ਬਾਬਾ ਵਡਭਾਗ ਸਿੰਘ ਜੀ ਦੇ ਮੇਲੇ ਸਬੰਧੀ ਭਾਰੀ ਵਾਹਨ ਨੂੰ ਅੰਤਰਰਾਜੀ ਬੈਰੀਅਰ ਊਨਾ (ਹਿਮਾਚਲ ਪ੍ਰਦੇਸ਼) ਤੋਂ ਅੱਗੇ ਆਉਣ ਦੀ ਆਗਿਆ ਨਹੀਂ ਹੋਵੇਗੀ

RAGHAV SHARMA
ਬਾਬਾ ਵਡਭਾਗ ਸਿੰਘ ਜੀ ਦੇ ਮੇਲੇ ਸਬੰਧੀ ਭਾਰੀ ਵਾਹਨ ਨੂੰ ਅੰਤਰਰਾਜੀ ਬੈਰੀਅਰ ਊਨਾ (ਹਿਮਾਚਲ ਪ੍ਰਦੇਸ਼) ਤੋਂ ਅੱਗੇ ਆਉਣ ਦੀ ਆਗਿਆ ਨਹੀਂ ਹੋਵੇਗੀ

Sorry, this news is not available in your requested language. Please see here.

ਊਨਾ, 4 ਮਾਰਚ 2022

ਮੈਡੀ (Mairi) ਸਬ ਡਵੀਜ਼ਨ ਅੰਬ, ਜ਼ਿਲ੍ਹਾ ਊਨਾ, ਹਿਮਾਚਲ ਪ੍ਰਦੇਸ਼ ਸਥਿਤ ਬਾਬਾ ਵਡਭਾਗ ਸਿੰਘ ਜੀ ਹੋਲੀ ਮੇਲੇ ਦੇ ਲਈ ਭਾਰੀ ਵਾਹਨਾਂ ਸ਼ਰਧਾਲੂਆਂ ਦੇ ਹਿਮਾਚਲ ਪ੍ਰਦੇਸ਼ ਦੀ ਸਰਹੱਦ ਦੀ ਸੀਮਾ ਅੰਦਰ ਪ੍ਰਵੇਸ਼ ਕਰਨ ਦੀ ਪਾਬੰਦੀ ਲਗਾਈ ਹੈ।

ਹੋਰ ਪੜ੍ਹੋ :-ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜ਼ਿਲ੍ਹੇ ਵਿੱਚ ਚਾਈਨਾ ਡੋਰ ਨੂੰ ਵੇਚਣ, ਸਟੋਰ ਕਰਨ ਅਤੇ ਵਰਤੋਂ ਕਰਨ ‘ਤੇ ਮੁਕੰਮਲ ਪਾਬੰਦੀ

ਊਨਾ ਦੇ ਡਿਪਟੀ ਕਮਿਸ਼ਨਰ ਰਾਘਵ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਸਮੇਤ ਹੋਰ ਵੱਖ-ਵੱਖ ਰਾਜਾਂ ਤੋਂ ਵੱਡੀ ਗਿਣਤੀ ਵਿਚ ਸ਼ਰਧਾਲੂ ਟਰੱਕਾਂ, ਟਰੈਕਟਰਾਂ, ਟਰਾਲੀਆਂ ਤੇ ਟਰਾਲਿਆਂ ਆਦਿ ਵਿਚ ਸਵਾਰ ਹੋ ਕੇ ਬਾਬਾ ਵਭਗਾਗ ਸਿੰਘ ਜੀ ਦੇ ਮੇਲੇ ਵਿਚ ਸ਼ਾਮਲ ਹੋਣ ਲਈ ਆਉਂਦੇ ਹਨ। ਪਰ ਜ਼ਿਲਾ ਊਨਾ ਦੀ ਸੀਮਾ ਤੋਂ ਅੱਗੇ ਭਾਰੀ ਵਾਹਨਾਂ ਨੂੰ ਆਉਣ ਦੀ ਆਗਿਆ ਨਹੀਂ ਹੋਵੇਗੀ, ਇਸ ਸਬੰਧੀ ਅੰਤਰਰਾਜੀ ਬੈਰੀਅਰ ਉੱਤੇ ਪੁਲਿਸ ਕਰਮਚਾਰੀਆਂ ਦੀ ਡਿਊਟੀ ਲਗਾਈ ਹੈ। ਡਿਪਟੀ ਕਮਿਸ਼ਨਰ ਨੇ ਸਾਰੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਅਸੁਵਿਧਾ ਤੋਂ ਬਚਣ ਲਈ ਬੱਸਾਂ ਰਾਹੀਂ ਯਾਤਰਾ ਕਰਨ ਅਤੇ ਭਾਰੀ ਵਾਹਨਾ ਰਾਹੀਂ ਆਉਣ ਤੋਂ ਗੁਰੇਜ਼ ਕੀਤਾ ਜਾਵੇ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਡੇਰਾ ਬਾਬਾ ਵਡਭਾਗ ਸਿੰਘ ਮੈਡੀ ਵਿਚ 10 ਤੋਂ 21 ਮਾਰਚ ਤਕ, ਹੋਲੀ ਮੇਲਾ ਮਨਾਇਆ ਜਾਾਂਦਾ ਹੈ, ਜਿਸ ਦੇ ਲਈ ਏਡੀਸੀ ਊਨਾ ਨੂੰ ਮੇਲਾ ਅਧਿਕਾਰੀ ਅਤੇ ਐਸ.ਡੀ.ਐਮ ਅੰਬ ਨੂੰ ਵਧੀਕ ਮੇਲਾ ਅਧਿਕਾਰੀ , ਜਦਕਿ ਵਧੀਕ ਪੁਲਿਸ ਅਧਿਕਾਰੀ ਨੂੰ ਮੇਲਾ ਪੁਲਿਸ ਅਧਿਕਾਰੀ ਤੇ ਡੀ.ਐਸ.ਪੀ ਅੰਬ ਨੂੰ ਸਹਾਇਕ ਮੇਲਾ ਪੁਲਿਸ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ।ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਸਾਰੇ ਸ਼ਰਧਾਲੂ ਕੋਵਿਡ ਨਿਯਮਾਂ ਦੀ ਪਾਲਣਾ ਕਰਨ ਨੂੰ ਯਕੀਨੀ ਬਣਾਉਣ ਅਤੇ ਪੋਲਥੀਨ ਦਾ ਪ੍ਰਯੋਗ ਨਾ ਕੀਤਾ ਜਾਵੇ।