ਮਹਿਲ ਕਲਾਂ ਵਿਖੇ ਦਿਵਿਆਂਗਜਨਾਂ ਲਈ ਲੱਗਿਆ ਅਸੈੱਸਮੈਂਟ ਕੈਂਪ

Sorry, this news is not available in your requested language. Please see here.

 ਮਹਿਲ ਕਲਾਂ, 2 ਨਵੰਬਰ :-

ਡਿਪਟੀ ਕਮਿਸ਼ਨਰ ਬਰਨਾਲਾ ਡਾ. ਹਰੀਸ਼ ਨਈਅਰ ਦੀ ਅਗਵਾਈ ਹੇਠ  ਦਿਵਿਆਂਗਜਨਾਂ ਨੂੰ ਨਕਲੀ ਅੰਗ/ਸਹਾਇਕ ਉਪਕਰਨ ਮੁਹੱਈਆ ਕਰਵਾਉਣ ਲਈ ਅਲਿਮਕੋ ਅਸੈੱਸਮੈਂਟ ਕੈਂਪ ਬੀਡੀਪੀਓ ਦਫ਼ਤਰ ਮਹਿਲ ਕਲਾਂ ਵਿਖੇ ਲਾਇਆ ਗਿਆ।
ਇਸ ਮੌਕੇ 57 ਦਿਵਿਆਂਗਜਨਾਂ ਦੀ ਅਸੈੱਸਮੈਂਟ ਕੀਤੀ ਗਈ ਤਾਂ ਜੋ ਉਨ੍ਹਾਂ ਨੂੰ ਸਹਾਇਕ ਉਪਕਰਨ ਨਕਲੀ ਅੰਗ ਮੁਹੱਈਆ ਕਰਵਾਏ ਜਾ ਸਕਣ। ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਡਾ. ਤੇਆਵਾਸਪ੍ਰੀਤ ਕੌਰ ਨੇ ਦੱਸਿਆ ਕਿ 3 ਨਵੰਬਰ ਨੂੰ ਦਫਤਰ ਨਗਰ ਕੌਂਸਲ ਬਰਨਾਲਾ, 4 ਨਵੰਬਰ ਨੂੰ ਬੀਡੀਪੀਓ ਦਫਤਰ ਸ਼ਹਿਣਾ ਵਿਖੇ ਬਲਾਕ ਪੱਧਰੀ ਕੈਂਪ ਲਾਏ ਜਾਣਗੇ। ਉਨ੍ਹਾਂ ਕਿਹਾ ਕਿ ਦਿਵਿਆਂਗਜਨ ਵਿਅਕਤੀ ਕੈਂਪਾਂ ਵਿੱਚ ਪੁੱਜ ਕੇ ਆਪਣੀ ਅਸੈੱਸਮੈਂਟ ਕਰਾਉਣ ਤਾਂ ਜੋ ਇਸ ਮਗਰੋਂ ਉਨ੍ਹਾਂ ਨੂੰ ਸਹਾਇਕ ਉਪਕਰਨ/ ਨਕਲੀ ਅੰਗ ਦਿੱਤੇ ਜਾ ਸਕਣ।

 

ਹੋਰ ਪੜੋ :-  ਪੰਜਾਬ ਸਰਕਾਰ ਵਿਦਿਆਰਥੀਆਂ ਦੀਆਂ ਵਿਗਿਆਨਕ ਰੁਚੀਆਂ ਨੂੰ ਹੁਲਾਰਾ ਦੇਣ ਲਈ ਯਤਨਸ਼ੀਲ: ਮੀਤ ਹੇਅਰ