ਡਾਟਸ ਅਪਣਾਓ ਟੀ.ਬੀ. (ਤਪਦਿਕ) ਤੋਂ ਛੁਟਕਾਰਾ ਪਾਓ: ਸਿਵਲ ਸਰਜਨ

ਡਾਟਸ ਅਪਣਾਓ ਟੀ.ਬੀ. (ਤਪਦਿਕ) ਤੋਂ ਛੁਟਕਾਰਾ ਪਾਓ: ਸਿਵਲ ਸਰਜਨ
ਡਾਟਸ ਅਪਣਾਓ ਟੀ.ਬੀ. (ਤਪਦਿਕ) ਤੋਂ ਛੁਟਕਾਰਾ ਪਾਓ: ਸਿਵਲ ਸਰਜਨ

Sorry, this news is not available in your requested language. Please see here.

ਵਿਸ਼ਵ ਤਾਪਦਿਕ ਦਿਵਸ ਨੂੰ ਸਮਰਪਿਤ ਸੈਮੀਨਾਰ

ਬਰਨਾਲਾ, 25 ਮਾਰਚ 2022

ਸਿਹਤ ਵਿਭਾਗ ਬਰਨਾਲਾ ਵੱਲੋਂ ਡਾ. ਜਸਬੀਰ ਸਿੰਘ ਔਲ਼ਖ ਸਿਵਲ ਸਰਜਨ ਦੇ ਦਿਸ਼ਾ- ਨਿਰਦੇਸ਼ ਅਧੀਨ ਵਿਸ਼ਵ ਤਪਦਿਕ ( ਟੀ.ਬੀ.) ਦਿਵਸ ਮੌਕੇ ਜ਼ਿਲ੍ਹਾ ਪੱਧਰੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਿਵਲ ਸਰਜਨ ਨੇ ਦੱਸਿਆ ਕਿ ਟੀ.ਬੀ. ਇਕ ਛੂਤ ਦੀ ਬਿਮਾਰੀ ਹੈ। ਇਹ ਬਿਮਾਰੀ ਟੀ.ਬੀ. ਦੇ ਮਰੀਜ ਖੰਘਣ ਨਾਲ ਦੂਜੇ ਵਿਅਕਤੀ ਤੱਕ ਫ਼ੈਲਦੀ ਹੈ। ਇਸ ਲਈ ਟੀ.ਬੀ. ਦੇ ਮਰੀਜ ਨੂੰ ਆਪਣਾ ਮੂੰਹ ਢੱਕ ਕੇ ਰੱਖਣਾ ਚਾਹੀਦਾ ਹੈ ਕਿਉਂਕਿ ਟੀ.ਬੀ. ਦੇ ਕੀਟਾਣੂ ਰੋਗੀ ਦੀ ਖਾਂਸੀ ਅਤੇ ਥੁੱਕ ਵਿੱਚ ਮੌਜੂਦ ਹੁੰਦੇ ਹਨ। ਭੀੜੀਆਂ ਅਤੇ ਗੰਦੀਆਂ ਥਾਵਾਂ ਵਿੱਚ ਇਹ ਰੋਗ ਤੇਜੀ ਨਾਲ ਫ਼ੈਲਦਾ ਹੈ।

ਹੋਰ ਪੜ੍ਹੋ :-ਪਟਿਆਲਾ ਪੁਲਿਸ ਵੱਲੋਂ ਡਰੱਗ ਕੇਸ ਵਿੱਚ ਲੋੜੀਂਦਾ ਦੋਸ਼ੀ ਦੋ ਹਜ਼ਾਰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ

