ਸੋਧੇ ਆਰਮਜ਼ ਐਕਟ 2019 ਮੁਤਾਬਕ ਅਸਲਾ ਲਾਇਸੰਸ ਧਾਰਕ 2 ਤੋਂ ਵੱਧ ਨਹੀਂ ਰੱਖ ਸਕਦਾ ਹਥਿਆਰ: ਜ਼ਿਲ੍ਹਾ ਮੈਜਿਸਟਰੇਟ  

BABITA KALER
8 ਅਪ੍ਰੈਲ 2022 ਤੋਂ 16 ਅਪ੍ਰੈਲ 2022 ਤੱਕ ਦੂਜੀ ਜਮਾਤ ਤੋਂ ਲੈ ਕੇ ਨੋਵੀਂ ਜਮਾਤ ਤੱਕ ਦਾਖਲਾ ਕਰਵਾਉਣ ਲਈ ਅਰਜੀਆਂ ਦੀ ਮੰਗ

Sorry, this news is not available in your requested language. Please see here.

ਫਾਜ਼ਿਲਕਾ, 9 ਮਾਰਚ 2022

ਜ਼ਿਲ੍ਹਾ ਮੈਜਿਸਟਰੇਟ  ਸ੍ਰੀਮਤੀ ਬਬੀਤਾ ਕਲੇਰ  ਨੇ ਦੱਸਿਆ ਕਿ ਨਵੇਂ ਸੋਧ ਆਰਮਜ਼ ਐਕਟ 2019 ਨੂੰ ਮੁੱਖ ਰੱਖਦੇ ਹੋਏ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੋਈ ਵੀ ਅਸਲਾ ਲਾਇਸੰਸ ਧਾਰਕ 2 ਤੋਂ ਵੱਧ ਹਥਿਆਰ ਨਹੀਂ ਰੱਖ ਸਕਦਾ।ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਲਾਇਸੰਸ ਧਾਰਕ 2 ਤੋਂ ਵੱਧ ਹਥਿਆਰ ਰੱਖਦਾ ਹੈ ਤਾਂ ਉਸਦਾ ਤੀਸਰਾ ਹਥਿਆਰ ਅਣਅਧਿਕਾਰਤ ਮੰਨਿਆ ਜਾਵੇਗਾ ਅਤੇ ਉਸ ਵਿਰੁੱਧ ਆਰਮ ਐਕਟ-2019 ਮੁਤਾਬਕ ਬਣਦੀ  ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

ਹੋਰ ਪੜ੍ਹੋ :- 10 ਮਾਰਚ ਨੂੰ ਵੋਟਾਂ ਦੀ ਗਿਣਤੀ ਦੇ ਸਬੰਧ ਵਿਚ ਗੱਡੀਆਂ/ਵਹੀਕਲਾਂ ਲਈ ਪਾਰਕਿੰਗ ਦੇ ਕੀਤੇ ਵਿਸੇਸ਼ ਪ੍ਰਬੰਧ

ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਹੋਣ ਦੇ ਬਾਵਜੂਦ ਵੀ ਫਾਜ਼ਿਲਕਾ ਜ਼ਿਲ੍ਹੇ ਵਿਚ ਅੱਜੇ ਤੱਕ ਕਈ ਅਸਲਾ ਲਾਇਸੰਸ ਧਾਰਕਾਂ ਵੱਲੋਂ ਆਪਣੇ ਲਾਇਸੰਸ `ਤੇ 2 ਤੋਂ ਜ਼ਿਆਦਾ ਹਥਿਆਰ ਰੱਖੇ ਹੋਏ ਹਨ। ਉਨ੍ਹਾਂ ਕਿਹਾ ਕਿ ਜਿੰਨ੍ਹਾਂ ਵੀ ਅਸਲਾ ਲਾਇਸੰਸ ਧਾਰਕਾਂ ਕੋਲ 2 ਤੋਂ ਵੱਧ ਹਥਿਆਰ ਹਨ, ਉਹ ਆਪਣੇ ਅਸਲਾ ਲਾਇਸੰਸ ਤੋਂ ਕੋਈ ਵੀ ਤੀਜਾ ਹਥਿਆਰ ਤੁਰੰਤ ਡਲੀਟ ਕਰਵਾਉਣ/ ਹਟਾਉਣ  ਲਈ ਆਪਣੇ ਨਜ਼ਦੀਕੀ ਸੇਵਾ ਕੇਂਦਰ ਵਿਖੇ ਅਪਲਾਈ ਕਰਨ।

ਉਨ੍ਹਾਂ ਕਿਹਾ ਕਿ ਜੇਕਰ ਕੋਈ ਅਸਲਾ ਲਾਇਸੰਸ ਧਾਰਕ ਆਪਣਾ ਤੀਸਰਾ ਵਾਧੂ ਹਥਿਆਰ ਆਪਣੇ ਅਸਲਾ ਲਾਇਸੰਸ ਤੋਂ ਡਲੀਟ ਨਹੀਂ ਕਰਵਾਉਂਦਾ ਤਾਂ ਉਸਦਾ ਇਹ ਹਥਿਆਰ ਨਜਾਇਜ ਮੰਨਿਆ ਜਾਵੇਗਾ ਅਤੇ ਉਸਦੇ ਖਿਲਾਫ ਆਰਮ ਐਕਟਰ 2019 ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ।