ਤਲਵੰਡੀ ਭਾਈ ਵਿਖੇ ਜਾਗਰੂਕਤਾ ਕੈਂਪ ਦਾ ਆਯੋਜਨ

ਤਲਵੰਡੀ ਭਾਈ ਵਿਖੇ ਜਾਗਰੂਕਤਾ ਕੈਂਪ ਦਾ ਆਯੋਜਨ
ਤਲਵੰਡੀ ਭਾਈ ਵਿਖੇ ਜਾਗਰੂਕਤਾ ਕੈਂਪ ਦਾ ਆਯੋਜਨ

Sorry, this news is not available in your requested language. Please see here.

ਫਿਰੋਜ਼ਪੁਰ 25 ਮਾਰਚ 2022

ਡਾ: ਰਜਿੰਦਰ ਅਰੌੜਾ ਸਿਵਲ ਸਰਜਨ ਫਿਰੋਜ਼ਪਰ ਅਤੇ ਡਾ: ਅਮਿਤ ਜੋਸ਼ੀ ਡੈਜੀਗਨੇਟਿਡ ਅਫਸਰ (ਫੂਡ ਸੇਫਟੀ)  ਦੇ ਦਿਸ਼ਾ ਨਿਰਦੇਸ਼ਾ ਅਧੀਨ ਸ਼੍ਰੀ ਹਰਵਿੰਦਰ ਸਿੰਘ ਫੂਡ ਸੇਫਟੀ ਅਫਸਰ ਵੱਲੋਂ ਤਲਵੰਡੀ ਭਾਈ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ। ਜਿਸ ਦੇ ਤਹਿਤ ਫੂਡ ਬਿਜ਼ਨਿਸ ਅਪਰੇਟਰਾਂ ਨੂੰ ਕੰਮ ਸ਼ੁਰੂ ਕਰਨ ਤੇ ਰਜਿਸਟੇ੍ਰਸ਼ਨ ਅਤੇ ਲਾਇੰਸੈਂਸ ਬਣਾਉਣ ਬਾਰੇ ਦੱਸਿਆ ਗਿਆ।

ਹੋਰ ਪੜ੍ਹੋ :-ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵਲੋਂ ਸਰਕਾਰੀ ਕਾਲਜ ਦੇ ਵਿਦਿਆਰਥੀਆਂ ਨੂੰ ਦਿੱਤੀ ਗਈ ਕਰੀਅਰ ਗਾਈਡੈਂਸ

ਇਸ ਮੌੌਕੇ ਤੇ ਕਰਿਆਨਾ ਦੁਕਾਨਦਾਰ, ਹਲਵਾਈ ਅਤੇ ਦੁੱਧ ਨਾਲ ਸਬੰਧਤ ਕਾਰੋੋਬਾਰੀਆਂ ਨਾਲ ਮੀਟਿੰਗ ਕੀਤੀ ਗਈ। ਫੂਡ ਸੇਫਟੀ ਅਫਸਰ ਨੇ ਦੱਸਿਆ ਕਿ ਜਿਲ੍ਹਾ ਫਿਰੋੋਜ਼ਪੁਰ ਨਾਲ ਸਬੰਧਤ ਕੋਈ ਵੀ ਦੁਕਾਨਦਾਰ ਜਿਸ ਕੋਲ ਫੂਡ ਰਜਿਸਟੇ੍ਰਸ਼ਨ ਜਾਂ ਲਾਇਸੈਂਸ ਨਹੀਂ ਹੈ ਤਾਂ ਉਹ ਐਫ.ਐਸ.ਐਸ.ਏ.ਆਈ. ਦੀ ਵੈਬਸਾਇਟ ਤੇ ਜਾ ਕੇ ਆਪਣੀ ਰਜਿਸਟੇ੍ਰਸ਼ਨ ਜਾਂ ਲਾਇਸੈਂਸ ਅਪਲਾਈ ਕਰ ਸਕਦਾ ਹੈ। ਇਸ ਮੌਕੇ ਫੂਡ ਸੇਫਟੀ ਅਫਸਰ ਵੱਲੋ ਸਾਫ-ਸਫਾਈ ਵੱਲ ਖਾਸ ਧਿਆਨ ਦੇਣ ਦੀ ਹਦਾਇਤ ਕੀਤੀ ਅਤੇ ਦੁਕਾਨਦਾਰਾ ਨੂੰ ਫੂਡ ਸੇਫਟੀ ਸਟੈਡਰਡ ਐਕਟ 2006 ਦੇ ਤਹਿਤ ਬਿੱਲ ਬੁੱਕ ਤੇ ਲਾਇੰਸਸ/ ਰਜਿਸਟ੍ਰੇਸ਼ਨ ਨੰਬਰ ਜ਼ਰੂਰ ਲਿਖਿਆ ਜਾਵੇ ਅਤੇ ਸਲਾਨਾ ਰਿਟਰਨ ਫੂਡ ਸੇਫਟੀ ਲਾਇੰਸਸ/ ਰਜਿਸਟ੍ਰੇਸ਼ਨ ਤੇ ਅੱਪਲੋਡ ਕੀਤੀ ਜਾਵੇ ਵਧੇਰੇ ਜਾਣਕਾਰੀ ਲਈ (ਮਮਮ।ਰਿਤਫਰਤ।ਤਿਤ਼ਜ।ਪਰਡ।ਜਅ) ਤੇ ਚੈੱਕ ਕੀਤਾ ਜਾਵੇ।

ਉਨ੍ਹਾਂ ਵੱਲੋੋ ਦੁੱਧ ਦੇ ਕਾਰੋਬਾਰੀਆਂ ਨੂੰ ਸਖ਼ਤ ਹਦਾਇਤ ਕੀਤੀ ਗਈ ਕਿ ਮਿਲਾਵਟੀ ਅਤੇ ਨਕਲੀ ਦੁੱਧ ਦਾ ਧੰਦਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜੇਕਰ ਕੋੋਈ ਇਸ ਤਰ੍ਹਾਂ ਧੰਦਾ ਕਰਦਾ ਫੜਿਆ ਗਿਆ ਤਾਂ ਉਸ ਖਿਲਾਫ ਫੂਡ ਸੇਫਟੀ ਸਟੈਡਰਡ ਐਕਟ 2006 ਦੇ ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਮੌੌਕੇ ਫੂਡ ਸੇਫਟੀ ਅਫਸਰ ਵੱਲੋੋਂ ਆਮ ਜਨਤਾ ਨੂੰ ਅਪੀਲ ਕੀਤੀ ਗਈ ਕਿ ਜੇਕਰ ਕੋਈ ਵੀ ਵਿਅਕਤੀ ਖਾਦ ਪਦਾਰਥਾਂ ਵਿੱਚ ਮਿਲਾਵਟ ਕਰਦਾ ਹੈ ਤਾਂ ਉਸ ਦੀ ਜਾਣਕਾਰੀ ਸਿਹਤ ਵਿਭਾਗ ਦਿੱਤੀ ਜਾਵੇ ਅਤੇ ਜਾਣਕਾਰੀ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ।