ਜ਼ਿਲ੍ਹਾ ਫਾਜ਼ਿਲਕਾ ਦੀ ਬਾਦਲ ਕਲੋਨੀ ਨੂੰ ਅਫਰੀਕਨ ਸਵਾਈਨ ਫੀਵਰ ਬਿਮਾਰੀ ਤੋਂ ਪ੍ਰਭਾਵਿਤ ਇਲਾਕਾ ਐਲਾਨਿਆ

Sorry, this news is not available in your requested language. Please see here.

ਫਾਜ਼ਿਲਕਾ, 1 ਸਤੰਬਰ :-  
ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਜਾਬਤਾ ਫੌਜਦਾਰੀ ਦੀ ਧਾਰਾ 144 ਤਹਿਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਤਹਿਸੀਲ ਵਾ ਜ਼ਿਲ੍ਹਾ ਫਾਜ਼ਿਲਕਾ ਦੀ ਬਾਦਲ ਕਲੋਨੀ ਨੂੰ ਅਫਰੀਕਨ ਸਵਾਈਨ ਫੀਵਰ ਬਿਮਾਰੀ ਤੋਂ ਪ੍ਰਭਾਵਿਤ ਇਲਾਕਾ ਐਲਾਨਿਆ ਹੈ।
ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਜਾਰੀ ਹੁਕਮ ਵਿਚ ਕਿਹਾ ਕਿ ਆਈ.ਸੀ.ਏ.ਆਰ. ਨੈਸ਼ਨਲ ਇੰਸਟੀਚਿਉਟ ਆਫ ਹਾਈ ਸਕਿਓਰਟੀ ਪਸ਼ੂ ਰੋਗ ਭੋਪਾਲ ਨੇ ਫਾਜ਼ਿਲਕਾ ਜ਼ਿਲੇ੍ਹ ਦੇ ਸਵਾਇਨ ਨਮੂਨਿਆਂ ਵਿਚ ਅਫਰੀਕਨ ਸਵਾਈਨ ਫੀਵਰ ਦੀ ਪੁਸ਼ਟੀ ਕੀਤੀ ਹੈ ਜਿਸ ਤਹਿਤ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਦੇ ਨੋਟੀਫਿਕੇਸ਼ਨ ਦੇ ਮੱਦੇਨਜਰ ਫਾਜ਼ਿਲਕਾ ਦੀ ਬਾਦਲ ਕਲੋਨੀ ਨੂੰ ਬਿਮਾਰੀ ਦੇ ਕੇਂਦਰ ਵਜੋਂ ਘੋਸ਼ਿਤ ਕੀਤਾ ਹੈ।
ਲਗਾਈਆਂ ਗਈਆਂ ਪਾਬੰਦੀਆਂ ਦੇ ਹੁਕਮ ਜਾਰੀ ਕਰਦਿਆਂ ਉਨ੍ਹਾਂ ਕਿਹਾ ਕਿ ਸੂਰ ਪਾਲਣ ਦਾ ਕੰਮ ਕਰ ਰਹੇ ਹਰ ਕਿਸਮ ਦੇ ਵਿਅਕਤੀ ਪ੍ਰਭਾਵਿਤ ਇਲਾਕੇ (ਬਿਮਾਰੀ ਦੇ ਸਥਾਨ ਤੋਂ 10 ਕਿਲੋਮੀਟਰ ਦੇ ਘੇਰੇ ਵਿਚ) ਤੋਂ ਬਾਹਰ ਜਾਣ ਤੇ ਬਾਹਰਲੇ ਇਲਾਕੇ ਵਿਚੋਂ ਪ੍ਰਭਾਵਿਤ ਇਲਾਕੇ ਵਿਚ ਜਾਣ `ਤੇ ਗੁਰੇਜ਼ ਕੀਤਾ ਜਾਵੇ।ਸੂਰਾਂ ਦੀ ਹਰ ਕਿਸਮ ਦੀ ਮੂਵਮੈਂਟ ਤੇ ਜ਼ਿਲ੍ਹਾ ਫਾਜ਼ਿਲਕਾ ਦੀ ਹਦੂਦ ਨਾਲ ਲਗਦੇ ਜ਼ਿਲ੍ਹਾ/ਸੂਬੇ ਤੋਂ ਵੀ ਸੂਰਾਂ ਅਤੇ ਸੂਰਾਂ ਤੋਂ ਬਣੇ ਪਦਾਰਥ ਲੈ ਕੇ ਆਉਣ-ਜਾਣ `ਤੇ ਪਾਬੰਦੀ ਰਹੇਗੀ।ਜਿੰਦਾ/ਮ੍ਰਿਤਕ ਸੂਰ (ਸਮੇਤ ਜੰਗਲੀ ਸੂਰ), ਸੂਰ ਦਾ ਮੀਟ, ਸੂਰਾਂ ਦੀ ਫੀਡ, ਸੂਰ ਫਾਰਮ ਦਾ ਕੋਈ ਸਮਾਨ/ ਮਸ਼ੀਨਰੀ ਪ੍ਰਭਾਵਿਤ ਇਲਾਕੇ ਤੋਂ ਬਾਹਰ ਜਾਂ ਬਾਹਰਲੇ ਇਲਾਕੇ ਤੋਂ ਪ੍ਰਭਾਵਿਤ ਇਲਾਕੇ ਵਿਚ ਲਿਜਾਣ `ਤੇ ਪੂਰਨ ਪ੍ਰਤੀਬੰਧ ਰਹੇਗਾ।ਅਫਰੀਕਨ ਸਵਾਈਨ ਫੀਵਰ ਨਾਲ ਪ੍ਰਭਾਵਿਤ ਸੂਰ ਜਾਂ ਸੂਰਾਂ ਦੇ ਮੀਟ ਤੋਂ ਬਣੇ ਪਦਾਰਥ ਬਜਾਰ ਵਿਚ ਲੈ ਕੇ ਜਾਣ `ਤੇ ਪ੍ਰਤੀਬੰਧ ਰਹੇਗਾ।