ਸਹਾਇਕ ਕਮਿਸ਼ਨਰ ਫੂਡ ਵੱਲੋਂ ਖਾਣ ਪੀਣ ਦੀਆਂ ਵਸਤੂਆਂ ਵੇਚਣ ਵਾਲੇ ਦੁਕਾਨਦਾਰਾਂ ਨਾਲ ਮੀਟਿੰਗ  

Sorry, this news is not available in your requested language. Please see here.

ਗੁਰਦਾਸਪੁਰ,  12 ਅਗਸਤ :- ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਸਹਾਇਕ ਕਮਿਸ਼ਨਰ ਫੂਡ ਡਾ. ਜੀ ਐੱਸ ਪੰਨੂੰ ਵਲੋਂ ਖਾਣ ਪੀਣ ਦੀਆਂ ਵਸਤੂਆਂ ਵੇਚਣ ਵਾਲੇ ਦੁਕਾਨਦਾਰਾਂ ਨੂੰ ਟ੍ਰੇਨਿੰਗ ਦੇਣ ਵਾਲੇ ਪਾਰਟਨਰ ਸਾਦਿਕ ਮਸੀਹ ਮੈਡੀਕਲ ਸੋਸ਼ਲ ਸਰਵਿਸਿਜ਼ ਸੁਸਾਇਟੀ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ .।
ਇਸ ਦੌਰਾਨ ਡਾ ਪੰਨੂੰ ਨੇ ਦੱਸਿਆ ਕਿ ਫੂਡ ਸੇਫਟੀ ਅਤੇ ਸਟੈਂਡਰਡ ਐਕਟ 2006 ਦੀਆਂ ਵਿਵਸਥਾਵਾਂ ਦੇ ਸਬੰਧ ਵਿੱਚ ਸੁਰੱਖਿਆ ਗੁਣਵੰਤਾ ਮਾਪਦੰਡ ਵਿਅਕਤੀਗਤ ਸਵੱਛਤਾ ਸਫਾਈ ਦੇ ਸਬੰਧ ਵਿੱਚ ਸਰਕਾਰ ਨੇ ਉਚਿਤ ਜਾਗਰੂਕਤਾ ਲਈ ਸਿਖਲਾਈ ਦੇਣ ਦਾ ਫੈਸਲਾ ਕੀਤਾ ਹੈ। ਦੁਕਾਨਦਾਰਾਂ ਦੇ ਘੱਟੋ ਘੱਟ ਇਕ ਨੁਮਾਇੰਦੇ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ ਜੋ ਕਿ ਇਹ ਅਦਾਰੇ ਫੂਡ ਸੇਫਟੀ ਅਤੇ ਸਟੈਂਡਰਡ ਐਕਟ ਅਤੇ ਇਸ ਅਧੀਨ ਬਣੇ ਰੂਲਾਂ ਅਤੇ ਰੈਗੂਲੇਸ਼ਨਾਂ ਤੋਂ ਪੂਰੀ ਤਰ੍ਹਾਂ ਜਾਣੂ ਹੋ ਸਕਣ ਅਤੇ ਖਾਦ ਪਦਾਰਥਾਂ ਨੂੰ ਤਿਆਰ ਕਰਨ ਤੇ ਲੈ ਕੇ ਵੇਚਣ ਤੱਕ ਦੀ ਪ੍ਰਕਿਰਿਆ ਵਿੱਚ ਨਿੱਜੀ ਸਫਾਈ ਅਦਾਰੇ ਵਿੱਚ ਕੰਮ ਕਰਨ ਵਾਲੀਆਂ ਥਾਵਾਂ ਦੀ ਸਾਫ ਸਫਾਈ ਅਤੇ ਖਾਧ ਪਦਾਰਥਾਂ ਦੇ ਮਿਆਰ ਅਤੇ ਗੁਣਵੰਤਾ ਨੂੰ ਕਾਇਮ ਰੱਖਣ ਲਈ ਜਾਗਰੂਕ ਅਤੇ ਸਮਰੱਥ ਹੋ ਸਕਣ ।
ਉਨ੍ਹਾਂ ਅੱਗੇ ਜ਼ਿਲ੍ਹਾ ਗੁਰਦਾਸਪੁਰ ਵਿਖੇ ਟ੍ਰੇਨਿੰਗ ਦੇਣ ਲਈ ਕਮਿਸ਼ਨਰ ਫੂਡ ਅਤੇ ਡਰੱਗ ਐਡਮਨਿਸਟ੍ਰੇਸ਼ਨ ਪੰਜਾਬ ਵੱਲੋਂ ਐਫ ਐਸ ਐਸ ਏ ਆਈ ਇੰਨਪੈਨਲਡ ਜਾਂ ਸਾਦਿਕ ਮਸੀਹ ਮੈਡੀਕਲ ਸੋਸ਼ਲ ਸਰਵਿਸਿਜ਼ ਸੁਸਾਇਟੀ ਦਿੱਲੀ ਨੂੰ ਟਰਨਿੰਗ ਪਾਰਟਨਰ ਵਜੋਂ ਟਰੇਨਿੰਗ ਦੇਣ ਲਈ ਏਰੀਆ ਦਿੱਤਾ ਗਿਆ ਹੈ। ਡਾ ਪੰਨੂੰ ਨੇ ਦੱਸਿਆ ਕਿ ਕਮਿਸ਼ਨਰ ਐਂਡ ਐਫ ਡੀ ਏ ਵੱਲੋਂ ਐਫ ਐਸ ਐਸ ਏ ਆਈ  ਦੀਆਂ ਸ਼ਰਤਾਂ ਅਨੁਸਾਰ ਟ੍ਰੇਨਿੰਗ ਕਰਵਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਹ ਟ੍ਰੇਨਿੰਗ ਪਾਰਟਨਰ ਪ੍ਰਤੀ ਫੂਡ ਬਿਜਨਸ ਆਪ੍ਰੇਟਰ ਪਾਸੋਂ 450+ਜੀ ਐਸ ਟੀ ਅਤੇ ਪ੍ਰਤੀ ਸਟ੍ਰੀਟ ਫੂਡ ਵੰਬਰ ਤੇ 250+ ਜੀ ਐਸ ਟੀ ਵਸੂਲ ਕਰਕੇ ਟਰੇਨਿੰਗ  ਦੇਣਗੇ ਅਤੇ ਇਸ ਦੇ ਨਾਲ ਹੀ ਇਕ ਐਪਰਨ ਅਤੇ ਇਕ ਟੋਪੀ ਮੁਹੱਈਆ ਕਰਵਾਉਣਗੇ ਅਤੇ ਟ੍ਰੇਨਿੰਗ ਮੁਕੰਮਲ ਹੋਣ ਉਪਰੰਤ ਐਫ ਐਸ ਐਸ ਏ ਆਈ ਵੱਲੋਂ ਪ੍ਰਵਾਨਿਤ ਸਰਟੀਫਿਕੇਟ ਵੀ ਦਿੱਤਾ ਜਾਵੇਗਾ ।
ਡਾ. ਪੰਨੂੰ ਨੇ ਕਿਹਾ ਕਿ ਇਸ ਸਬੰਧੀ ਸਹਾਇਕ ਕਮਿਸ਼ਨਰ ਫੂਡ ਅਤੇ ਫੂਡ ਸੇਫਟੀ ਅਫਸਰ ਫੂਡ ਬਿਜਨਸ ਆਪੋਟਰਾਂ ਦੀਆਂ ਵੱਖ ਵੱਖ ਜਥੇਬੰਦੀਆਂ ਨਾਲ ਮੀਟਿੰਗ ਕਰਨਗੇ ਅਤੇ ਇਹ ਯਕੀਨੀ ਬਣਾਇਆ ਜਾਵੇਗਾ।  ਗੁਰਦਾਸਪੁਰ ਜ਼ਿਲ੍ਹੇ ਦੇ ਵੱਧ ਤੋਂ ਵੱਧ ਫੂਡ ਬਿਜ਼ਨੈੱਸ ਆਪਰੇਟਰ ਇਸ ਟ੍ਰੇਨਿੰਗ ਪ੍ਰੋਗਰਾਮ ਦਾ ਲਾਭ ਉਠਾ ਸਕਣ ਤਾਂ ਜੋ  ਫੂਡ ਸੇਫਟੀ ਐਕਟ ਦੇ ਸੈਕਸ਼ਨ 16(3) (ਐਚ ) ਅਧੀਨ ਲਾਜ਼ਮੀ ਹੈ।
ਡਾ. ਪੰਨੂ ਨੇ ਦੱਸਿਆ ਕਿ ਇਸ ਸਬੰਧੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਰਹਿਨੁਮਾਈ ਹੇਠ ਇਸ ਜ਼ਿਲ੍ਹੇ ਵਿੱਚ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਫੂਡ ਸੇਫਟੀ ਵਿਭਾਗ ਵੱਲੋਂ ਜ਼ਿਲ੍ਹਾ ਪੱਧਰ ਤੇ ਅਤੇ ਸਬ ਡਿਵੀਜ਼ਨਲ ਪੱਧਰ ਤੇ ਮੀਟਿੰਗਾਂ ਕਰ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਤਾ ਜੋ ਮੁਹਿੰਮ ਪੂਰੀ ਤਰ੍ਹਾਂ ਕਾਮਯਾਬ ਹੋ ਸਕੇ। ਇਸ ਮੀਟਿੰਗ ਵਿਚ ਫੂਡ ਸੇਫਟੀ ਅਫਸਰ ਸ੍ਰੀ ਮਨੀਸ਼ ਸੋਢੀ  ਸ੍ਰੀਮਤੀ ਰੇਖਾ ਸ਼ਰਮਾ ਅਤੇ ਟ੍ਰੇਨਿੰਗ ਸਾਦਿਕ ਮਸੀਹ ਸਹਾਇਕ ਸੋਸਾਇਟੀ ਦੇ ਨੁਮਾਇੰਦੇ ਅਤੇ ਮਾਸ ਮੀਡੀਆ ਅਫ਼ਸਰ ਸ੍ਰੀਮਤੀ ਗੁਰਿੰਦਰ ਕੌਰ ਮੌਜੂਦ ਸਨ।

 

ਹੋਰ ਪੜ੍ਹੋ :-  ਆਪ ਸਾਂਸਦ ਰਾਘਵ ਚੱਢਾ ਨੇ ਸੰਸਦ ਦੇ ਮਾਨਸੂਨ ਸੈਸ਼ਨ ਦਾ ਆਪਣਾ ਰਿਪੋਰਟ ਕਾਰਡ ਜਨਤਾ ਅੱਗੇ ਕੀਤਾ ਪੇਸ਼