ਰਿਸ਼ਵਤਖੋਰੀ ਨੂੰ ਜੜੋ ਖਤਮ ਕਰਨ ਲਈ ਜਨਤਾ ਸਹਿਯੋਗ ਕਰੇ-ਰੂਹੀ ਦੁੱਗ

Vigilance
ਰਿਸ਼ਵਤਖੋਰੀ ਨੂੰ ਜੜੋ ਖਤਮ ਕਰਨ ਲਈ ਜਨਤਾ ਸਹਿਯੋਗ ਕਰੇ-ਰੂਹੀ ਦੁੱਗ

Sorry, this news is not available in your requested language. Please see here.

ਰਿਸ਼ਵਤ ਮੰਗਣ ਉਤੇ 180018001000 ਨੰਬਰ ਉਤੇ ਫੋਨ ਕਰੋ

ਅੰਮ੍ਰਿਤਸਰ, 29 ਅਕਤੂਬਰ 2021

ਰਿਸ਼ਵਤਖੋਰੀ ਨੂੰ ੳਦੋ ਹੀ ਜੜੋ ਪੁੱਟਿਆ ਜਾ ਸਕਦਾ ਹੈ ਜਦੋਂ ਆਮ ਜਨਤਾ ਤਹਿ ਦਿਲੋਂ ਇਸ ਨੂੰ ਪੂਰਨ ਰੂਪ ਵਿਚ ਖ਼ਤਮ ਕਰਨ ਦੀ ਠਾਣ ਲਵੇ। ਜੇਕਰ ਕਿਸੇ ਕੋਲੋਂ ਕੋਈ ਕਰਮਚਾਰੀ ਕੰਮ ਕਰਨ ਦੇ ਪੈਸੇ ਮੰਗਦਾ ਹੈ ਤਾਂ ਉਹ ਪੈਸ ਦੇਣ ਦੀ ਥਾਂ ਵਿਜੀਲੈਂਸ ਦੇ ਟੋਲ ਫ੍ਰੀ ਨੰਬਰ 1800-1800-1000 ਉਤੇ ਫੋਨ ਕਰੇਤਾਂ ਹੀ ਇਸ ਘੁਣ ਰੂਪੀ ਬਿਮਾਰੀ ਨੂੰ ਖਤਮ ਕੀਤਾ ਜਾ ਸਕਦਾ ਹੈ।

ਇਹਨਾ ਵਿਚਾਰਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਰੂਹੀ ਦੁੱਗ ਨੇ ਅੱਜ ਭਾਰਤ ਦੇ ਪਹਿਲੇ ਉਪ ਪ੍ਰਧਾਨ ਮੰਤਰੀ ਵੱਲਭ ਭਾਈ ਪਟੇਲ ਦੇ ਜਨਮ ਦਿਹਾੜੇ ਨੂੰ ਸਮਰਪਿਤ ਭਿ੍ਰਸ਼ਟਾਚਾਰ ਰੋਕੂ ਜਾਗਰੂਕਤਾ ਹਫ਼ਤੇ ਤਹਿਤ ਇਕ ਪ੍ਰੋਗਰਾਮ ਵਿਚ ਸ਼ਿਰਕਤ ਕਰਦੇ ਕੀਤਾ।

ਆਏ ਅਧਿਕਾਰੀਆਂ ਦੇ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਡੀ ਐਸ ਪੀ ਵਿਜੀਲੈਂਸ ਸ. ਜਗੋਸ਼ਵਰ ਸਿੰਘ ਨੇ ਦੱਸਿਆ ਕਿ ਉਹ ਅੱਜ ਇਸ ਮੌਕੇ ਡੀ.ਜੀ.ਪੀ ਸਿਧਾਰਥ ਚਟੋਪਾਧਿਆਏ (ਡਾਇਰੈਕਟਰ ਵਿਜੀਲੈਂਸਪੰਜਾਬ) ਦਾ ਇਹ ਸੁਨੇਹਾ ਜ਼ਿਲਾ ਅੰਮ੍ਰਿਤਸਰ ਦੇ ਵਾਸੀਆਂ ਨੂੰ  ਦੇਣਾ ਚਾਹੁੰਦਾ ਹਾਂ ਕਿ ਕਿਸੇ ਵੀ ਸਰਕਾਰੀ ਰਿਸ਼ਵਤਖੋਰ ਕਰਮਚਾਰੀ/ਅਧਿਕਾਰੀ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀ ਜਾਵੇਗਾ।ਉਨਾਂ ਆਪਣੇ ਵਿਭਾਗ ਦੇ ਨੁਮਾਇੰਦਿਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਸਮੂਹ ਸਰਕਾਰੀ ਵਿਭਾਗਾਂ ਵਿਚ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਕਿਸ ਕੰਮ ਨੂੰ ਕਿੰਨੇ ਦਿਨਾਂ ਵਿਚ ਮੁਕੰਮਲ ਕੀਤਾ ਜਾਣਾ ਲਾਜ਼ਮੀ ਹੈ।

