ਫਾਜਿ਼ਲਕਾ, 13 ਜੂਨ :- ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਨੇ ਬੀਤੀ ਸ਼ਾਮ ਫਾਜਿ਼ਲਕਾ ਵਿਖੇ ਸ੍ਰੀ ਬਾਬੋਸਾ ਭਗਵਾਨ, ਵਿਸ਼ਾਲ ਭਜਨ ਸੰਧਿਆ ਸਮਾਗਮ ਵਿਚ ਸ਼ਰਧਾ ਸਹਿਤ ਸਿ਼ਰਕਤ ਕੀਤੀ। ਇਹ ਧਾਰਮਿਕ ਸਮਾਗਮ ਸ੍ਰੀ ਅਜੈ ਸਿੰਘ ਸਾਵਨ ਸੁੱਖਾ ਨੇ ਕਰਵਾਇਆ ਸੀ। ਇਸ ਮੌਕੇ ਕੈਬਨਿਟ ਮੰਤਰੀ ਦੇ ਨਾਲ ਫਾਜਿ਼ਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ, ਜਲਾਲਾਬਾਦ ਦੇ ਵਿਧਾਇਕ ਸ੍ਰੀ ਜਗਦੀਪ ਕੰਬੋਜ਼ ਗੋਲਡੀ, ਬੱਲੂਆਣਾ ਦੇ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ, ਜਿ਼ਲ੍ਹਾ ਪ੍ਰਧਾਨ ਸ੍ਰੀ ਅਰੁਣ ਵਧਵਾ, ਅਬੋਹਰ ਤੋਂ ਸ੍ਰੀ ਕੁਲਦੀਪ ਕੁਮਾਰ ਦੀਪ ਕੰਬੋਜ਼ ਵੀ ਹਾਜਰ ਸਨ। ਭਜਨ ਸੰਧਿਆ ਸਮਾਗਮ ਵਿਚ ਡਾ: ਬਲਜੀਤ ਕੌਰ ਨੇ ਸਿ਼ਰਕਤ ਕਰਕੇ ਭਜਨ ਸਰਵਨ ਕੀਤੇ।
ਇਸ ਤੋਂ ਪਹਿਲਾਂ ਜਿ਼ਲ੍ਹੇ ਵਿਚ ਪੁੱਜਣ ਤੇ ਜਿ਼ਲ੍ਹੇ ਪ੍ਰਬੰਧਕੀ ਕੰਪਲੈਕਸ ਵਿਖੇ ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਨੂੰ ਪੁਲਿਸ ਦੀ ਟੁਕੜੀ ਵੱਲੋਂ ਗਾਰਡ ਆਫ ਆਨਰ ਭੇਂਟ ਕੀਤਾ ਗਿਆ ਅਤੇ ਜੀ ਆਇਆਂ ਨੂੰ ਕਿਹਾ ਗਿਆ।
ਇਸ ਦੌਰਾਨ ਐਸਐਸਪੀ ਸ: ਭੁਪਿੰਦਰ ਸਿੰਘ, ਐਸਡੀਐਮ ਸ੍ਰੀ ਰਵਿੰਦਰ ਸਿੰਘ ਅਰੋੜਾ, ਤਹਿਸੀਲਦਾਰ ਸ੍ਰੀ ਰਾਕੇਸ਼ ਅਗਰਵਾਲ ਸਮੇਤ ਦੂਜ਼ੇ ਅਧਿਕਾਰੀ ਵੀ ਹਾਜਰ ਸਨ।

हिंदी






