ਛੱਤਬੀੜ ਚਿੜੀਆਘਰ 75 ਫੀਸਦੀ ਸਮੱਰਥਾ ਨਾਲ ਖੋਲਣ ਦੀ ਆਗਿਆ 

CHHATBIR ZOO
ਚਿੜੀਆਘਰ ਛੱਤਬੀੜ ਦੇ ਮਾਂਸਾਹਾਰੀ ਜਾਨਵਰ ਬਾਹਰ ਨਿਕਣ ਦੀ ਖਬ਼ਰ ਝੂਠੀ 

Sorry, this news is not available in your requested language. Please see here.

ਐਤਵਾਰ ਵਾਲੇ ਦਿਨ ਵੀ ਆਮ ਜਨਤਾ ਲਈ ਖੁਲੇਗਾ ਚਿੜੀਆਘਰ
ਐਸ.ਏ.ਐਸ ਨਗਰ 24 ਫਰਵਰੀ 2022

ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀਮਤੀ ਈਸ਼ਾ ਕਾਲੀਆ ਵੱਲੋਂ ਨਵੇਂ ਹੁਕਮ ਜਾਰੀ ਕੀਤੇ ਗਏ ਹਨ। ਇਨ੍ਹਾਂ ਹੁਕਮਾ ਅਨੁਸਾਰ ਛੱਤਬੀੜ ਚਿੜੀਆਘਰ, 75 ਫੀਸਦੀ  ਸਮਰੱਥਾ ਨਾਲ ਖੋਲਣ ਦੀ ਆਗਿਆ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਚਿੜ੍ਹੀਆਘਰ ਵਿੱਚ ਕੋਵਿਡ ਪ੍ਰੋਟੋਕਾਲ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ ।

ਹੋਰ ਪੜ੍ਹੋ :-ਆਜ਼ਾਦੀ ਕਾ ਅੰਮਿ੍ਰਤ ਮਹਾਂਉਤਸਵ ਤਹਿਤ ਬੈਂਕਿੰਗ ਸਿਸਟਮ ਬਾਰੇ ਜਾਗਰੂਕਤਾ ਕੈਂਪ

ਜਾਣਕਾਰੀ ਦਿੰਦੇ ਹੋਏ ਸ੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਕੋਵਡ-19 ਦੇ ਕੇਸਾਂ ਵਿੱਚ ਵਾਧਾ ਹੋਣ ਕਰਕੇ ਚਿੜੀਆਘਰ, ਛੱਤਬੀੜ ਨੂੰ ਐਤਵਾਰ ਵਾਲੇ ਦਿਨ ਆਮ ਜਨਤਾ ਦੀ ਬਹੁਤ ਜਿਆਦਾ ਆਮਦ ਨੂੰ ਮੁੱਖ ਰੱਖਦੇ ਹੋਏ ਬੰਦ ਕੀਤਾ ਗਿਆ  ਸੀ। ਉਨ੍ਹਾਂ ਦੱਸਿਆ ਹੁਣ ਕੋਵਿਡ-19 ਦੇ ਕੇਸ ਘਟਣ ਕਾਰਨ ਸਰਕਾਰ ਦੀਆਂ ਹਦਾਇਤਾ ਨੂੰ ਮੁੱਖ ਰੱਖਦੇ ਹੋਏ ਚਿੜੀਆਘਰ 75 ਫੀਸਦੀ ਸਮੱਰਥਾ ਨਾਲ ਖੁੱਲਣ ਦੀ ਆਗਿਆ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਚਿੜੀਆਘਰ,ਛੱਤਬੀੜ ਐਤਵਾਰ ਵਾਲੇ ਦਿਨ ਵੀ ਆਮ ਜਨਤਾ ਲਈ ਖੁਲੇਗਾ