10 ਨਵੰਬਰ ਤੋਂ 13 ਨਵੰਬਰ ਤੱਕ ਬੀ:ਐਲ:ਓ ਘਰ ਘਰ ਜਾ ਕੇ ਵੋਟਰਾਂ ਦੀ ਕਰਨਗੇ ਪੜਤਾਲ-ਡਿਪਟੀ ਕਮਿਸ਼ਨਰ

GURPREET SINGH KHAIRA
ਚੋਣ ਕਮਿਸ਼ਨ ਵੱਲੋਂ 10 ਫਰਵਰੀ 07 ਮਾਰਚ ਤੱਕ ਐਗਜ਼ਿਟ ਪੋਲ ’ਤੇ ਪਾਬੰਦੀ- ਜ਼ਿਲ੍ਹਾ ਚੋਣ ਅਫ਼ਸਰ

Sorry, this news is not available in your requested language. Please see here.

ਅੰਮ੍ਰਿਤਸਰ, 8 ਨਵੰਬਰ 2021

ਜਿਲ੍ਹਾ ਪ੍ਰਸਾਸ਼ਨ ਵੱਲੋਂ 6 ਨਵੰਬਰ ਅਤੇ 7 ਨਵੰਬਰ 2021 ਨੂੰ ਸਪੈਸ਼ਨ ਕੰਪੇਨ ਚਲਾ ਕੇ ਬੀ:ਐਲ:ਓਜ ਦੁਆਰਾ ਪੋਲਿਗ ਸਟੇਸ਼ਨਾਂ ਤੇ ਬੈਠ ਕੇ ਦਾਅਵੇ ਤੇ ਇਤਰਾਜ ਪ੍ਰਾਪਤ ਕੀਤੇ ਗਏ ਸਨ ਅਤੇ ਜਿਲ੍ਹਾ ਪ੍ਰਸਾਸ਼ਨ ਵੱਲੋਂ ਘੱਟੋ ਘੱਟ 60 ਹਜ਼ਾਰ ਨੌਜਵਾਨ ਵਰਗ ਦੀ ਰਜਿਸਟਰੇਸ਼ਨ ਦਾ ਟਾਰਗੇਟ ਮਿਥਿਆ ਗਿਆ ਹੈ।

ਹੋਰ ਪੜ੍ਹੋ :-ਵਨ ਟਾਈਮ ਸੈਟਲਮੈਂਟ ਸਕੀਮ ਅਧੀਨ ਪ੍ਰਾਪਰਟੀ ਟੈਕਸ ਦੀ ਬਕਾਇਆ ਰਕਮ ਅਦਾ ਕਰਨ ਦਾ ਸੁਨਿਹਰੀ ਮੋਕਾ

ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ੍ਰ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਮਿਥੇ ਟੀਚੇ ਨੂੰ ਪੂਰਾ ਕਰਨ ਲਈ 10 ਨਵੰਬਰ ਤੋਂ 13 ਨਵੰਬਰ 2021 ਤੱਕ ਸਾਰੇ ਸੈਕਟਰ ਅਫਸਰ ਅਤੇ ਬੀ:ਐਲ:ਓਜ ਨੂੰ ਹਦਾਇਤ ਕੀਤੀ ਗਈ ਕਿ ਉਹ ਘਰ ਘਰ ਜਾ ਵੋਟਰਾਂ ਦੀ ਪੜਤਾਲ ਕਰਨ ਅਤੇ ਦਾਅਵੇ ਤੇ ਇਤਰਾਜ ਵੀ ਪ੍ਰਾਪਤ ਕੀਤੇ ਜਾਣ। ਉਨ੍ਹਾਂ ਦੱਸਿਆ ਕਿ 20 ਨਵੰਬਰ ਅਤੇ 21 ਨਵੰਬਰ ਵਾਲੇ ਦਿਨ ਵੋਟਰ ਰਜਿਸਟਰੇਸ਼ਨ ਲਈ ਸਪੈਸ਼ਲ ਕੈਂਪ ਲਗਾਏ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਸਾਰੇ ਬੀ:ਐਲ:ਓਜ਼ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮਿਲ ਕੇ ਇਸ ਪ੍ਰੋਗਰਾਮ ਤੋਂ ਜਾਣੂੰ ਕਰਵਾਇਆ ਜਾਵੇ ਅਤੇ ਬੂਥ ਲੈਵਲ ਤੇ ਵੱਧ ਤੋਂ ਵੱਧ ਸਵੀਪ ਗਤੀਵਿਧੀਆਂ ਕੀਤੀਆਂ ਜਾਣ। ਸ੍ਰ ਖਹਿਰਾ ਨੇ ਦੱਸਿਆ ਕਿ ਘਰ ਘਰ ਦੀ ਪੜਤਾਲ ਉਪਰੰਤ ਹਰੇਕ ਬੀ:ਐਲ:ਓ ਅਤੇ ਸੈਕਟਰ ਅਫਸਰ ਪਾਸੋਂ ਸਰਟੀਫਿਕੇਟ ਪ੍ਰਾਪਤ ਕੀਤਾ ਜਾਵੇਗਾ ਕਿ ਉਨ੍ਹਾਂ ਨੇ ਆਪਣੇ ਹਲਕੇ ਅੰਦਰ 100 ਫੀਸਦੀ ਕੰਮ ਮੁਕੰਮਲ ਕੀਤਾ ਹੈ ਅਤੇ ਇਸ ਤੋਂ ਇਲਾਵਾ ਮੇਰੇ ਪੋÇਲੰਗ ਏਰੀਆ ਵਿੱਚ ਰਹਿੰਦੇ ਸਮੂਹ ਟਰਾਂਸਜੈਂਡਰਪੀ:ਡਬਲਿਯੂ:ਡੀਜ਼ ਅਤੇ ਐਨ:ਆਰ:ਆਈਜ ਨੂੰ ਬਤੌਰ ਵੋਟਰ ਰਜਿਸਟਰ ਕੀਤਾ ਜਾ ਚੁੱਕਾ  ਹੈ।

ਫਾਇਲ ਫੋਟੋ ਡਿਪਟੀ ਕਮਿਸ਼ਨਰ ਸ੍ਰ ਗੁਰਪ੍ਰੀਤ ਸਿੰਘ ਖਹਿਰਾ।