂਗਰਸ ਨੇ 5 ਸਾਲ ਪੰਜਾਬ ਨੂੰ ਬਾਦਲਾਂ ਵਾਂਗ ਰੱਜ ਕੇ ਲੁੱਟਿਆ ਅਤੇ ਕੁੱਟਿਆ। ਝੂਠ ’ਤੇ ਝੂਠ ਬੋਲਿਆ। ਵਾਅਦੇ ਵਫ਼ਾ ਕਰਨ ਦੀ ਥਾਂ ਪੈਰ- ਪੈਰ ’ਤੇ ਧੋਖ਼ੇ ਕੀਤੇ। ਦੂਜੇ ਪਾਸੇ ਦਿਨ ਰਾਤ ਲੋਕਾਂ ਦੀ ਸੇਵਾ ਕਰਨ ਵਾਲੇ ਅਰਵਿੰਦ ਕੇਜਰੀਵਾਲ ਦਾ ਕੀ ਗੁਨਾਹ ਹੈ ਕਿ ਇੱਕ ਇਮਾਨਦਾਰ ਬੰਦੇ ਨੂੰ ਤੁਸੀਂ ਬਾਰੇ ਮਿਲ ਕੇ (ਚੰਨੀ, ਕਾਂਗਰਸ, ਕੈਪਟਨ, ਬਾਦਲ ਅਤੇ ਭਾਜਪਾ) ਰੋਜ਼ ਮੋਟੀਆਂ- ਮੋਟੀਆਂ ਗਾਲ਼ਾਂ ਕੱਢਦੇ ਹੋ। ‘‘ਰਾਘਵ ਚੱਢਾ ਨੇ ਕਿਹਾ ਕੇਜਰੀਵਾਲ ਪੰਜਾਬ ਦੇ ਲੋਕਾਂ ਦੇ ਦਿਲਾਂ ’ਚ ਵਸਦੇ ਹਨ, ਇਸ ਕਰਕੇ ਅਜਿਹੀ ਬਦਜ਼ੁਬਾਨੀ ਪੰਜਾਬ ਦੇ ਲੋਕਾਂ ਦਾ ਅਪਮਾਨ ਹੈ।’’