ਵਿਸ਼ਵ ਤਪਦਿਕ ਦਿਵਸ ਸਬੰਧੀ ਜਾਗਰੂਕਤਾ ਗਤਵਿਧੀਆਂ ਕਰਵਾਈਆਂ ਗਈਆਂ

Sorry, this news is not available in your requested language. Please see here.

— ਟੀ.ਬੀ. ਦੇ ਮਰੀਜ਼ਾਂ ਨੂੰ ਨਿਊਟਰੀਸ਼ਨ ਕਿੱਟਾਂ ਵੰਡੀਆਂ


ਬਰਨਾਲਾ, 24 ਮਾਰਚ  :- 

ਜ਼ਿਲ੍ਹੇ ਦੀਆ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਵਿਸ਼ਵ ਟੀ.ਬੀ. (ਤਪਦਿਕ) ਦਿਵਸ ਸਬੰਧੀ ਜਾਗਰੂਕਤਾ ਗਤਵਿਧੀਆਂ ਕਰਵਾਈਆਂ ਗਈਆਂ ।

ਇਸ ਦੌਰਾਨ ਸਿਵਲ ਹਸਪਤਾਲ ਬਰਨਾਲਾ ਦੇ ਪਾਰਕ ਵਿੱਚ ਇਕ ਆਊਟਡੋਰ ਸੈਮੀਨਾਰ ਦੌਰਾਨ ਆਈ.ਓ.ਐਲ., ਟਰਾਇਡੈਂਟ ਅਤੇ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਦੇ ਸਹਿਯੋਗ ਨਾਲ ਤਪਦਿਕ ਤੋਂ ਪੀੜਤ ਮਰੀਜ਼ਾਂ ਨੂੰ ਡਾ ਜਸਬੀਰ ਸਿੰਘ ਔਲ਼ਖ ਸਿਵਲ ਸਰਜਨ ਬਰਨਾਲਾ ਅਤੇ ਡਾ ਤਪਿੰਦਰਜੋਤ ਕੌਸ਼ਲ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਬਰਨਾਲਾ ਵੱਲੋ ਨਿਊਟਰੀਸ਼ਨ ਕਿੱਟਾਂ ਵੰਡੀਆਂ ਗਈਆਂ। ਇਨ੍ਹਾਂ ਕਿੱਟਾਂ ਵਿੱਚ ਆਟਾ, ਦਾਲਾਂ, ਚੀਨੀ, ਚਾਵਲ ਅਤੇ ਖਾਣ ਵਾਲਾ ਤੇਲ ਸ਼ਾਮਲ ਹੈ ।

ਡਾ ਔਲ਼ਖ ਨੇ ਦੱਸਿਆ ਕਿ ਤਪਦਿਕ (ਟੀ.ਬੀ.) ਇਕ ਛੂਤ ਦੀ ਬਿਮਾਰੀ ਹੈ ਜੋ। ਤਪਦਿਕ ਇੱਕ ਅਜਿਹੀ ਬਿਮਾਰੀ ਹੈ ਜਿਸਦਾ ਇਲਾਜ ਕੀਤਾ ਜਾ ਸਕਦਾ ਹੈ ਅਤੇ ਇਸ ਤੋਂ ਬਚਿਆ ਜਾ ਸਕਦਾ ਹੈ। ਡਾ ਜੋਤੀ ਕੌਸ਼ਲ ਨੇ ਦੱਸਿਆ ਕਿ ਹਵਾ ਰਾਹੀਂ, ਤਪਦਿਕ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਫੈਲਦਾ ਹੈ। ਜਦੋਂ ਤਪਦਿਕ ਵਾਲੇ ਵਿਅਕਤੀ ਖੰਘਦੇ ਹਨ, ਛਿੱਕਦੇ ਹਨ ਤਾਂ ਬੈਕਟੀਰੀਆ ਹਵਾ ਵਿੱਚ ਛੱਡੇ ਜਾਂਦੇ ਹਨ। ਇੱਕ ਵਿਅਕਤੀ ਬਿਮਾਰ ਹੋ ਜਾਂਦਾ ਹੈ ਇਸ ਲਈ ਜਾਗਰੁਕ ਰਹਿ ਕੇ ਇਸ ਤੋਂ ਬਚਾਓ ਕਰਨਾ ਚਾਹੀਦਾ ਹੈ ਪਰ ਫਿਰ ਵੀ ਜੇ ਇਹ ਬਿਮਾਰੀ ਲੱਗਦੀ ਏ ਤਾਂ ਸਹੀ ਸਮੇਂ ਤੇ ਸਹੀ ਇਲਾਜ ਨਾਲ ਇਸ ਤੋ ਨਿਜਾਤ ਪਾਈ ਜਾ ਸਕਦੀ ਹੈ।

ਇਸ ਮੌਕੇ ਕੁਲਦੀਪ ਸਿੰਘ ਮਾਨ ਜ਼ਿਲ੍ਹਾ  ਮਾਸ ਮੀਡੀਆ ਅਫਸਰ ਅਤੇ ਹਰਜੀਤ ਸਿੰਘ ਜ਼ਿਲ੍ਹਾ ਸੀ.ਸੀ.ਕੋਆਰਡੀਨੇਟਰ ਵੱਲੋ ਟੀ.ਬੀ. ਦੇ ਲੱਛਣਾਂ ਤੇ ਇਸ ਤੋਂ ਬਚਾਅ ਸੰਬੰਧੀ ਖ਼ੁਦ ਜਾਗਰੂਕ ਹੋਣ ਤੇ ਹੋਰਨਾਂ ਜਾਗਰੁਕ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਰੈਡ ਕਰਾਸ ਵੱਲੋ ਆਸ਼ੀਸ਼, ਜੋਤੀ ਸ਼ਰਮਾ, ਰਾਕੇਸ਼ ਕੁਮਾਰ, ਲਖਵੰਤ ਸਿੰਘ ਅਤੇ ਹੋਰ ਲੋਕ ਹਾਜ਼ਰ ਸਨ।

 

ਹੋਰ ਪੜ੍ਹੋ :- ਨਹਿਰੂ ਯੁਵਾ ਕੇਂਦਰ ਬਰਨਾਲਾ ਵਲ਼ੋਂ ਸ਼੍ਰਮਦਾਨ ਸਿ਼ਵਿਰ ਲਾਇਆ ਗਿਆ