ਗਊ ਧੰਨ ਦੇ ਰੱਖ-ਰਖਾਵ ਲਈ ਗਊਸ਼ਾਲਾ ਬਨਣ ਆਤਮ ਨਿਰਭਰ – ਚੇਅਰਮੈਂਨ ਸਚਿਨ ਸ਼ਰਮਾਂ

Sorry, this news is not available in your requested language. Please see here.

ਦੀਨਾਨਗਰ 28 ਮਈ  ()   ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸਚਿਨ ਸ਼ਰਮਾਂ ਨੇ ਅੱਜ ਪਿੰਡ ਕੁੰਡੇ ਵਿੱਖੇ ਬਾਬਾ ਠੀਕਰ ਨਾਥ ਗਊਸ਼ਾਲਾ ਦਾ ਓਚਕ ਦੌਰਾ ਕੀਤਾ। ਇਸ ਮੌਕੇ ਤੇ ਗਊਸ਼ਾਲਾ ਦੇ ਪ੍ਰਬੰਧਕਾਂ ਨੇ ਚੇਅਰਮੈਨ ਸਾਹਿਬ ਦਾ ਫੁੱਲ ਮਾਲਾ ਪਾ ਕੇ ਨਿੱਘਾ ਸੁਆਗਤ ਕੀਤਾ।
 ਇਸ ਮੌਕੇ ਤੇ ਚੇਅਰਮੈਨ ਸਚਿਨ ਸ਼ਰਮਾ ਨੇ ਗਊਸ਼ਾਲਾ ਵਿਚ ਪੇਸ਼ ਆ ਰਹੀਆਂ ਮੁਸ਼ਕਿਲ ਦੇ ਹੱਲ ਅਤੇ ਗਊ ਧੰਨ ਦੇ ਰੱਖ ਰਖਾਵ ਦੇ ਨਾਲ-ਨਾਲ ਗਊਸ਼ਾਲਾ ਨੂੰ ਆਤਮ ਨਿਰਭਰ ਬਣਾਉਣ ਸਬੰਧੀ ਗਊਸ਼ਾਲਾ ਦੇ ਪ੍ਰਬੰਧਕਾਂ ਨੂੰ ਸੁਝਾਅ ਦਿੱਤੇ। ਅਤੇ ਨਾਲ ਹੀ ਉਨ੍ਹਾਂ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ ਸ਼ਾਮ ਸਿੰਘ ਅਤੇ ਉਨ੍ਹਾਂ ਦੀ ਟੀਮ ਵੱਲੋਂ ਖੇਤਰ ਦੀਆਂ ਗੋਸ਼ਾਲਾ ਵਿੱਚ ਗਊ ਧੰਨ ਨੂੰ ਹੋਣ ਵਾਲੀਆਂ ਵੱਖ-ਵੱਖ ਬਿਮਾਰੀਆਂ ਦਾ ਸਹੀ ਢੰਗ ਨਾਲ ਇਲਾਜ ਅਤੇ ਸੇਵਾ ਕਰਨ ਲਈ ਉਹਨਾਂ ਦੀ ਸ਼ਲਾਘਾ ਕੀਤੀ।
 ਇਸ ਮੌਕੇ ਤੇ ਗਊਸ਼ਾਲਾ ਦੇ ਪ੍ਰਧਾਨ ਰਕੇਸ਼ ਕੁਮਾਰ, ਬਲਾਕ ਵੈਟਰਨਰੀ ਅਫ਼ਸਰ ਡਾਕਟਰ ਸੁਮਿਤ ਸਿਆਲ, ਡਾਕਟਰ ਸੁਮੀਤ ਕੁਮਾਰ, ਵਿਜੇ ਸ਼ਰਮਾ ਸਣੇ ਕਈ ਪਤਵੰਤੇ ਹਾਜਰ ਸਨ।