ਆਸਰਮ ਜੀਵਨਵਾਲ ਬੱਬਰੀ  ਗੁਰਦਾਸਪੁਰ ਵਿਖੇ ਆਸ਼ਰਿਤ ਬਜੁਰਗਾਂ ਦੀ ਸਿਹਤ ਦਾ ਜਾਇਜਾ ਵੀਡੀਓ ਕਾਨਫਰ਼ੰਸ ਰਾਹੀ ਲਿਆ ਗਿਆ ।

Mr. Prabhdeep Singh Sandhu Panel Advocate
ਆਸਰਮ ਜੀਵਨਵਾਲ ਬੱਬਰੀ ਗੁਰਦਾਸਪੁਰ ਵਿਖੇ ਆਸ਼ਰਿਤ ਬਜੁਰਗਾਂ ਦੀ ਸਿਹਤ ਦਾ ਜਾਇਜਾ ਵੀਡੀਓ ਕਾਨਫਰ਼ੰਸ ਰਾਹੀ ਲਿਆ ਗਿਆ ।

Sorry, this news is not available in your requested language. Please see here.

ਗੁਰਦਾਸਪੁਰ  25 ਜਨਵਰੀ 2022

ਮੈਡਮ ਨਵਦੀਪ ਕੌਰ ਗਿੱਲ, ਸਿਵਲ ਜੱਜ ( ਸੀਨੀਅਰ ਡਵੀਜਨ)/ ਸੀ. ਜੇ. ਐਮ –ਕਮ-ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ,ਗੁਰਦਾਸਪੁਰ ਵੱਲੋ ਬਿਰਧ ਆਸ਼ਰਮ ਗੁਰਦਾਸਪੁਰ ਦੇ ਬਜੁਰਗਾਂ ਨਾਲ ਵੀਡੀਓ ਕਾਨਫਰੰਸ ਕੀਤੀ ਗਈ ।

ਹੋਰ ਪੜ੍ਹੋ :-‘ਆਪ’ ਦੀ ਸਰਕਾਰ ‘ਚ ਮੈਰਿਟ ‘ਤੇ ਹੋਵੇਗੀ ਸਰਕਾਰੀ ਭਰਤੀ, ਜਾਰੀ ਹੋਇਆ ਕਰੇਗੀ ਵੇਟਿੰਗ ਲਿਸਟ: ਹਰਪਾਲ ਸਿੰਘ ਚੀਮਾ

ਇਸ ਮੀਟਿੰਗ ਦੌਰਾਨ ਮੈਡਮ ਨਵਦੀਪ ਕੌਰ ਗਿੱਲ ਨੇ ਬਜੁਰਗਾਂ ਦੀ ਸਿਹਤ ਦਾ ਜਾਇਜਾ ਲਿਆ ਅਤੇ ਕਰੋਨਾ ਤੋ ਬਚਾਅ ਲਈ ਸਰਕਾਰ ਵੱਲੋ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ ਲਈ ਵੀ ਕਿਹਾ ਗਿਆ । ਇਸ ਵੀਡੀਓ ਕਾਨਫਰੰਸ ਦੌਰਾਨ ਉਨ੍ਹਾਂ ਨਾਲ ਸ੍ਰੀ ਪ੍ਰਭਦੀਪ ਸਿੰਘ ਸੰਧੂ ਪੈਨਲ ਐਡਵੋਕੇਟ ਅਤੇ ਬਿਰਧ ਆਸਰਮ ਗੁਰਦਾਸਪੁਰ ਦੇ 19 ਬਜੁਰਗ ਸਾਮਲ ਸਨ ।

ਮੈਡਮ ਨਵਦੀਪ ਕੌਰ ਗਿੱਲ ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਦੁਆਰਾ ਬਜੁਰਗਾਂ ਨੂੰ ਮਿਲ ਜੁਲ ਕੇ ਅਤੇ ਪਿਆਰ ਨਾਲ ਰਹਿਣ ਲਈ ਪ੍ਰੇਰਿਤ ਕੀਤਾ ਗਿਆ । ਇਸ ਮੌਕੇ ਤੇ ਸਕੱਤਰ ਵੱਲੋ ਬਜੁਰਗਾਂ ਦੀਆਂ ਮੁਸਕਲਾਂ ਵੀ ਸੁਣੀਆਂ ਗਈਆ । ਇਸ ਮੌਕੇ ਤੇ ਬਿਰਧ ਆਸਰਮ ਦਾ ਸਾਰਾ ਸਟਾਫ ਵੀ ਮੌਜੂਦ ਸੀ।