12 ਸਤੰਬਰ ਨੂੰ ਕੇੈਬਨਿਟ ਮੰਤਰੀ ਅਨਮੋਲ ਗਗਨ ਮਾਨ ਵੱਲੋ ਜਿਲ੍ਹਾ ਪੱਧਰੀ ਖੇਡਾਂ ਦੀ ਕੀਤੀ ਜਾਵੇਗੀ ਸ਼ੁਰੂਆਤ : ਜਿਲ੍ਹਾ ਖੇਡ ਅਫਸਰ

Sorry, this news is not available in your requested language. Please see here.

ਕਿਹਾ, 22 ਗੇਮਾਂ ਲਈ 06 ਉਮਰ ਵਰਗਾਂ ਦੇ ਖਿਡਾਰੀ/ ਖਿਡਾਰਨਾਂ ਲੈਣਗੇ ਹਿੱਸਾ
ਐਸ.ਏ.ਐਸ.ਨਗਰ 10 ਸਤੰਬਰ:- 
 
ਪੰਜਾਬ ਸਰਕਾਰ, ਖੇਡ ਵਿਭਾਗ ਪੰਜਾਬ ਵੱਲੋੋਂ ਬਲਾਕ, ਜਿਲ੍ਹਾ ਅਤੇ ਰਾਜ ਪੱਧਰ ਤੇ ਖੇਡਾਂ ਵਤਨ ਪੰਜਾਬ ਦੀਆਂ 2022 ਕਰਵਾਈਆ ਜਾ ਰਹੀਆਂ ਹਨ। ਇਸੇ ਲੜੀ ਤਹਿਤ ਜਿਲਾ ਐਸ.ਏ.ਐਸ.ਨਗਰ ਦੀਆਂ ਜਿਲ੍ਹਾ ਪੱਧਰੀ ਖੇਡਾਂ 12 ਸਤੰਬਰ ਤੋਂ ਬਹੁ-ਮੰਤਵੀ ਖੇਡ ਭਵਨ ਸੈਕਟਰ 78 ਮੋਹਾਲੀ ਵਿਖੇ ਸ਼ੁਰੂ ਹੋ ਰਹੀਆਂ ਹਨ। ਇਹਨਾਂ ਜਿਲ੍ਹਾ ਪੱਧਰੀ ਖੇਡਾਂ ਦਾ ਉਦਘਾਟਨ 12 ਸਤੰਬਰ ਨੂੰ ਮਿਸ ਅਨਮੋਲ ਗਗਨ ਮਾਨ, ਕੇੈਬਨਿਟ ਮੰਤਰੀ, ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਪੰਜਾਬ ਵੱਲੋੋਂ ਕੀਤਾ ਜਾਵੇਗਾ ਅਤੇ ਸ਼੍ਰੀ ਕੁਲਵੰਤ ਸਿੰਘ ਹਲਕਾ ਵਿਧਾਇਕ ਮੋਹਾਲੀ ਵਿਸ਼ੇਸ਼ ਮਹਿਮਾਨ ਵੱਜੋਂ ਸ਼ਿਰਕਤ ਕਰਨਗੇ।
       ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜਿਲਾ ਖੇਡ ਅਫਸਰ ਸ੍ਰੀਮਤੀ ਗੁਰਦੀਪ ਕੌਰ ਨੇ ਦੱਸਿਆ ਕਿ, ਇਹ ਖੇਡਾਂ 22 ਸਤੰਬਰ ਤੱਕ ਚੱਲਣਗੀਆਂ ਅਤੇ ਇਹਨਾਂ ਖੇਡਾਂ ਵਿੱਚ ਕੁੱਲ 22 ਗੇਮਾਂ ਦੇ ਖਿਡਾਰੀ/ ਖਿਡਾਰਨਾਂ 06 ਉਮਰ ਵਰਗਾਂ ਵਿੱਚ ਭਾਗ ਲੈਣਗੇ। ਇਨ੍ਹਾਂ ਖੇਡਾਂ ਵਿੱਚ ਬਾਕਸਿੰਗ, ਵਾਲੀਬਾਲ, ਵੇਟ ਲਿਫਟਿੰਗ ਅਤੇ ਪਾਵਰ ਲਿਫਟਿੰਗ ਦੇ ਮੁਕਾਬਲੇ ਬਹੁ-ਮੰਤਵੀ ਖੇਡ ਭਵਨ ਸੈਕਟਰ 63 ਮੋਹਾਲੀ ਵਿਖੇ ਲਾਅਨ ਟੈਨਿਸ ਦੇ ਮੁਕਾਬਲੇ ਸਪੋਰਟਸ ਐਰੀਨਾ ਸ਼ੈਮਰਾਕ ਸਕੂਲ ਸੈਕਟਰ 69 ਵਿਖੇ , ਹਾਕੀ ਦੇ ਮੁਕਾਬਲੇ ਉਲੰਪੀਅਨ ਸ਼੍ਰੀ ਬਲਬੀਰ ਸਿੰਘ ਸੀਨੀ. ਅੰਤਰ-ਰਾਸ਼ਟਰੀ ਹਾਕੀ ਸਟੇਡੀਅਮ ਸੈਕਟਰ 63 ਮੋੋਹਾਲੀ ਵਿਖੇ ਅਤੇ ਬਾਕੀ ਰਹਿੰਦੀਆਂ ਗੇਮਾਂ- ਅਥਲੈਟਿਕਸ, ਬੈਡਮਿੰਟਨ, ਫੁੱਟਬਾਲ, ਬਾਸਕਟਬਾਲ, ਟੇਬਲ ਟੈਨਿਸ,ਕੁਸ਼ਤੀ, ਜੂਡੋੋ, ਖੋ-ਖੋ, ਕਬੱਡੀ (ਨੈਸ਼ਨਲ ਅਤੇ ਸਰਕਲ ਸਟਾਇਲ) ਰੋਲਰ ਸਕੇਟਿੰਗ, ਹੈਂਡਬਾਲ, ਕਿੱਕ ਬਾਕਸਿੰਗ, ਸਾਫਟਬਾਲ, ਗਤਕਾ, ਹਾਕੀ, ਨੈੱਟਬਾਲ ਅਤੇ ਤੈਰਾਕੀ ਦੇ ਮੁਕਾਬਲੇ ਖੇਡ ਭਵਨ ਸੈਕਟਰ 78 ਮੋਹਾਲੀ ਵਿਖੇ ਹੋਣਗੇ।
       ਉਨਾਂ ਦੱਸਿਆ ਸਮੂਹ ਖਿਡਾਰੀ/ਖਿਡਾਰਨਾਂ 12 ਸਤੰਬਰ ਨੂੰ ਸਵੇਰੇ 08:30 ਵਜੇ ਖੇਡ ਭਵਨ ਸੈਕਟਰ 78 ਮੋਹਾਲੀ ਵਿਖੇ ਰਿਪੋਰਟ ਕਰਨਗੇ।

ਹੋਰ ਪੜ੍ਹੋ :-  ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਪੈਨਲ ਵਕੀਲ ਪ੍ਰਭਦੀਪ ਸਿੰਘ ਸੰਧੂ ਨੇ ਬਿਰਧ ਆਸ਼ਰਮ ਵਿੱਚ ਬਜ਼ੁਰਗਾਂ ਨੂੰ ਮਿਲ ਰਹੀਆਂ ਸਹੂਲਤਾਂ ਦਾ ਜਾਇਜਾ ਲਿਆ