ਬਲਬੀਰ ਸਿੰਘ ਸਿੱਧੂ ਨੇ ਰੈਵੇਨਿਊ ਬਾਰ ਕੌਂਸਲ ਨੂੰ ਦਿੱਤੀ ਇਕ ਲੱਖ ਦੀ ਗਰਾਂਟ

BALBIR SIDHU
ਬਲਬੀਰ ਸਿੰਘ ਸਿੱਧੂ ਨੇ ਰੈਵੇਨਿਊ ਬਾਰ ਕੌਂਸਲ ਨੂੰ ਦਿੱਤੀ ਇਕ ਲੱਖ ਦੀ ਗਰਾਂਟ

Sorry, this news is not available in your requested language. Please see here.

ਮੋਹਾਲੀ, 22 ਅਕਤੂਬਰ 2021

ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਮੌਜੂਦਾ ਵਿਧਾਇਕ ਸ. ਬਲਬੀਰ ਸਿੰਘ ਸਿੱਧੂ ਨੇ ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਰੈਵੇਨਿਊ ਬਾਰ ਕੌਂਸਲ ਨੂੰ ਸਮਾਜਿਕ ਗਤੀਵਿਧੀਆਂ ਲਈ ਇਕ ਲੱਖ ਰੁਪਏ ਦੀ ਗਰਾਂਟ ਦਾ ਚੈੱਕ ਭੇਟ ਕੀਤਾ।

ਹੋਰ ਪੜ੍ਹੋ :-ਅਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਸਬੰਧੀ ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਵਿਭਾਗਾਂ ਨਾਲ ਕੀਤੀ ਅਹਿਮ ਮੀਟਿੰਗ

ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਰੈਵੇਨਿਊ ਬਾਰ ਕੌਂਸਲ ਵੱਲੋਂ ਕਰਵਾਏ ਸਮਾਗਮ ਦੌਰਾਨ ਸ. ਸਿੱਧੂ ਨੇ ਕਿਹਾ ਕਿ ਉਨ੍ਹਾਂ ਆਪਣੇ ਕਾਰਜਕਾਲ ਦੌਰਾਨ ਕਿਸੇ ਵੀ ਸਮਾਜ ਸੇਵੀ ਸੰਸਥਾ ਨੂੰ ਗਰਾਂਟਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ। ਜਿਸ ਵੀ ਸੰਸਥਾ ਨੇ ਪਰਉਪਕਾਰ ਦੇ ਕੰਮ ਲਈ ਗਰਾਂਟ ਮੰਗੀ, ਉਸ ਨੂੰ ਪਹਿਲ ਦੇ ਆਧਾਰ ਉਤੇ ਗਰਾਂਟ ਮੁਹੱਈਆ ਕੀਤੀ ਗਈ। ਉਨ੍ਹਾਂ ਕਿਹਾ ਕਿ ਉਨ੍ਹਾਂ ਲੋਹੜੀ ਮੌਕੇ ਬਾਰ ਕੌਂਸਲ ਨੂੰ ਇਕ ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ। ਇਸ ਮੌਕੇ ਸ. ਸਿੱਧੂ ਨੇ ਰੈਵੇਨਿਊ ਬਾਰ ਕੌਂਸਲ ਦੇ ਪ੍ਰਧਾਨ ਰਵਿੰਦਰਪਾਲ ਸਿੰਘ ਆਨੰਦ ਨੂੰ ਇਕ ਲੱਖ ਰੁਪਏ ਦਾ ਚੈੱਕ ਸੌਂਪਿਆ।
ਸਮਾਗਮ ਦੌਰਾਨ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਸੀਨੀਅਰ ਕਾਂਗਰਸੀ ਆਗੂ ਰਾਜਾ ਕੰਵਰਜੋਤ ਸਿੰਘ, ਕੌਂਸਲ ਦੇ ਜਨਰਲ ਸਕੱਤਰ ਰਾਕੇਸ਼ ਡੇਵਿਡ, ਪ੍ਰੈੱਸ ਸਕੱਤਰ ਹੰਸਰਾਜ ਸਾਮਾ, ਖਜ਼ਾਨਚੀ ਰਾਜੇਸ਼ ਮੋਹਨ ਸ਼ਰਮਾ, ਐਡਵੋਕੇਟ ਦਰਸ਼ਨ ਕੁਮਾਰ ਸ਼ਰਮਾ, ਜਤਿੰਦਰ ਸਿੰਘ, ਦਲਜੀਤ ਸਿੰਘ ਤੇ ਹੋਰ ਹਾਜ਼ਰ ਸਨ।