ਔਜਲਾ ਵੱਲੋਂ ਸ਼ਹਿਰ ਦੇ ਸੁੰਦਰੀਕਰਨ ਦੀ ਸ਼ੁਰੂਆਤ, ਸ਼ਹਿਰ ਦੀਆਂ ਸੜਕਾਂ ਉਤੇ ਵਿਖਾਈ ਦੇਣਗੇ ਸੁੰਦਰ ਫੁੱਲ

Aujla
ਔਜਲਾ ਵੱਲੋਂ ਸ਼ਹਿਰ ਦੇ ਸੁੰਦਰੀਕਰਨ ਦੀ ਸ਼ੁਰੂਆਤ, ਸ਼ਹਿਰ ਦੀਆਂ ਸੜਕਾਂ ਉਤੇ ਵਿਖਾਈ ਦੇਣਗੇ ਸੁੰਦਰ ਫੁੱਲ

Sorry, this news is not available in your requested language. Please see here.

ਅੰਮ੍ਰਿਤਸਰ, 12 ਦਸੰਬਰ 2021

ਲੋਕ ਸਭਾ ਮੈਂਬਰ ਸ. ਗੁਰਜੀਤ ਸਿੰਘ ਔਜਲਾ ਅਤੇ ਵਿਧਾਇਕ ਸ੍ਰੀ ਸੁਨੀਲ ਦੱਤੀ ਵੱਲੋਂ ਅੱਜ ਕਮਿਸ਼ਨਰ ਨਗਰ ਨਿਗਮ ਸ. ਮਲਵਿੰਦਰ ਸਿੰਘ ਜੱਗੀ ਦੀ ਹਾਜ਼ਰੀ ਵਿਚ ਲਾਰੈਂਸ ਰੋਡ ਉਤੇ ਫੁੱਲਾਂ ਦੀਆਂ ਟੋਕਰੀਆਂ ਲਗਾਉਣ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਉਨਾਂ ਦੱਸਿਆ ਕਿ ਸਾਡੀ ਕੋਸ਼ਿਸ਼ ਹੈ ਕਿ ਅੰਮ੍ਰਿਤਸਰ ਨੂੰ ਵਿਦੇਸ਼ੀ ਸ਼ਹਿਰਾਂ ਦੀ ਤਰਾਂ ਸੁੰਦਰ ਬਣਾਇਆ ਜਾਵੇ।

ਹੋਰ ਪੜ੍ਹੋ :-ਮੁੱਖ ਮੰਤਰੀ ਵੱਲੋਂ ਪੰਜਾਬ ਕੇਸਰੀ ਦੇ ਬਿਊਰੋ ਮੁਖੀ ਦੀ ਮਾਤਾ ਸੁਸ਼ੀਲਾ ਦੇਵੀ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ

ਇਸ ਲਈ ਸ਼ਹਿਰ ਦੀਆਂ ਪ੍ਰਮੁੱਖ ਸ਼ੜਕਾਂ ਜਿੰਨਾ ਵਿਚ ਮਾਲ ਰੋਡਸਿਵਲ ਲਾਇਨ ਖੇਤਰ ਆਦਿ ਸ਼ਾਮਿਲ ਹਨ ਅਤੇ ਸਾਰੇ ਪ੍ਰਮੁੱਖ ਚੌਕਾਂ ਵਿਚ ਫੁੱਲਾਂ ਲੱਦੀਆਂ ਟੋਕਰੀਆਂ ਨਜ਼ਰ ਆਉਣਗੀਆਂ। ਸ. ਔਜਲਾ ਨੇ ਦੱਸਿਆ ਕਿ ਇਸ ਲਈ ਨਰਸਰੀ ਨੂੰ ਬਕਾਇਦਾ ਠੇਕਾ ਦਿੱਤਾ ਗਿਆ ਹੈ ਅਤੇ ਉਹ ਸਾਰਾ ਸਾਲ ਮੌਸਮ ਦੇ ਅਨੁਸਾਰ ਇੰਨਾਂ ਲਾਇਟ ਦੇ ਪੋਲਾਂ ਨਾਲ ਫੁੱਲਾਂ ਦੇ ਗਮਲੇ ਲਗਾ ਕੇ ਫੁੱਲ ਲਗਾਉਣਗੇ ਅਤੇ ਉਨਾਂ ਦੀ ਸੰਭਾਲ ਕਰਨਗੇ।