ਪ੍ਰੋਗਰਾਮ ਵਿਚ ਸਰਕਾਰੀ ਵਿਭਾਗਾਂ ਦੇ ਮੁੱਖੀਆਂ ਅਤੇ ਕਰਮਚਾਰੀਆਂ ਨੇ ਸ਼ਿਰਕਤ ਕੀਤੀ। ਉਨਾਂ ਇਸ ਹਫ਼ਤੇ ਦੀ ਅਹਮਿਅਤ ਬਾਰੇ ਲੋਕਾਂ ਨੂੰ ਜਾਣੁ ਕਰਵਾਇਆ। ਉਨਾਂ ਕਿਹਾ ਕਿ ਭਿ੍ਰਸ਼ਟਾਚਾਰ ਕਿਸੇ ਵੀ ਮੁਲਕ ਨੂੰ ਘੁਣ ਵਾਂਗ ਲੱਗ ਜਾਂਦਾ ਹੈ ਅਤੇ ਜਿਸ ਦੇ ਖਾਤਮੇ ਲਈ ਵਿਜੀਲੈਂਸ ਬਿਊਰੋ ਹਮੇਸ਼ਾ ਤੱਤਪਰ ਰਹਿੰਦਾ ਹੈ। ਡੀ ਐਸ ਪੀ ਵਿਜੀਲੈਂਸ ਸ. ਹਰਪ੍ਰੀਤ ਸਿੰਘ ਨੇ ਭਿ੍ਰਸ਼ਟਾਚਾਰ ਦੇ ਖਾਤਮੇ ਲਈ ਆਪਣੇ ਵਿਭਾਗ ਵਲੋਂ ਕੀਤੇ ਗਏ ਉਪਰਾਲਿਆਂ ਦਾ ਜ਼ਿਕਰ ਕਰਦੇ ਲੋਕਾਂ ਨੂੰ ਭਿ੍ਰਸ਼ਟਾਚਾਰ ਦੇ ਖਿਲਾਫ ਬਿਊਰੋ ਵਲੋਂ ਵਿੱਢੀ ਗਈ ਮੁਹਿੰਮ ਦਾ ਸਾਥ ਦੇਣ ਦੀ ਅਪੀਲ ਕੀਤੀ। ਉਨਾਂ ਕਿਹਾ ਕਿ ਜੇਕਰ ਕੋਈ ਵੀ ਅਧਿਕਾਰੀ/ਕਰਮਚਾਰੀ ਕਿਸੇ ਵੀ ਜਾਇਜ ਕੰਮ ਨੂੰ ਕਰਨ ਦੇ ਬਦਲੇ ਰਿਸ਼ਵਤ ਦੀ ਮੰਗ ਕਰਦਾ ਹੈ ਤਾਂ ਉਹ ਤੁਰੰਤ ਵਿਜੀਲੈਂਸ ਬਿਊਰ ਦੇ ਨੁਮਾਇੰੰੰਦਿਆਂ ਨੂੰ ਇਤਲਾਹ ਦਿੱਤੀ ਜਾਵੇ। ਉਨਾਂ ਦੱਸਿਆ ਕਿ ਇਸ ਭਿ੍ਰਸ਼ਟਾਚਾਰ ਰੋਕੂ ਹਫ਼ਤੇ ਵਿਚ ਬਿਊਰੋ ਵਲੋਂ ਇਸ ਹਫ਼ਤੇ ਦੌਰਾਨ ਹਰ ਰੋਜ ਕੋਈ ਨਾ ਕੋਈ ਗਤੀਵਿਧੀ ਕਰਵਾਈ ਜਾ ਰਹੀ ਹੈ ਤਾਂ ਜੋ ਸਮਾਜ ਵਿਚ ਭਿ੍ਰਸ਼ਟਾਚਾਰ ਨੂੰ ਠੱਲ ਪਾਈ ਜਾ ਸਕੇ।

ਕੈਪਸ਼ਨ

ਵਿਜੀਲੈਂਸ ਜਾਗਰੂਕਤਾ ਹਫ਼ਤੇ ਦੌਰਾਨ ਕਰਮਚਾਰੀਆਂ ਨੂੰ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਸਹੁੰ ਚੁਕਾਉਂਦੇ ਸ੍ਰੀਮਤੀ ਰੂਹੀ ਦੁੱਗਨਾਲ ਹਨ ਡੀ ਐਸ ਪੀ ਸ. ਹਰਪ੍ਰੀਤ ਸਿੰਘਡੀ ਐਸ ਪੀ ਸ. ਜੋਗੇਸ਼ਵਰ ਸਿੰਘ।