ਬਮਰੋਟਾ ਨਿਵਾਸੀ ਲੋਕਾਂ ਨੂੰ 65 ਲੱਖ ਦੀ ਲਾਗਤ ਨਾਲ ਬਣਨ ਵਾਲੀ ਮਿਲੀ ਪੱਕੀ ਸੜਕ

ਬਮਰੋਟਾ ਨਿਵਾਸੀ ਲੋਕਾਂ ਨੂੰ 65 ਲੱਖ ਦੀ ਲਾਗਤ ਨਾਲ ਬਣਨ ਵਾਲੀ ਮਿਲੀ ਪੱਕੀ ਸੜਕ
ਬਮਰੋਟਾ ਨਿਵਾਸੀ ਲੋਕਾਂ ਨੂੰ 65 ਲੱਖ ਦੀ ਲਾਗਤ ਨਾਲ ਬਣਨ ਵਾਲੀ ਮਿਲੀ ਪੱਕੀ ਸੜਕ

Sorry, this news is not available in your requested language. Please see here.

ਵਧੀਕ ਡਿਪਟੀ ਕਮਿਸਨਰ (ਵਿਕਾਸ) ਨੇ ਕੀਤਾ ਸੜਕ ਦੇ ਕਾਰਜ ਦਾ ਸੁਭਾਅਰੰਭ

ਪਠਾਨਕੋਟ 6 ਜਨਵਰੀ 2022

ਧਾਰ ਬਲਾਕ ਦੇ ਪਿੰਡ ਬਮਰੋਟਾ ਦੇ ਲੋਕਾਂ ਦੀ ਲੰਮੇ ਸਮੇਂ ਤੋਂ ਪੱਕੀ ਸੜਕ ਦੀ ਮੰਗ ਸੀ ਜਿਸ ਦਾ ਸੁਭਾਅਰੰਭ ਅੱਜ ਸ. ਲਖਵਿੰਦਰ ਸਿੰਘ ਰੰਧਾਵਾ ਵਧੀਕ ਡਿਪਟੀ ਕਮਿਸਨਰ ਵੱਲੋਂ ਕੀਤਾ ਗਿਆ।

ਹੋਰ ਪੜ੍ਹੋ :-ਜ਼ਿਲਾ ਫਾਜ਼ਿਲਕਾ ਵਿੱਚ ਸਥਾਪਿਤ 5 ਈ.ਵੀ.ਐਮ. ਪ੍ਰਦਰਸ਼ਨੀ ਸੈਂਟਰਾਂ ਤੋਂ ਕੀਤਾ ਜਾ ਰਿਹਾ ਲੋਕਾਂ ਨੂੰ ਜਾਗਰੂਕ: ਜ਼ਿਲ੍ਹਾ ਚੋਣ ਅਫ਼ਸਰ

ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਪਰਮਪਾਲ ਸਿੰਘ ਐਸ.ਡੀ.ਓ. ਮੰਡੀ ਬੋਰਡ ਪਠਾਨਕੋਟ, ਕਸਮੀਰ ਸਿੰਘ ਜੇ.ਈ. ਮੰਡੀ ਬੋਰਡ ਪਠਾਨਕੋਟ, ਮਲਾਰ ਸਿੰਘ, ਚਰਨ ਸਿੰਘ, ਮੋਹਣ ਲਾਲ, ਰੂਪ ਲਾਲ, ਜਿਵਨਾ ਦੇਵੀ, ਸਰਮੀਲਾ ਦੇਵੀ, ਜਸਵੰਤ ਸਿੰਘ, ਪ੍ਰਧਾਨ ਬਾਬੂ ਰਾਮ, ਪੁਸਪਾ ਦੇਵੀ, ਸੁਨੀਲ ਕੁਮਾਰ, ਜਗਦੀਸ ਰਾਜ, ਸਮਪੂਰਨ ਸਿੰਘ, ਚੈਨ ਸਿੰਘ, ਸੋਹਣ ਲਾਲ, ਕਰਤਾਰ ਸਿੰਘ, ਵਰਿੰਦਰ ਸਿੰਘ ਆਦਿ ਹਾਜਰ ਸਨ।

ਜਾਣਕਾਰੀ ਦਿੰਦਿਆ ਸ. ਲਖਵਿੰਦਰ ਸਿੰਘ ਰੰਧਾਵਾ ਵਧੀਕ ਡਿਪਟੀ ਕਮਿਸਨਰ (ਵਿਕਾਸ) ਨੇ ਦੱਸਿਆ ਕਿ ਧਾਰ ਬਲਾਕ ਦੇ ਬਮਰੋਟਾ ਨਿਵਾਸੀ ਲੋਕਾਂ ਦੀ ਲੰਮੇ ਸਮੇਂ ਤੋਂ ਪੱਕੀ ਸੜਕ ਦੀ ਮੰਗ ਸੀ ਜੋ ਅੱਜ ਪੂਰੀ ਹੋਣ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਮੰਡੀ ਬੋਰਡ ਵੱਲੋਂ ਇਸ ਸੜਕ ਦਾ ਨਿਰਮਾਣ ਜਿਸ ਦੀ ਲੰਬਾਈ ਕਰੀਬ 0.60 ਮਿਲੋਮੀਟਰ ਹੈ ਤੇ 65 ਲੱਖ ਰੁਪਏ ਖਰਚ ਕਰਕੇ ਇਸ ਸੜਕ ਦਾ ਨਿਰਮਾਣ ਕਰਵਾਇਆ ਜਾਣਾ ਹੈ।

ਉਨ੍ਹਾਂ ਦੱਸਿਆ ਕਿ ਇਸ ਰੋਡ ਜੋ ਕੰਸਟਕਸਨ ਬੰਧਾਨੀ ਡਿਫੈਂਸ ਤੋਂ ਸਰਕਾਰੀ ਪ੍ਰਾਇਮਰੀ ਸਕੂਲ ਬਮਰੋਟਾ ਤੱਕ ਬਣਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾ ਕੋਈ ਵੀ ਪਿੰਡ ਨੂੰ ਪੱਕੀ ਸੜਕ ਨਹੀਂ ਸੀ ਅਤੇ ਹੁਣ ਕਰੀਬ 300 ਤੋਂ 400 ਲੋਕਾਂ ਨੂੰ ਇਸ ਸੜਕ ਦਾ ਲਾਭ ਮਿਲੇਗਾ। ਉਨ੍ਹਾਂ ਦੱਸਿਆ ਕਿ ਉਪਰੋਕਤ ਮਾਰਗ ਤੇ ਜੋ ਖੱਡ ਦਾ ਏਰੀਆਂ ਹੈ ਉੱਥੇ ਕੰਕਰੀਟ ਦੀ ਸੜਕ ਦਾ ਨਿਰਮਾਣ ਕੀਤਾ ਜਾਵੇਗਾ ਤਾਂ ਜੋ ਬਾਰਿਸ ਦੇ ਦਿਨ੍ਹਾਂ ਵਿੱਚ ਇਲਾਕਾ ਨਿਵਾਸੀਆਂ ਨੂੰ ਆਉਂਣ ਜਾਣ ਵਿੱਚ ਕਿਸੇ ਤਰ੍ਹਾਂ ਦੀ ਪ੍ਰੇਸਾਨੀ ਦਾ ਸਾਹਮਣਾ ਨਾ ਕਰਨਾ ਪਵੇ।