ਸ. ਔਜਲਾ ਨੇ ਕਿਹਾ ਕਿ ਅੰਮ੍ਰਿਤਸਰ ਸੈਲਾਨੀਆਂ ਕਰਕੇ ਚੱਲ ਰਿਹਾ ਹੈ ਅਤੇ ਸਾਡੀ ਕੋਸ਼ਿਸ਼ ਸੈਲਾਨੀਆਂ ਨੂੰ ਵੱਧ ਤੋਂ ਵੱਧ ਦਿਨ ਇੱਥੇ ਰੋਕਣ ਦੀ ਹੈਤਾਂ ਜੋ ਸ਼ਹਿਰ ਦਾ ਕਾਰੋਬਾਰ ਵਧੇ-ਫੁਲੇ। ਉਨਾਂ ਕਿਹਾ ਕਿ ਇਸ ਕੰਮ ਲਈ ਸ਼ਹਿਰ ਨੂੰ ਸੈਲਾਨੀਆਂ ਪੱਖੀ ਬਣਾਇਆ ਜਾ ਰਿਹਾ ਹੈ ਅਤੇ ਆਵਾਜਾਈ ਨੂੰ ਸੁਖਾਲਾ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਉਨਾਂ ਕਿਹਾ ਕਿ ਸੜਕਾਂ ਉਤੇ ਟ੍ਰੈਫਿਕ ਵਧੀ ਹੈ ਅਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਹਰੇਕ ਸੜਕ ਉਤੇ ਉਸਦੀ ਲੋੜ ਅਤੇ ਸਮਰੱਥਾ ਅਨੁਸਾਰ ਟ੍ਰੈਫਿਕ ਬਹਾਲ ਕੀਤੀ ਜਾਵੇ। ਇਸ ਲਈ ਅਸੀਂ ਆਟੋ ਰਿਕਸ਼ੇ ਨੂੰ ਵੱਖ-ਵੱਖ ਰੰਗਾਂ ਦੀਆਂ ਪਲੇਟਾਂ ਲਗਾ ਕੇ ਆਪਣੇ ਆਪਣੇ ਰੂਟ ਉਤੇ ਕੇਂਦਰਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂਜਿਸ ਨਾਲ ਉਨਾਂ ਦਾ ਰੋਟੀ-ਪਾਣੀ ਵੀ ਚੱਲਦਾ ਰਹੇ ਤੇ ਟ੍ਰੈਫਿਕ ਵਿਚ ਵੀ ਵਿਘਨ ਨਾ ਆਵੇ।

ਇਸ ਮੌਕੇ ਬੋਲਦੇ ਸ੍ਰੀ ਸੁਨੀਲ ਦੱਤੀ ਨੇ ਕਿਹਾ ਕਿ ਜਿਸ ਤਰਾਂ ਕਾਰਪੋਰੇਸ਼ਨ ਵੱਲੋਂ ਯੋਜਨਾਬੰਦੀ ਕਰਕੇ ਸ਼ਹਿਰ ਦਾ ਸੁੰਦਰੀਕਰਨ ਕੀਤਾ ਜਾ ਰਿਹਾ ਹੈ ਉਸ ਨਾਲ ਸ਼ਹਿਰ ਦੀ ਦਿਸ਼ਾ ਬਦਲ ਜਾਵੇਗੀ ਅਤੇ ਇਕ ਸੁੰਦਰ ਮਾਹੌਲ ਵੇਖਣ ਨੂੰ ਮਿਲੇਗਾ। ਉਨਾਂ ਕਾਰਪੋਰੇਸ਼ਨ  ਅਧਿਕਾਰੀਆਂ ਦੀ ਪਿੱਠ ਥਾਪੜਦੇ ਸ਼ਹਿਰ ਦੀ ਸੁੰਦਰਤਾ ਲਈ ਲਗਾਤਾਰ ਯਤਨਸ਼ੀਲ ਰਹਿਣ ਦਾ ਸਬਕ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਸੰਦੀਪ ਸਿੰਘ ਐਸ ਈ ਕਾਰਪੋਰੇਸ਼ਨਡਾ. ਯੋਗੇਸ਼ ਕੁਮਾਰਕੌਸ਼ਲਰ ਸੋਨੂੰ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

ਕੈਪਸ਼ਨ

ਸ਼ਹਿਰ ਦੇ ਸੁੰਦਰੀਕਰਨ ਦਾ ਉਦਘਾਟਨ ਕਰਕੇ ਸ. ਗੁਰਜੀਤ ਸਿੰਘ ਔਜਲਾ। ਨਾਲ ਹਨ ਸ੍ਰੀ ਸੁਨੀਲ ਦੱਤੀਕਮਿਸ਼ਨਰ ਸ. ਮਲਵਿੰਦਰ ਸਿੰਘ ਜੱਗੀ ਤੇ ਹੋਰ।