ਵਿਦਿਆਰਥੀਆਂ ਨੇ ਸਰਟੀਫਿਕੇਟਾਂ ਸਬੰਧੀ ਕੈਂਪਾਂ ਦਾ ਲਿਆ ਲਾਹਾ

ਵਿਦਿਆਰਥੀਆਂ ਨੇ ਸਰਟੀਫਿਕੇਟਾਂ ਸਬੰਧੀ ਕੈਂਪਾਂ ਦਾ ਲਿਆ ਲਾਹਾ
ਵਿਦਿਆਰਥੀਆਂ ਨੇ ਸਰਟੀਫਿਕੇਟਾਂ ਸਬੰਧੀ ਕੈਂਪਾਂ ਦਾ ਲਿਆ ਲਾਹਾ

Sorry, this news is not available in your requested language. Please see here.

ਵਜ਼ੀਫਾ ਸਕੀਮਾਂ ਸਬੰਧੀ ਦਸਤਾਵੇਜ਼ਾਂ ਲਈ ਅੱਜ ਵੀ ਲਾਏ ਜਾਣਗੇ ਕੈਂਪ

ਬਰਨਾਲਾ, 4 ਅਪ੍ਰੈਲ 2022

ਵਿਦਿਆਰਥੀਆਂ ਨੂੰ ਵਜ਼ੀਫੇ ਲਈ ਅਪਲਾਈ ਕਰਨ ਵਾਸਤੇ ਵੱਖ ਵੱਖ ਤਰਾਂ ਦੇ ਸਰਟੀਫਿਕੇਟ ਬਣਾਉਣ ਲਈ ਖਾਸ ਤੌਰ ’ਤੇ ਆਮਦਨ ਸਰਟੀਫਿਕੇਟ ਬਣਾਉਣ ਲਈ ਸਬ ਡਿਵੀਜ਼ਨ ਬਰਨਾਲਾ ਦੇ ਵਿਦਿਆਰਥੀਆਂ ਲਈ ਅੱਜ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਕੈਂਪ ਲਗਾਏ ਗਏ।

ਹੋਰ ਪੜ੍ਹੋ :-ਸਰਕਾਰੀ ਪ੍ਰਾਇਮਰੀ ਸਕੂਲ ਸ਼ਾਹਦੀਨ ਵਾਲਾ ਵਿਖੇ ਮਨਾਇਆ ਗਿਆ ਸਾਲਾਨਾ ਨਤੀਜਾ ਦਿਵਸ

ਇਹ ਜਾਣਕਾਰੀ ਦਿੰਦੇ ਹੋਏ ਉਪ ਮੰਡਲ ਮੈਜਿਸਟ੍ਰੇਟ ਬਰਨਾਲਾ ਸ੍ਰੀ ਵਰਜੀਤ ਵਾਲੀਆ ਨੇ ਦੱਸਿਆ ਕਿ ਇਹ ਕੈਂਪ ਮੀਟਿੰਗ ਹਾਲ ਇੰਡੀਅਨ ਰੈੱਡ ਕ੍ਰਾਸ ਸੁਸਾਇਟੀ ਬਰਨਾਲਾ, ਦਫਤਰ ਸਬ ਤਹਿਸੀਲ ਧਨੌਲਾ ਤੇ ਦਫਤਰ ਸਬ ਤਹਿਸੀਲ ਮਹਿਲ ਕਲਾਂ ਵਿਖੇ ਲਾਏ ਗਏ।

ਉਨਾਂ ਕਿਹਾ ਕਿ ਵਿਦਿਆਰਥੀਆਂ ਨੂੰ ਵਜ਼ੀਫਾ ਸਕੀਮਾਂ ਲਈ ਅਪਲਾਈ ਕਰਨ ਵਾਸਤੇ ਲੋੜੀਂਦੇ ਸਰਟੀਫਿਕੇਟ ਬਣਾਉਣ ਵਾਸਤੇ ਮੁਸ਼ਕਲ ਪੇਸ਼ਲ ਆਉਦੀ ਸੀ। ਇਸ ਲਈ ਇਹ ਸੇਵਾਵਾਂ ਇਕੋ ਛੱਤ ਥੱਲੇ ਮੁਹੱਈਆ ਕਰਾਉਣ ਲਈ ਕੈਂਪ ਲਾਏ ਗਏ, ਜਿਨਾਂ ਦਾ ਵੱਡੀ ਗਿਣਤੀ ਵਿਦਿਆਰਥੀਆਂ ਨੇ ਲਾਹਾ ਲਿਆ। ਉਨਾਂ ਕਿਹਾ ਕਿ ਇਨਾਂ ਕੈਂਪਾਂ ਵਿੱਚ ਸਬੰਧਤ ਅਧਿਕਾਰੀ/ਕਰਮਚਾਰੀ ਹਾਜ਼ਰ ਰਹੇ। ਉਨਾਂ ਕਿਹਾ ਕਿ ਇਹ ਕੈਂਪ ਭਲਕੇ 5 ਅਪ੍ਰੈਲ ਨੂੰ ਵੀ ਜਾਰੀ ਰਹਿਣਗੇ।