ਵਿਧਾਇਕ ਮੁੰਡੀਆਂ ਦੇ ਭਰਾ ਚੇਅਰਮੈਨ ਜੋਰਾਵਰ ਸਿੰਘ ਨੇ ਮੇਹਰਬਾਨ ਚ ਇੰਟਰਲਾਕ ਟਾਈਲਾਂ ਲਗਾਉਣ ਦੇ ਕੰਮ ਦਾ ਕੀਤਾ ਉਦਘਾਟਨ

Sorry, this news is not available in your requested language. Please see here.

ਹਲਕਾ ਸਾਹਨੇਵਾਲ 15 ਫਰਵਰੀ (000 )  – ਆਮ ਆਦਮੀਂ ਪਾਰਟੀ ਨੇ ਵਿਧਾਨ ਸਭਾ ਚੋਣਾਂ ‘ਚ ਵਿਕਾਸ ਕਰਵਾਉਣ ਦੇ ਕੀਤੇ ਵਾਅਦੇ ਨੂੰ ਪੂਰਾ ਕਰਨ ਲਈ ਕਾਰਜ ਸ਼ੁਰੂ ਕਰ ਦਿੱਤੇ ਹਨ। ਅੱਜ ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਉਨ੍ਹਾਂ ਦੇ ਭਰਾ ਚੇਅਰਮੈਨ ਜੋਰਾਵਰ ਸਿੰਘ ਨੇ ਮੇਹਰਬਾਨ ਵਿੱਚ ਕਰੀਬ 13 ਲੱਖ ਦੀ ਲਾਗਤ ਨਾਲ ਇੰਟਰਲਾਕ ਟਾਈਲਾਂ ਨਾਲ ਬਣਨ ਜਾ ਰਹੀਆਂ ਗਲੀਆਂ ਦੇ ਕੰਮ ਦਾ ਉਦਘਾਟਨ ਕੀਤਾ। ਉਦਘਾਟਨ ਕਰਨ ਪੁੱਜੇ ਸ੍ਰ ਜੋਰਾਵਰ ਸਿੰਘ ਅਤੇ ਬਲਾਕ ਪ੍ਰਧਾਨ ਜਸਵੰਤ ਸਿੰਘ ਦਾ ਅਮਰੀਕ ਚੰਦ ਬੰਗੜ ਦੀ ਅਗਵਾਈ ਹੇਠ ਮੁਹੱਲਾ ਨਿਵਾਸੀਆਂ ਨੇ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕਰਨ ਉਪਰੰਤ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ। ਇਸ ਮੌਕੇ ਸ੍ਰ ਜੋਰਾਵਰ ਸਿੰਘ ਨੇ ਕਿਹਾ ਕਿ ਚੰਡੀਗੜ ਵਿੱਚ ਵਿਧਾਇਕਾਂ ਦੀ ਸਪੈਸ਼ਲ ਵਰਕਸ਼ਾਪ ਲੱਗਣ ਕਾਰਨ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਨਹੀਂ ਆ ਪਾਏ। ਉਨ੍ਹਾਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਸਰਕਾਰ ਹੈ ਜਿਸ ਦੁਆਰਾ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਵਿਕਾਸ ਕਾਰਜ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਲੋਕਾਂ ਦੇ ਦੱਸਣ ਮੁਤਾਬਿਕ ਇਸ ਮੁੱਹਲੇ ਵਿੱਚ ਪਹਿਲਾਂ ਵਾਲੀ ਕਿਸੇ ਵੀ ਸਰਕਾਰ ਨੇ ਕੋਈ ਵਿਕਾਸ ਕਾਰਜ ਨਹੀਂ ਕਰਵਾਇਆ। ਉਨ੍ਹਾਂ ਸ਼ੁਰੂ ਕੀਤੇ ਕੰਮ ਨੂੰ ਸਮਾਂ ਵਧ ਕਰਵਾਉਣ ਲਈ ਬਲਾਕ ਪ੍ਰਧਾਨ ਜਸਵੰਤ ਸਿੰਘ ਦੀ ਡਿਊਟੀ ਵੀ ਲਗਾਈ। ਬਲਾਕ ਪ੍ਰਧਾਨ ਜਸਵੰਤ ਸਿੰਘ ਨੇ ਦੱਸਿਆ ਕਿ ਇਸ ਮੁੱਹਲੇ ਵਾਂਗ ਮੇਹਰਬਾਨ ਪੰਚਾਇਤ ਦੀਆਂ ਬਾਕੀ ਕਲੋਨੀਆਂ ਦੀਆਂ ਗਲੀਆਂ ਵਿੱਚ ਵੀ ਜਲਦ ਵਿਕਾਸ ਕਾਰਜ ਸ਼ੁਰੂ ਹੋ ਜਾਣਗੇ। ਸ਼੍ਰੀ ਬੰਗੜ, ਗੌਰਵ ਸ਼ਰਮਾ ਅਤੇ ਗੁਰਦੀਪ ਸਿੰਘ ਫੌਜੀ ਵੱਲੋਂ ਗਲੀਆਂ ਵਿੱਚ ਇੰਟਰਲਾਕ ਟਾਈਲਾਂ ਲਗਾਉਣ ਦਾ ਕੰਮ ਸ਼ੁਰੂ ਕਰਨ ਤੇ ਵਿਧਾਇਕ ਮੁੰਡੀਆਂ ਅਤੇ ਜੋਰਾਵਰ ਸਿੰਘ ਦਾ ਧੰਨਵਾਦ ਕੀਤਾ ਗਿਆ।  ਇਸ ਮੌਕੇ ਸੁਰਜੀਤ ਸਿੰਘ ਸੋਨੂੰ ਚੌਹਾਨ, ਜਸਵਿੰਦਰ ਸਿੰਘ, ਸੋਹਣ ਸਿੰਘ, ਸੁਧਾਕਰ,  ਸਿਮਰਨਜੀਤ ਸੈਣੀ, ਰੌਸ਼ਨ ਸਿੰਘ,  ਸੰਤੋਖ ਸਿੰਘ, ਜੋਗਾ ਸਿੰਘ, ਸੁਰਜੀਤ ਸਿੰਘ, ਪਵਨ ਕੁਮਾਰ, ਅਯੂਬ, ਸੌਰਵ ਸ਼ਰਮਾ, ਚਰਨ ਸਿੰਘ,  ਹਰਪਾਲ ਸਿੰਘ, ਕ੍ਰਿਸ਼ਨਾ ਰਾਣੀ, ਵਿਜੇ ਕੁਮਾਰੀ, ਕਿਰਨਾਂ, ਕੋਮਲ ਸ਼ਰਮਾ, ਵਿਕਰਮ ਸਿੰਘ ਅਤੇ ਹੋਰ ਹਾਜ਼ਰ ਸਨ।

ਹੋਰ ਪੜ੍ਹੋ :- ਮੁੱਖ ਮੰਤਰੀ ਦਾ ਨਾਂ ਬਦਲਣ ਦੀ ਮੁਹਿੰਮ ਦਾ ਚਾਅ ਪੰਜਾਬੀਆਂ ਨੂੰ ਮਹਿੰਗਾ ਪੈ ਰਿਹੈ: ਅਕਾਲੀ ਦਲ