ਜ਼ਿਲ੍ਹਾ ਫਿਰੋੋਜ਼ਪੁਰ ਵਿੱਚ ਸਰਕਾਰੀ ਸਕੂਲਾਂ ਅਤੇ ਸਾਝੀਆਂ ਥਾਵਾਂ ਤੇ ਫਲਦਾਰ ਬੂਟੇ ਲਗਾਉਣ ਦੀ ਮੁਹਿੰਮ 15 ਜੁਲਾਈ ਤੋੋਂ ਸ਼ੁਰੂ : ਡਿਪਟੀ ਡਾਇਰੈਕਟਰ

Sorry, this news is not available in your requested language. Please see here.

ਫਿਰੋਜ਼ਪੁਰ, 13 ਜੁਲਾਈ :-  

 

ਆਜਾਦੀ ਕਾ ਅੰਮ੍ਰਿਤ ਮਹੋਸਤਵ ਤਹਿਤ ਡਿਪਟੀ ਡਾਇਰੈਕਟਰ ਬਾਗਬਾਨੀ ਡਾ ਬਲਕਾਰ ਸਿੰਘ ਨੇ ਦੱਸਿਆ ਕਿ ਸ. ਫੋੋਜਾ ਸਿੰਘ ਸਰਾਰੀ, ਬਾਗਬਾਨੀ ਮੰਤਰੀ, ਪੰਜਾਬ ਦੀਆਂ ਹਦਾਇਤਾਂ ਅਤੇ ਡਾਇਰੈਕਟਰ ਬਾਗਬਾਨੀ ਪੰਜਾਬ ਸ੍ਰੀਮਤੀ ਸ਼ੈਲਿੰਦਰ ਕੋੋਰ ਆਈ.ਐਫ.ਐਸ ਦੀ ਅਗਵਾਈ ਹੇਠ ਬਾਗਬਾਨੀ ਵਿਭਾਗ ਵੱਲੋੋਂ ਰਾਜ ਵਿਚ ਬਾਗਬਾਨੀ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਸੂਬੇ ਦੇ ਸਰਕਾਰੀ ਸਕੂਲਾਂ ਵਿਚ ਫਲਦਾਰ ਬੂਟੇ ਲਗਾਉਣ ਦਾ ਫੈਸਲਾ ਕੀਤਾ ਗਿਆ ਹੇੈ।ਜਿਲ੍ਹੇ ਦੇ ਸਰਕਾਰੀ ਸਕੂਲਾਂ ਅਤੇ ਪਿੰਡਾਂ ਵਿਚ ਸਾਝੀਆਂ ਥਾਵਾਂ ਤੇ ਫਲਦਾਰ ਬੂਟੇ ਲਗਾਉਣ ਦੀ ਮੁਹਿੰਮ ਦਾ ਆਗਾਜ਼ 15 ਜੁਲਾਈ 2022 ਤੋੋਂ ਕੀਤਾ ਜਾ ਰਿਹਾ ਹੇੈ।
ਉਨ੍ਹਾਂ ਇਹ ਵੀ ਦੱਸਿਆ ਕਿ ਇਸ ਮੁਹਿੰਮ ਤਹਿਤ ਸੂਬੇ ਵਿਚ ਤਕਰੀਬਨ 1 ਲੱਖ 25 ਹਜਾਰ ਫਲਦਾਰ ਬੂਟੇ ਸਰਕਾਰੀ ਥਾਵਾਂ `ਤੇ ਲਗਾਏ ਜਾਣਗੇ ਤਾਂ ਜ਼ੋ ਕਿ ਵਾਤਾਵਰਣ ਵਿਚ ਸੁਧਾਰ ਲਿਆਦਾਂ ਜਾ ਸਕੇ ਅਤੇ ਨਾਲ ਦੀ ਨਾਲ ਗਰੀਬੀ ਰੇਖਾਂ ਤੋੋ ਹੇਠਾਂ ਜੀਵਨ ਬਤੀਤ ਕਰ ਰਹੇ ਪਰਿਵਾਰਾਂ ਲਈ ਭਵਿੱਖ ਵਿਚ ਸੰਤੁਲਿਤ ਖੁਰਾਕ ਵਜੋੋਂ ਅਪਣਾਇਆ ਜਾ ਸਕੇ। ਇੰਡੀਅਨ ਕੋੋਸਲ ਆਫ ਮੈਡੀਕਲ ਰਿਸਰਚ ਦੇ ਅਨੁਸਾਰ ਇੱਕ ਵਿਅਕਤੀ ਨੂੰ ਪ੍ਰਤੀ ਦਿਨ 350 ਗ੍ਰਾਮ ਸਬਜੀਆਂ ਅਤੇ 150 ਗ੍ਰਾਮ ਫਲਾਂ ਦਾ ਸੇਵਨ ਕਰਨਾ ਜਰੂਰੀ ਹੈ ਤਾਂ ਜ਼ੋੋ ਮਨੁੱਖੀ ਸ਼ਰੀਰ ਲਈ ਲੋੋੜੀਂਦੇ ਵਿਟਾਮਿਨਜ਼, ਖਣਿਜ ਪਦਾਰਥ ਅਤੇ ਹੋੋਰ ਜ਼ਰੂਰੀ ਤੱਤਾਂ ਦੀ ਪੂਰਤੀ ਹੋੋ ਸਕੇ।
ਇਸ ਸਬੰਧੀ ਸ੍ਰੀਮਤੀ ਅੰਮ੍ਰਿਤ ਸਿੰਘ ਆਈ.ਏ.ਐਸ ਡਿਪਟੀ ਕਮਿਸ਼ਨਰ ਫਿਰੋੋਜਪੁਰ ਵੱਲੋੋ ਇਸ ਮੁਹਿੰਮ ਦੇ ਨਾਲ-ਨਾਲ ਇਹ ਵੀ ਦਿਸ਼ਾ ਨਿਰਦੇਸ਼ ਦਿੱਤੇ ਗਏ ਕਿ ਜਿਲ੍ਹੇ ਅੰਦਰ ਘਰੇਲੂ ਬਗੀਚੀ ਨੂੰ ਉਤਸ਼ਾਹਿਤ ਕਰਨ ਲਈ ਵੀ ਉਚੇਚੇ ਤੋੋਰ `ਤੇ ਉਪਰਾਲੇ ਕੀਤੇ ਜਾਣ।ਇਸ ਦੇ ਨਾਲ ਹੀ ਡਿਪਟੀ ਡਾਇਰੈਕਟਰ ਬਾਗਬਾਨੀ ਫਿਰੋੋਜਪੁਰ ਨੇ ਦੱਸਿਆ ਕਿ ਇਸ ਮੁਹਿੰਮ ਨੂੰ ਸਫਲਤਾਪੂਰਵਕ ਨੇਪਰੇ ਚੜਾਉਣ ਲਈ ਜ੍ਹਿਲਾ ਸਿੱਖਿਆ ਵਿਭਾਗ ਫਿਰੋੋਜਪੁਰ ਦੇ ਸਹਿਯੋਗ ਨਾਲ ਫਲਦਾਰ ਬੂਟੇ ਲਗਵਾਏ ਜਾਣਗੇ।

 

ਹੋਰ ਪੜ੍ਹੋ :- ਮੁਹੱਲਾ ਕਲੀਨਿਕ 15 ਅਗਸਤ ਤੋਂ ਕਾਰਜਸ਼ੀਲ ਹੋਣਗੇ: ਚੇਤਨ ਸਿੰਘ ਜੌੜਾਮਾਜਰਾ