ਡਾ. ਮੋਨਿਕਾ ਬਾਂਸਲ ਮੈਡੀਸਿਨ ਸਪੈਸ਼ਲਿਸਟ-ਕਮ-ਜ਼ਿਲ੍ਹਾ ਟੀ.ਬੀ. ਨੋਡਲ ਅਫ਼ਸਰ ਸਿਵਲ ਹਸਪਤਾਲ ਬਰਨਾਲਾ ਨੇ ਦੱਸਿਆ ਕਿ ਹੁਣ ਟੀ.ਬੀ. ਦਾ ਇਲਾਜ ਸੰਭਵ ਹੈ। ਜਿਸ ਲਈ ਸਮੇਂ-ਸਿਰ ਰੋਗੀ ਦੀ ਪਹਿਚਾਣ ਹੋਣੀ ਜ਼ਰੂਰੀ ਹੈ।ਇਸ ਲਈ ਜੇਕਰ ਕਿਸੇ ਵੀ ਵਿਅਕਤੀ ਨੂੰ ਦੋ ਹਫਤਿਆਂ ਜਾਂ ਉਸ ਤੋਂ ਵੱਧ ਦੀ ਲਗਾਤਾਰ ਖਾਂਸੀ, ਭਾਰ ਘੱਟਦਾ ਹੋਵੇ, ਬੁਖ਼ਾਰ ਜਾਂ ਭੁੱਖ ਘੱਟ ਲੱਗਦੀ ਹੋਵੇ ਤਾਂ ਉਸ ਨੂੰ ਟੀ.ਬੀ. ਦੀ ਸ਼ਿਕਾਇਤ ਹੋ ਸਕਦੀ ਹੈ । ਇਸ ਲਈ ਨੇੜੇ ਦੇ ਸਰਕਾਰੀ ਹਸਪਤਾਲ ਵਿੱਚ ਮੁਫ਼ਤ ਡਾਕਟਰੀ ਸਲਾਹ ਅਤੇ ਆਪਣੀ ਮੁਫ਼ਤ ਬਲਗਮ ਦੀ ਜਾਂਚ, ਛਾਤੀ ਦੇ ਐਕਸ-ਰੇ ਅਤੇ ਸੀਬੀ ਨਾਟ ਟੈਸਟ ਕਰਵਾਉਣਾ ਚਾਹੀਦਾ ਹੈ।

ਇਸ ਮੌਕੇ ਕੁਲਦੀਪ ਸਿੰਘ ਮਾਨ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਅਤੇ ਹਰਜੀਤ ਸਿੰਘ ਜਿਲਾ ਬੀ.ਸੀ. ਕੋਆਰਡੀਨੇਟਰ ਨੇ ਦੱਸਿਆ ਕਿ  ਸਰਕਾਰ ਦੀ ਤਰਫੋਂ ਟੀ.ਬੀ. ਦਾ ਇਲਾਜ ਡਾਟਸ ਪ੍ਰਣਾਲੀ ਰਾਂਹੀ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ ਅਤੇ ਟੀ.ਬੀ. ਦੇ ਮਰੀਜ ਨੂੰ ਇਲਾਜ ਦੌਰਾਨ 500 ਰੁਪਏ ਪ੍ਰਤੀ ਮਹੀਨਾ ਖ਼ੁਰਾਕ ਲਈ ਵੀ ਦਿੱਤਾ ਜਾਂਦਾ ਹੈ। ਇਹ ਇਲਾਜ 6 ਮਹੀਨੇ ਤੋਂ 8 ਮਹੀਨੇ ਤੱਕ ਦਾ ਹੁੰਦਾ ਹੈ। ਸਿਹਤ ਵਿਭਾਗ ਵੱਲੋਂ ਡਾਟ ਸੈਂਟਰ ਹਰ ਪਿੰਡ ਅਤੇ ਸ਼ਹਿਰ ਵਿੱਚ ਖੋਲ੍ਹੇ ਗਏ ਹਨ ਜਿੱਥੇ ਟੀ.ਬੀ. ਦੀ ਮੁਫ਼ਤ ਦਵਾਈ ਖਵਾਈ ਜਾਂਦੀ ਹੈ। ਟੀ.ਬੀ. ਦੇ ਮਰੀਜਾਂ ਨੂੰ ਮੌਕੇ ‘ਤੇ ਸਲਾਹ ਦਿੱਤੀ ਜਾਂਦੀ ਹੈ ਕਿ ਓਹ ਆਪਣੀ ਦਵਾਈ ਦਾ ਕੋਰਸ ਪੂਰਾ ਕਰਨ ਕਿਉਂਕਿ ਇਲਾਜ ਅਧੂਰਾ ਛੱਡਣ ਨਾਲ ਇਹ ਰੋਗ ਦੁਬਾਰਾ ਹੋ ਜਾਂਦਾ ਹੈ ‘ਤੇ ਇਕ ਖਤਰਨਾਕ ਟੀ.ਬੀ.ਹੋਣ ਦਾ ਖਤਰਾ ਰਹਿੰਦਾ ਹੈ ਜਿਸ ਦਾ ਇਲਾਜ ਲੰਬਾ ਹੁੰਦਾ ਹੈ।