ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਸਬੰਧੀ ਫੋਟੋਗ੍ਰਾਫਰੀ ਮੁਕਾਬਲਾ ਸ਼ੁਰੂ  – ਡਿਪਟੀ ਕਮਿਸ਼ਨਰ

Photography
ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਸਬੰਧੀ ਫੋਟੋਗ੍ਰਾਫਰੀ ਮੁਕਾਬਲਾ ਸ਼ੁਰੂ  - ਡਿਪਟੀ ਕਮਿਸ਼ਨਰ

Sorry, this news is not available in your requested language. Please see here.

13 ਅਗਸਤ ਤੱਕ ਆਪਣੀਆਂ ਐਂਟਰੀਆਂ ਭੇਜੀਆਂ ਜਾ ਸਕਦੀਆਂ ਹਨ

ਅੰਮ੍ਰਿਤਸਰ 5 ਅਗਸਤ 2022

ਜਿਲ੍ਹਾ ਪ੍ਰਸ਼ਾਸਨ ਵਲੋਂ ਇਕ ਨਿਵੇਕਲੀ ਪਹਿਲ ਕਰਦੇ ਹੋਏ 75ਵੇਂ ਆਜ਼ਾਦੀ ਦਿਵਸ ਤੇ ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਨੂੰ ਸਮਰਪਿਤ ਇਕ ਫੋਟੋਗ੍ਰਾਫੀ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਇਸ ਸਬੰਧ ਵਿੱਚ ਜਿਲ੍ਹਾ ਵਾਸੀ 13 ਅਗਸਤ ਤੱਕ ਆਪਣੀਆਂ ਐਂਟਰੀਆਂ ਲਿੰਕ  https://forms.gle/VhMJ1wXAMy9NsANK9   ਤੇ ਭੇਜ ਸਕਦੇ ਹਨ।

ਹੋਰ ਪੜ੍ਹੋ :-ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਵਿਖੇ ਕੱਢਿਆ ਤਿਰੰਗਾ ਮਾਰਚ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਨੇ ਦੱਸਿਆ ਕਿ ਇਸ ਵਿੱਚ ਹਿੱਸਾ ਲੈਣ ਵਾਲੇ ਪ੍ਰਤੀਭਾਗੀ ਆਪਣੀਆਂ ਫੋਟੋਆਂ ਇੰਟਾਗ੍ਰਾਮ ਪੇਜ ਤੇ ਵੀ hashtag #akamatamritsar, #AzadiKaAmritMahotsav ਅਤੇ tag @dc_amritsar ਕਰ ਸਕਦੇ ਹਨ। ਉਨਾਂ ਦੱਸਿਆ ਕਿ ਸਾਰੀਆਂ ਫੋਟੋਆਂ ਜਿਨਾਂ ਦੀ ਪਿਕਸਲ ਰੇਂਜ 1920 x 1080 ਫੁੱਲ ਐਚ.ਡੀ. ਰੈਜ਼ੂਲੇਸ਼ਨ ਹੋਣੀ ਚਾਹੀਦੀ ਹੈ ਅਤੇ ਹਰੇਕ ਪ੍ਰਤੀਭਾਗੀ ਆਪਣੀਆਂ ਤਿੰਨ ਐਂਟਰੀਆਂ ਦਰਜ਼ ਕਰਾ ਸਕਦਾ ਹੈ। ਉਨਾਂ ਦੱਸਿਆ ਕਿ ਚੁਣੀਆਂ ਗਈਆਂ ਐਂਟਰੀਆਂ ਦੇ ਪ੍ਰਤੀਭਾਗੀਆਂ ਨੂੰ ਜਿਲ੍ਹਾ ਪ੍ਰਸ਼ਾਸਨ ਵਲੋਂ ਡਿਜੀਟਲ ਸਰਟੀਫਿਕੇਟ ਵੀ ਮੁਹੱਈਆ ਕਰਵਾਇਆ ਜਾਵੇਗਾ। ਸ੍ਰੀ ਸੂਦਨ ਨੇ ਦੱਸਿਆ ਕਿ ਇਸ ਸਬੰਧੀ ਫਾਰਮ ਭਰਨ ਲਈ ਨੱਥੀ ਦਸਤਾਵੇਜ ਰਾਹੀਂ ਕਿਊਆਰ ਕੋਡ ਸਕੈਨ ਕਰਕੇ ਆਪਣਾ ਫਾਰਮ ਵੀ ਭਰਿਆ ਜਾ ਸਕਦਾ ਹੈ।