ਨਗਰ ਕੋਂਸਲ ਫਾਜਿਲਕਾ ਵਲੋਂ ਸ਼ਹਿਰ ਵਿੱਚ ਪਲਾਸਟਿਕ ਪੋਲੋਥਿਨ ਅਤੇ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨੂੰ ਬੰਦ ਕਰਨ ਲਈ ਅਹਿਮ ਬੈਠਕ

Sorry, this news is not available in your requested language. Please see here.

ਫਾਜ਼ਿਲਕਾ, 31 ਮਈ :- 

ਨਗਰ ਕੋਂਸਲ ਫਾਜਿਲਕਾ ਵਲੋਂ ਸ਼ਹਿਰ ਵਿੱਚ ਪਲਾਸਟਿਕ ਪੋਲੋਥਿਨ ਅਤੇ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨੂੰ ਬੰਦ ਕਰਨ ਲਈ ਨਗਰ ਕੋਂਸਲ ਫਾਜਿਲਕਾ ਦੇ ਪ੍ਰਧਾਨ ਸ਼੍ਰੀ ਸੁਰਿੰਦਰ ਸਚਦੇਵਾ ਅਤੇ ਕਾਰਜ ਸਾਧਕ ਅਫਸਰ ਸ੍ਰੀ ਮੰਗਤ ਕੁਮਾਰ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ।
ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਪੋਲੋਥਿਨ ਨਾਲ ਸ਼ਹਿਰ ਦੇ ਸੀਵਰੇਜ਼ ਅਤੇ ਨਾਲਿਆਂ ਦੀ ਬਲੋਕੇਜ਼ ਹੁੰਦੀ ਹੈ ਜਿਸ ਕਾਰਨ ਸ਼ਹਿਰ ਵਾਸੀਆਂ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਕਈ ਵਾਰ ਪਸ਼ੂਆਂ ਵਲੋਂ ਵੀ ਪੋਲੋਥਿਨ ਨੂੰ ਖਾ ਲਿਆ ਜਾਦਾਂ ਜ਼ੋ ਕਿ ਇਹਨਾਂ ਲਈ ਖਤਰਨਾਕ ਹੈ।ਉਨ੍ਹਾਂ ਪਲਾਸਟਿਕ ਪੋਲੋਥਿਨ ਵਿਕਰੇਤਾਂ ਨੂੰ ਸਰਕਾਰ ਵੱਲੋ ਮਾਨਤਾ ਪ੍ਰਾਪਤ ਕੈਰੀ ਬੈਗ ਵੇਚਣ ਲਈ ਕਿਹਾ ਗਿਆ।ਜਿਸ ਤੇ ਪ੍ਰਧਾਨ ਵਪਾਰ ਮੰਡਲ ਫਾਜਿਲਕਾ ਅਤੇ ਸ਼ਹਿਰ ਦੇ ਪੋਲੋਥਿਨ ਵਿਕਰੇਤਾਵਾਂ ਵਲੋਂ ਸਹਿਮਤੀ ਜਤਾਈ ਗਈ ਤਾਂ ਜ਼ੋ ਸ਼ਹਿਰ ਵਾਸੀਆਂ ਨੂੰ ਆ ਰਹੀ ਸੀਵਰੇਜ਼ ਸਬੰਧੀ ਸਮਸਿਆ ਦਾ ਹੱਲ ਹੋ ਸਕੇ।ਇਸ ਤੋਂ ਇਲਾਵਾ ਸ਼ਹਿਰ ਵਿੱਚ ਟ੍ਰੈਫਿਕ ਵਿਵਸਥਾ ਨੂੰ ਸਹੀ ਢੰਗ ਨਾਲ ਚਲਾਉਣ ਲਈ ਪ੍ਰਧਾਨ ਵਪਾਰ ਮੰਡਲ ਫਾਜਿਲਕਾ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਕਿ ਜਿਸ `ਤੇ ਉਨ੍ਹਾਂ ਵਿਸ਼ਵਾਸ਼ ਦਵਾਇਆ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਨੂੰ ਠੀਕ ਰੱਖਣ ਵਿਚ ਸ਼ਹਿਰ ਦੇ ਦੁਕਾਨਦਾਰਾਂ ਵੱਲੋਂ ਆਪਣਾ ਯੋਗਦਾਨ ਜ਼ਰੂਰ ਦਿੱਤਾ ਜਾਵੇਗਾ।
ਇਸ ਮੋਕੇ ਨਰੇਸ਼ ਖੇੜਾ ਸੁਪਰਡੰਟ (ਸੈਨੀਟੇਸ਼ਨ), ਜਗਦੀਪ ਸਿੰਘ ਸੈਂਨਟਰੀ ਇੰਸਪੈਕਟਰ, ਸੀ.ਐਫ ਗੁਰਵਿੰਦਰ ਸਿੰਘ, ਸੀ.ਐਫ ਪਵਨ ਕੁਮਾਰ, ਮੋਟਿਵੇਟਰ, ਕਨੋਜ਼ ਕੁਮਾਰ, ਰਵਿਤ ਕੁਮਾਰ, ਐਮ.ਸੀ ਜਗਦੀਸ਼ ਬਜਾਜ, ਭਜਨ ਲਾਲ, ਰਾਧੇ ਸ਼ਾਮ ਅਤੇ ਵਪਾਰ ਮੰਡਲ ਦੇ ਪ੍ਰਧਾਨ ਅਸ਼ੋਕ ਗੁਲਬਧਰ, ਕ੍ਰਿਸ਼ਨ ਲਾਲ ਜ਼ਸੂਜਾ ਅਤੇ ਰਾਜਨ ਕੁੱਕੜ ਅਤੇ ਸਮੂਹ ਪਲਾਸਟਿਕ ਵਿਕਰੇਤਾ ਆਦਿ ਹਾਜਰ ਰਹੇ।